ਦੁਬਈ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਤਾਲਿਬਾਨ ਦੀ ਧਮਕੀ ਦੀ ਪ੍ਰਵਾਹ ਨਾਂ ਕਰਦੇ ਹੋਏ ਆਪਣੇ ਦੇਸ਼ ਵਾਪਿਸ ਪਰਤਣ ਦੇ ਫੈਸਲੇ ਤੇ ਕਾਇਮ ਹਨ।ਮੁਸ਼ਰੱਫ਼ ਨੇ ਕਿਹਾ, ‘ਮੈਨੂੰ ਕਿਸੇ ਦਾ ਡਰ ਨਹੀਂ ਹੈ।ਫਿਰ ਭਲੇ ਹੀ ਅਤਵਾਦੀਆਂ ਵੱਲੋਂ ਦਿੱਤੀ ਗਈ ਜਾਨ ਤੋਂ ਮਾਰਨ ਦੀ ਧਮਕੀ ਹੋਵੇ ਜਾਂ ਪਾਕਿਸਤਾਨ ਪਹੁੰਚਣ ਤੇ ਗ੍ਰਿਫਤਾਰੀ ਦੀ’।
ਸਾਬਕਾ ਰਾਸ਼ਟਰਪਤੀ ਪਾਕਿਸਤਾਨ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਅਗਵਾਈ ਕਰਨ ਲਈ ਆਪਣੇ ਸਮਰਥਕਾਂ ਦੇ ਨਾਲ ਐਤਵਾਰ ਨੂੰ ਦੁਬਈ ਤੋਂ ਕਰਾਚੀ ਦੇ ਲਈ ਰਵਾਨਾ ਹੋਣਗੇ। ਤਾਲਿਬਾਨੀ ਦੀ ਧਮਕੀ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ, ‘ਸੈਨਾ ਦਾ 40 ਸਾਲ ਦਾ ਤਜਰਬਾ ਰੱਖਦੇ ਹੋਏ ਮੈਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ।’ਤਾਲਿਬਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਾਪਿਸ ਪਰਤਣ ਤੇ ਮੁਸ਼ਰੱਫ਼ ਸਾਡਾ ਮੁੱਖ ਨਿਸ਼ਾਨਾ ਹੋਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਲਈ ਸਪੈਸ਼ਲ ਦਲ ਤਿਆਰ ਕੀਤਾ ਹੋਇਆ ਹੈ।