ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਸਤਿਕਾਰ ਯੋਗ ਪੰਜ (5) ਜਥੇਦਾਰ ਸਾਹਿਬਾਨ ਦੀ 25 ਮਾਰਚ ਨੂੰ ਹੋਈ ਇਕਤ੍ਰਤਾ ਵਿਚ ਗੁਰਦੁਆਰਾ ਆਫ਼ ਰਾਚੈਸਟਰ ਦਾ ਮੁਦਾ ਅਹਿਮ ਸੀ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਯੁਕਤ ਕੀਤੀ 7-ਮੈਂਬਰੀ ਪੜਤਾਲੀਆ ਕਮੇਟੀ, ਜਿਸਦੇ ਕੋਆਰਡੀਨੇਟਰ ਸਾਹਿਬ ਸਤਪਾਲ ਸਿੰਘ ਜੀ ਖ਼ਾਲਸਾ, ਅੰਬੈਸਡਰ ਸਿੱਖ ਧਰਮਾ, ਦੀ ਤਥਾਂ ਦੇ ਅਧਾਰਿਤ ਰੀਪੋਰਟ ਉਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ । ਸੰਤੋਖ ਬਦੇਸ਼ਾ ਦੇ ਸਹੁੰ ਚੁਕ ਕੇ ਦਿਤੇ ਅਦਾਲਤੀ ਬਿਆਨਾਂ ਅਤੇ ਭਾਈ ਸਾਹਿਬ ਦੀ ਰੀਪੋਰਟ ਦੀ ਚੰਗੀ ਤਰ੍ਹਾਂ ਘੋਖ ਕਰਨ ਪਿਛੋਂ ਸਾਰੇ ਸਿੰਘ ਸਾਹਿਬਾਨ ਨੇ ਸਰਬ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਕਿ ਸੰਤੋਖ ਬਦੇਸ਼ਾ ਇਕ ਮਹੀਨੇ ਦੇ ਵਿਚ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋਕੇ ਆਪਣਾ ਸਪਸ਼ਟੀਕਰਨ ਦੇਵੇ ਅਤੇ ਇਹ ਸਬੂਤ ਵੀ ਪੇਸ਼ ਕਰੇ ਕਿ ਗੁਰੂ ਸਾਹਿਬਾਂ ਦੀ ਬਖ਼ਸ਼ੀ ਪਵਿਤ੍ਰ ਕਿਰਪਾਨ ਉਤੋਂ ਪੂਰੀ ਤਰ੍ਹਾਂ ਪਾਬੰਦੀ ਵੀ ਚੁਕੀ ਗਈ ਹੈ ।
ਇਕ ਤਾਂ ਇਹ ਕਿ ਇਸ ਜਾਂਚ ਕਮੇਟੀ ਨਾਲ ਸੰਤੋਖ ਬਦੇਸ਼ਾ ਅਤੇ ਉਸਦੇ ਸਾਥੀਆਂ ਨੇ ਗਲਬਾਤ ਕਰਨ ਅਤੇ ਮਿਲਵਰਤਣ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿਤਾ ਸੀ ਅਤੇ ਦੂਜਾ ਉਨ੍ਹਾਂ ਨੇ ਇਸ ਵਾਜਬ ਮਨਜ਼ੂਰਸ਼ੁਦਾ ਕਮੇਟੀ ਦੀ ਹੋਂਦ ਉਤੇ ਵੀ ਸ਼ਕ ਕੀਤਾ ਸੀ ।
ਸੰਤੋਖ ਐਸ. ਬਦੇਸ਼ਾ ਨੇ ਅਦਾਲਤ ਵਿਚ ਦਿਤੇ ਆਪਣੇ ਹਲਫ਼ੀਆ ਬਿਆਨਾਂ ਵਿਚ ਬਹੁਤ ਝੂਠੇ ਅਤੇ ਸਿਖ ਧਰਮ ਦਾ ਅਪਮਾਨ ਕਰਨ ਵਾਲੇ ਅਤੇ ਇਸ ਨੂੰ ਕਲੰਕਤ ਕਰਨ ਵਾਲੇ ਹਨ, ਜਿਵੇਂ ਕਿ ਕਿਰਪਾਨ ਨੂੰ ਸਿੱਖਾਂ ਦੀ ਰਹਿਤ ਦਸਣ ਦੀ ਬਜਾਏ ਇਸਨੂੰ ਇਕ ਖ਼ਤਰਨਾਕ ਹਥਿਆਰ, ਖ਼ੁਦ ਕਲੀਨ ਸ਼ੇਵਨ ਹੋਣ ਦੇ ਨਾਤੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਦਸਣਾ, ਸਿੱਖ ਧਰਮ ਨੂੰ ਗ਼ੈਰ ਲੋਕ ਰਾਜੀ ਧਰਮ ਕਹਿਣਾ, ਦਸਤਾਰ ਦਿਵਸ ਨੂੰ ਅਖੌਤੀ ਦਿਵਸ, ਪਵਿਤ੍ਰ ਕਕਾਰਾਂ ਨੂੰ ਅਖੌਤੀ ਕਕਾਰ ਅਤੇ ਦਸਤਾਰ ਦੇ ਸਟੈਂਡ ਹੇਠ ਛੋਟਾ ਦਿਮਾਗ਼ ਕਹਿਣਾ ਆਦਿ ਸ਼ਾਮਲ ਹੈ । ਗੁਰੂਘਰ ਵਿਚ ਕਈ ਪਰਿਵਾਰਾਂ ਉਤੇ ਇਹ ਕਹਿਕੇ ਰੋਕ ਲਗਵਾ ਲੈਣੀ ਕਿ ਜਿਨ੍ਹਾਂ ਦੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ।
ਸੰਤੋਖ ਬਦੇਸ਼ਾ ਖ਼ੁਦ ਗ਼ੈਰਕੇਸਾਧਾਰੀ ਸਿੱਖ ਹੈ, ਪਰ ਆਪਣੇ ਆਪਨੂੰ ਅੰਮ੍ਰਿਤਧਾਰੀ ਸਿੱਖ ਦਸਦਾ ਹੈ ।
ਸੰਤੋਖ ਬਦੇਸ਼ਾ, ਅੰਮ੍ਰਿਤਧਾਰੀ ਸਿਖ ਦੀ ਨਵੀਂ ਪ੍ਰੀਭਾਸ਼ਾ ਦਾ ਖੋਜੀ
ਇਥੇ ਇਹ ਦਸਣਾ ਜ਼ਰੂਰੀ ਹੈ ਕਿ ਭਾਈ ਸਾਹਿਬ ਸਤਪਾਲ ਸਿੰਘ ਜੀ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੰਤੋਖ ਬਦੇਸ਼ਾ ਅਤੇ ਉਸਦੀ ਸਾਰੀ ਟੀਮ ਦੇ ਮੈਂਬਰਾਂ ਵਿਰੁਧ ਲਾਜ਼ਮੀ ਅਤੇ ਢੁਕਵੀ ਸਜ਼ਾ ਦੇਣ ਦੀ ਸਿਫਾਰਸ਼ ਕੀਤੀ ਸੀ ਤਾਂ ਕਿ ਭਵਿਖ ਵਿਚ ਵੀ ਕੋਈ ਹੋਰ ਸਿੱਖ ਵਿਅਕਤੀ ਰਹਿਤ ਮਰਿਆਦਾ, ਸਿੱਖ ਧਰਮ, ਉਸਦੀਆਂ ਲੋਕ ਰਾਜੀ ਕਦਰਾਂ ਕੀਮਤਾਂ, ਅੰਮ੍ਰਿਤਧਾਰੀ ਖ਼ਾਲਸਾ ਪੰਥ, ਸਿੱਖ ਜੀਵਨ ਜਾਚ ਅਤੇ ਸਿੱਖ ਧਰਮ ਦੀ ਬੁਨਿਆਦ ਅਤੇ ਇਸਦੇ ਮੂਲ ਸਿਧਾਂਤਾਂ ਦੀ ਅਪਮਾਨ ਨਾ ਕਰੇ ।