ਵਾਸ਼ਿੰਗਟਨ- ਨਾਸਾ ਦੇ ਵਿਗਿਆਨਿਕਾਂ ਨੂੰ ਪਹਿਲੀ ਵਾਰ ਬਲੈਕ ਹੋਲ ਦੀ ਚਕਰੀ ਗਤੀ ਨੂੰ ਨਾਪਣ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਹ ਖੋਜ ਕੀਤੀ ਹੈ ਕਿ ਇਹ ਗਤੀ ਪਰਕਾਸ਼ ਦੀ ਗਤੀ ਦੇ ਬਰਾਬਰ ਹੈ।
ਇਹ ਬਲੈਕ ਹੋਲ ਆਕਾਸ਼ ਗੰਗਾ ਐਨਜੀਸੀ 1365 ਦੇ ਕੇਂਦਰ ਵਿੱਚ ਮਿਲਿਆ ਹੈ।ਇਸ ਦੀ ਚਕਰੀ ਗਤੀ ਨੂੰ ਨਾਪਣ ਲਈ ਆਧੁਨਿਕ ਨਿਊਕਲੀਅਰ ਸਪੈਕਟਰੋਸਕੋਪਿਕ ਟੈਲੀਸਕੋਪ ਐਰੇ ਅਤੇ ਯੌਰਪੀ ਏਜੰਸੀ ਦੇ ਐਕਸਐਮਐਮ-ਨਿਊਟਨ ਐਕਸਰੇ ਸੈਟੇਲਾਈਟ ਦਾ ੳਪੁਯੋਗ ਕੀਤਾ ਗਿਆ।ਖੋਜ ਨਾਲ ਜੁੜੇ ਮੁੱਖ ਵਿਗਿਆਨੀ ਗੀਡੋ ਰਿਸਾਲਤੀ ਨੇ ਦਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਕਿ ਇਸ ਵਿਸ਼ਾਲ ਬਲੈਕ ਹੋਲ ਦੀ ਚਕਰੀ ਗਤੀ ਦਾ ਪਤਾ ਲਗਾਇਆ ਗਿਆ ਹੈ। ਆਕਾਸ਼ ਗੰਗਾ ਵਿੱਚ ਮੌਜੂਦ ਬਲੈਕ ਹੋਲ ਵਿੱਚ ਏਨੀ ਅਧਿਕ ਗੁਰੂਤਾਖਿੱਚ ਦੀ ਸ਼ਕਤੀ ਹੁੰਦੀ ਹੈ ਕਿ ਉਤੋਂ ਕੋਈ ਵੀ ਚੀਜ਼ ਵਾਪਿਸ ਮੁੜ ਕੇ ਨਹੀਂ ਆਉਂਦੀ।ਬਲੈਕ ਹੋਲ ਸਬੰਧੀ ਖੋਜ ਨੂੰ ਲੈ ਕੇ ਵਿਗਿਆਨਿਕ ਲੰਬੇ ਸਮੇਂ ਤੋਂ ਯਤਨਸ਼ੀਲ ਰਹੇ ਹਨ।