ਲੁਧਿਆਣਾ:ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਲਗਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਪਾਰਲੀਮਾਨੀ ਸਕ¤ਤਰ (ਖੇਤੀਬਾੜੀ) ਸ੍ਰ. ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਹੈ ਕਿ ਖੇਤੀਬਾੜੀ ਨੂੰ ਤਕਨੀਕੀ ਅਤੇ ਵਿਗਿਆਨਕ ਲੀਹਾਂ ਤੇ ਤੋਰ ਕੇ ਵੱਧ ਅਨਾਜ ਉਤਪਾਦਨ ਅਤੇ ਸਹੀ ਮੰਡੀਕਰਨ ਰਾਹੀਂ ਕਿਸਾਨ ਨੂੰ ਵੱਧ ਕਮਾਈ ਦੇ ਮੌਕੇ ਦੇਣ ਦੀ ਲੋੜ ਹੈ ਤਾਂ ਜੋ ਉਹ ਉਦਾਸੀ ਵਿਚੋਂ ਨਿਕਲੇ ਅਤੇ ਇਸ ਕਿੱਤੇ ਨੂੰ ਉਤਸ਼ਾਹ ਨਾਲ ਕਰਕੇ ਆਪਣੀ ਪਰਿਵਾਰਕ ਖੁਸ਼ਹਾਲੀ ਦੇ ਨਾਲ ਨਾਲ ਦੇਸ਼ ਦੇ ਵਿਕਾਸ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਵੇ। ਉਨ੍ਹਾਂ ਆਖਿਆ ਕਿ ਗੁਰਦਾਸਪੁਰ ਵਿੱਚ ਖੇਤੀਬਾੜੀ ਖੋਜ ਕੇਂਦਰ ਦੇਸ਼ ਦੀ ਵੰਡ ਤੋਂ ਲਗਪਗ 40 ਸਾਲ ਪਹਿਲਾਂ ਕਾਰਜਸ਼ੀਲ ਸੀ ਅਤੇ ਇਸ ਕੇਂਦਰ ਵੱਲੋਂ ਵਿਕਸਤ ਅਨਾਜ ਫ਼ਸਲਾਂ ਤੋਂ ਇਲਾਵਾ ਫ਼ਲਾਂ ਦੀਆਂ ਕਿਸਮਾਂ ਨੂੰ ਕੌਮੀ ਪ੍ਰਵਾਨਗੀ ਹਾਸਿਲ ਹੋਈ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਹੈ। ਇਸ ਮੌਕੇ ਸ: ਬੱਬੇਹਾਲੀ ਨੇ ਆਖਿਆ ਕਿ ਕਿਸਾਨਾਂ ਨੂੰ ਮੰਡੀਕਰਨ ਬਾਰੇ ਸਹੀ ਜਾਣਕਾਰੀ ਦੇਣ ਲਈ ਸੂਚਨਾ ਤੰਤਰ ਮਜ਼ਬੂਤ ਕੀਤਾ ਜਾਵੇਗਾ ਅਤੇ ਸਾਰੀ ਸੰਚਾਰ ਮਾਧਿਅਮਾਂ ਦੀ ਵਰਤੋਂ ਕਰਕੇ ਨਵੀਨਤਮ ਮੰਡੀਕਰਨ ਜਾਣਕਾਰੀ ਕਿਸਾਨਾਂ ਤੀਕ ਰੋਜ਼ਾਨਾ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਖੇਤੀ ਸਹਾਇਕ ਧੰਦਿਆਂ ਵਿੱਚੋਂ ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਅਤੇ ਪ੍ਰੋਸੈਸਿੰਗ ਵੱਲ ਵੀ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਛਿਮਾਹੀ ਦੀ ਕਮਾਈ ਦੀ ਥਾਂ ਲਗਾਤਾਰ ਕਮਾਈ ਯਕੀਨੀ ਬਣਦੀ ਹੈ। ਉਨ੍ਹਾਂ ਆਖਿਆ ਕਿ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਨੂੰ ਖਰੀਦਣ ਲੱਗਿਆਂ ਉਨ੍ਹਾਂ ਦਾ ਪੱਕਾ ਬਿੱਲ ਜ਼ਰੂਰ ਸੰਭਾਲ ਕੇ ਰੱਖੋ ਤਾਂ ਜੋ ਠੱਗੀ ਦੀ ਹਾਲਤ ਵਿੱਚ ਕਾਨੂੰਨੀ ਚਾਰਾਜ਼ੋਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਅਤੇ ਉਸ ਦੇ ਵੱਖ–ਵੱਖ ਖੋਜ ਕੇਂਦਰਾਂ ਦੇ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਖੇਤੀ ਵਿੱਚ ਆ ਰਹੀਆਂ ਨਵੀਆ ਚੁਣੋਤੀਆਂ ਨੂੰ ਠੱਲ ਪਾਈ ਜਾ ਸਕੇ। ਸ੍ਰ. ਬੱਬੇਹਾਲੀ ਨੇ ਕਿਸਾਨਾਂ ਨੂੰ ਪੂਰਜੋਰ ਅਪੀਲ ਕੀਤੀ ਕਿ ਸਾਨੂੰ ਆਪਣੀ ਖਰਚੇ ਘਟਾਊਂਣੇ ਚਾਹੀਦੇ ਹਨ ਅਤੇ ਫਜੂਲ ਖਰਚੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਇਨਸਾਨ ਹੱਥੀ ਕਰਨ ਦੀ ਆਦਤ ਪਾ ਲੈਂਦਾ ਹੈ, ਉਹ ਜਿੰਦਗੀ ਵਿੱਚ ਕਦੇ ਵੀ ਨਸਾਖੋਰੀ ਦਾ ਸਿਕਾਰ ਨਹੀਂ ਹੋ ਸਕਦਾ।
ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿਲੋਂ ਨੇ ਆਖਿਆ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਬਜ਼ੀਆਂ ਦੀ ਵਿਦੇਸ਼ੀ ਮੰਡੀ ਵਿੱਚ ਵਿਕਰੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਕੰਮ ਲਈ ਅੰਮ੍ਰਿਤਸਰ ਹਵਾਈ ਅੱਡੇ ਦਾ ਲਾਭ ਲਿਆ ਜਾਵੇ। ਉਨ੍ਹਾਂ ਆਖਿਆ ਕਿ ਇਸ ਸਾਲ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦਾ ਹਮਲਾ ਸਿਰਫ ਉਨ੍ਹਾਂ ਕਿਸਮਾਂ ਤੇ ਹੀ ਹੋਇਆ ਹੈ ਜਿਨ੍ਹਾਂ ਦੀ ਸਿਫਾਰਸ਼ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਨਹੀਂ ਸੀ ਕੀਤੀ ਸਗੋਂ ਕਿਸਾਨਾਂ ਨੇ ਆਪਣੀ ਮਰਜ਼ੀ ਜਾਂ ਬਾਜ਼ਾਰ ਦੇ ਦਬਾਅ ਹੇਠ ਆ ਕੇ ਗੈਰ ਸਿਫਾਰਸ਼ੀ ਕਿਸਮਾਂ ਬੀਜੀਆਂ। ਉਨ੍ਹਾਂ ਆਖਿਆ ਕਿ ਗੈਰ ਪ੍ਰਮਾਣਿਤ ਕਿਸਮਾਂ ਕਦੇ ਨਾ ਬੀਜੋ।
ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਮੁਕਤ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਕਿਰਤ ਸਭਿਆਚਾਰ ਦੀ ਉਸਾਰੀ ਵੀ ਤਾਂ ਹੀ ਯਕੀਨੀ ਹੋ ਸਕਣੀ ਹੈ। ਉਨ੍ਹਾਂ ਆਖਿਆ ਕਿ ਸਾਡੀ ਕਮਾਈ ਨਸ਼ਿਆਂ ਤੇ ਬਰਬਾਦ ਕਿਉਂ ਹੋਵੇ?
ਡਾ: ਢਿੱਲੋਂ ਨੇ ਆਖਿਆ ਕਿ ਸਾਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਮੱਕੀ, ਦਾਲਾਂ, ਸਬਜੀਆਂ ਅਤੇ ਖੇਤੀ ਜੰਗਲਾਤ ਵ¤ਲ ਤੁਰਨਾ ਪਵੇਗਾ। ਉਨ੍ਹਾਂ ਆਖਿਆ ਕਿ ਮੇਲੇ ਦਾ ਮੁੱਖ ਉਦੇਸ ਘਰ ਦੀ ਸਬਜੀ ਦਾਲ ਉਗਾਓ ਸਿਹਤ ਬਣਾੳ ਪੈਸੇ ਬਚਾੳ– ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਯੂਨੀਵਰਸਿਟੀ ਵਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਅਤੇ ਰਸਾਲੇ ਚੰਗੀ ਖੇਤੀ ਪੰਜਾਬੀ ਵਿੱਚ ਅਤੇ ਪ੍ਰੋਗਰੈਸਿਵ ਫਾਰਮਿੰਗ ਅੰਗੇਰੇਜੀ ਵਿੱਚ ਜ਼ਰੂਰ ਪੜ੍ਹਨੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਪ੍ਰਕਾਸ਼ਨਾਵਾਂ ਵਿੱਚ ਯੂਨੀਵਰਸਿਟੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਦਰਜ ਹੁੰਦੀਆਂ ਹਨ। ਡਾ: ਢਿਲੋਂ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਹਿਕਾਰੀ ਸਭਾਵਾਂ ਰਾਹੀਂ ਸਾਂਝੀਆਂ ਖਰੀਦੀਆਂ ਮਸ਼ੀਨਾਂ ਦੀ ਵਰਤੋਂ ਅਤੇ ਮੰਡੀਕਰਨ ਵਾਲੇ ਪਾਸੇ ਤੁਰਨਾ ਪਵੇਗਾ ਇਸ ਨਾਲ ਅਸੀਂ ਮੁੱਢਲੀਆਂ ਲਾਗਤਾਂ ਤੇ ਖਰਚਾ ਘਟਾ ਸਕਦੇ ਹਾਂ ਉਹਨਾਂ ਕਿਹਾ ਕਿ ਪਾਣੀ ਦੀ ਸੁਚੱਜੀ ਵਰਤੋਂ ਲਈ ਯੂਨੀਵਰਸਿਟੀ ਵਲੋਂ ਕਈ ਸਿਫਾਰਸਾਂ ਕੀਤੀਆਂ ਗਈਆਂ ਹਨ ਜਿਨਾਂ ਵਿੱਚੋ ਟੈਸਿਉਮੀਟਰ ਅਤੇ ਲੇਜਰ ਐਂਡ ਲੈਵਲਰ ਪ੍ਰਮੁ¤ਖ ਹਨ। ਡਾ: ਢਿਲੋਂ ਨੇ ਕਿਹਾ ਕਿ ਖੇਤੀ ਨੁਹਾਰ ਬਦਲਣ ਲਈ ਔਰਤਾਂ ਨੂੰ ਵੀ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ ਅਤੇ ਇਹਨਾਂ ਕਿਸਾਨ ਮੇਲਿਆਂ ਵਿੱਚ ਉਹਨਾਂ ਦੀ ਵੱਧ ਤੋਂ ਵੱਧ ਸਮੂਲੀਅਅਤ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਕਿਸਾਨਾਂ ਤੱਕ ਸੂਚਨਾ ਪਹੁੰਚਾਣ ਲਈ ਹਰ ਪਿੰਡ ਵਿੱਚ ਪੀ.ਏ.ਯੂ ਦੂਤ ਤਿਆਰ ਕੀਤੇ ਜਾ ਰਹੇ ਹਨ ਜਿਹਨਾਂ ਦਾ ਮੁੱਖ ਕੰਮ ਯੂਨੀਵਰਸਿਟੀ ਦੀਆਂ ਸਿਫਾਰਸਾਂ ਬਾਰੇ ਸੂਚਨਾ ਕਿਸਾਨਾਂ ਤੱਕ ਪਹੁੰਚਾਣਾ ਹੋਵੇਗਾ।
ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਹਰਦੇਵ ਸਿੰਘ ਰਿਆੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਸਾਨੂੰ ਬਲਾਕ ਪੱਧਰ ਤੇ ਵੀ ਲਗਾਣੇ ਚਾਹੀਦੇ ਹਨ, ਉਹਨਾਂ ਖੇਤਰੀ ਖੋਜ ਕੇਂਦਰ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਭਰਪੂਰ ਸਲਾਘਾ ਕੀਤੀ । ਸਵਾਗਤੀ ਭਾਸਣ ਵਿੱਚ ਯੂਨਵਰਸਿਟੀ ਦੇ ਨਿਰਦੇਸਕ ਪਸਾਰ ਸਿ¤ਖਿਆ ਡਾ: ਮਖ਼ਤਾਰ ਸਿੰਘ ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ 11 ਮਾਰਚ ਨੂੰ, ਲੁਧਿਆਣਾ ਵਿਖੇ 15-16 ਮਾਰਚ ਨੂੰ, ਫਰੀਦਕੋਟ ਵਿਖੇ 19 ਮਾਰਚ ਅਤੇ ਬਠਿੰਡਾ ਵਿਖੇ 21 ਮਾਰਚ ਨੂੰ ਕਿਸਾਨ ਮੇਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਕ੍ਰਿਸੀ ਵਿਗਿਆਨ ਕੇਂਦਰ ਵੀ ਸਥਾਪਤ ਕੀਤੇ ਗਏ ਹਨ ਜੋ ਤਕਨੀਕੀ ਪੱਖੋਂ ਖੇਤੀ ਨੂੰ ਚੰਗਾ ਬਣਾਉਣ ਲਈ ਸਿਖਲਾਈ ਮੁਹੱਈਆ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਖੇਤੀ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੋਈ ਵੀ ਸਹਾਇਕ ਧੰਦਾ ਸੁਰੂ ਕਰਨ ਤੋਂ ਪਹਿਲਾਂ ਤਕਨੀਕੀ ਸਿਖਲਾਈ ਵੀ ਇਹਨਾਂ ਕੇਂਦਰਾਂ ਤੋਂ ਹਾਸਲ ਕੀਤੀ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਅਪਰ ਨਿਰਦੇਸਕ ਖੋਜ ਡਾ: ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦਿਆਂ ਖੋਜਾਂ ਕੇਂਦਰਿਤ ਕੀਤੀਆਂ ਗਈਆਂ ਹਨ। ਡਾ: ਧੀਮਾਨ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੀਕ ਵੱਖ ਵੱਖ ਫ਼ਸਲਾਂ, ਫ਼ਲਾਂ ਸਬਜ਼ੀਆਂ ਅਤੇ ਫੁੱਲਾਂ ਦੀਆਂ 725 ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਾਲ ਵੀ ਝੋਨੇ ਦੀਆਂ ਦੋ ਕਿਸਮਾਂ ਪੀ ਆਰ 121 ਅਤੇ ਪੀ ਆਰ 122 ਉੱਤਮ ਦਰਜੇ ਦੀਆਂ ਝੋਨੇ ਦੀਆਂ ਕਿਸਮਾਂ ਹਨ ਜਦ ਕਿ ਬਾਸਮਤੀ ਦੀਆਂ ਦੋ ਕਿਸਮਾਂ ਪੰਜਾਬ ਬਾਸਮਤੀ-3 ਅਤੇ ਪੂਸਾ ਪੰਜਾਬ ਬਾਸਮਤੀ 1509 ਜਾਰੀ ਕੀਤੀਆਂ ਗਈਆਂ ਹਨ। ਡਾ: ਧੀਮਾਨ ਨੇ ਦੱਸਿਆ ਕਿ ਮੱਕੀ ਦੀ ਕਿਸਮ ਪੀ ਐਮ ਐਚ-7 ਅਤੇ ਗੁਆਰੇ ਦੀ ਕਿਸਮ ਐਚ ਜੀ 365 ਵੀ ਚੰਗਾ ਝਾੜ ਦੇਣਗੀਆਂ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਸਹਿਗਲ ਨੇ ਦੱਸਿਆ ਕਿ ਕਿਸਾਨ ਮੇਲੇ ਵਿੱਚ ਸਾਉਣੀ ਦੀਆ ਫ਼ਸਲਾਂ ਬਾਰੇ ਸਿਫਾਰਸ਼ਾਂ ਪੁਸਤਕ ਦੀ ਵਿਕਰੀ ਸਭ ਤੋਂ ਵੱਧ ਹੋਈ ਕਿਉਂਕਿ ਇਸ ਵਿੱਚ ਸਾਉਣੀ ਦੀਆਂ ਫ਼ਸਲਾਂ ਬਾਰੇ ਸਰਵਪੱਖੀ ਗਿਆਨ ਦਿੱਤਾ ਗਿਆ ਹੈ। ਵਿਸ਼ੇਸ਼ ਰੂਪ ਵਿੱਚ ਛਾਪੇ ਗਏ ਫ਼ਸਲ ਕੈਲੰਡਰ ਨੂੰ ਵੀ ਕਿਸਾਨਾਂ ਨੇ ਸਲਾਹਿਆ। ਉਨ੍ਹਾਂ ਦੱਸਿਆ ਕਿ ਖੁੰਭਾਂ ਦੀ ਕਾਸ਼ਤ ਵੇਲੇ ਨਵੀਨਤਮ ਜਾਣਕਾਰੀ ਭਰਪੂਰ ਪੁਸਤਕ ‘ਖੁੰਭਾਂ ਦੀ ਕਾਸ਼ਤ’ 15 ਮਾਰਚ ਨੂੰ ਲੁਧਿਆਣਾ ਕਿਸਾਨ ਮੇਲੇ ਮੌਕੇ ਰਿਲੀਜ਼ ਕੀਤੀ ਜਾਵੇਗੀ।
ਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਲੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਇਸ ਮੌਕੇ ਸਟਾਲ ਲਗਾਏ ਗਏ ਸਨ। ਬੀਜ ਅਤੇ ਪ੍ਰਕਾਸਨਾਵਾਂ ਦੀ ਵਿਕਰੀ ਇਸ ਮੇਲੇ ਦੋਰਾਨ ਖਿਚ ਦਾ ਕੇਂਦਰ ਬਣੀ ਰਹੀ । ਵੱਖ ਵੱਖ ਵਿਸਾਂ ਵਸਤੂ ਮਾਹਿਰਾਂ ਵਲੋਂ ਕਿਸਾਨਾਂ ਨੂੰ ਜਾਣਕਾਰੀ ਵੀ ਇਸ ਮੇਲੇ ਦੌਰਾਨ ਪ੍ਰਦਾਨ ਕੀਤੀ ਗਈ। ਕਿਸਾਨਾਂ ਦੇ ਸਵਾਲਾਂ ਦਾ ਨਿਪਟਾਰਾ ਵੀ ਵਿਸਾ ਵਸਤੂ ਮਾਹਿਰਾਂ ਵਲੋਂ ਮੋਕੇ ਤੇ ਹੀ ਦਿੱਤੇ ਜਾ ਰਹੇ ਸਨ। ਖੇਤੀਬਾੜੀ ਸੰਸਥਾ, ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਇਸ ਮੋਕੇ ਭੰਗੜੇ ਦੀ ਪੇਸ਼ਕਾਰੀ ਵੀ ਦਿੱਤੀ। ਖੋਜ ਕੇਂਦਰ ਕਾਰਜਕਾਰੀ ਨਿਰਦੇਸ਼ਕ ਡਾ: ਪਰਮਜੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਡਾ: ਭੁਪਿੰਦਰ ਸਿੰਘ ਅਤੇ ਡਾ: ਤਜਿੰਦਰ ਸਿੰਘ ਰਿਆੜ ਨੇ ਕੀਤਾ।