ਰੋਮ- ਇਟਲੀ ਦੇ ਸਾਬਕਾ ਪ੍ਰਧਾਨਮੰਤਰੀ ਸਿਲਵਿਓ ਬਰਲਸਕੋਨੀ ਜੋ ਕਿ ਅਪਣੀਆਂ ਰੰਗੀਨ ਮਿਜ਼ਾਜੀਆਂ ਕਰਕੇ ਸਦਾ ਸੁਰਖੀਆਂ ਵਿੱਚ ਰਹੇ ਹਨ। ਉਨ੍ਹਾਂ ਨੂੰ ਇਟਲੀ ਦੀ ਹੀ ਇੱਕ ਅਦਾਲਤ ਨੇ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਬਰਲਸਕੋਨੀ ਨੂੰ ਆਪਣੇ ਨਿਜੀ ਅਖਬਾਰ ਦੇ ਲਈ ਸਰਕਾਰੀ ਦਸਤਾਵੇਜ ਲੀਕ ਕਰਨ ਦੇ ਮਾਮਲੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ।ਉਨ੍ਹਾਂ ਤੇ ਇਨਕਮ ਟੈਕਸ ਵਿੱਚ ਹੇਰਾਫੇਰੀ ਕਰਨ ਅਤੇ ਬਲਾਤਕਾਰ ਦੇ ਮਾਮਲੇ ਵੀ ਦਰਜ ਹਨ।ਇਸ ਸਜ਼ਾ ਦੇ ਖਿਲਾਫ਼ ਉਹ ਅਪੀਲ ਕਰ ਸਕਦੇ ਹਨ।ਇਟਲੀ ਦੇ ਕਾਨੂੰਨ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਦੋ ਸਾਲ ਤੋਂ ਘੱਟ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਦੀ ਉਮਰ 75 ਸਾਲ ਤੋਂ ਵੱਧ ਹੋਵੇ ਤਾਂ ਉਸ ਨੂੰ ਜੇਲ੍ਹ ਵਿੱਚ ਨਹੀਂ ਸੁੱਟਿਆ ਜਾਂਦਾ।ਬਰਲਸਕੋਨੀ ਇਸ ਸਮੇਂ 76 ਸਾਲ ਦੇ ਹਨ। ਇਸ ਲਈ ਉਹ ਕਾਨੂੰਨ ਦਾ ਲਾਭ ਲੈ ਸਕਦੇ ਹਨ।