ਸ਼ਿਕਾਗੋ-ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਦੀ ਅਮਰੀਕੀ ਪ੍ਰਤੀਨਿਧੀਮੰਡਲ ਨਾਲ ਹੋਈ ਮੁਲਾਕਾਤ ਨਾਲ ਕਈ ਵਿਵਾਦ ਖੜ੍ਹੇ ਹੋ ਗਏ ਹਨ।ਇੱਕ ਮੀਡੀਆ ਰਿਪੋਰਟ ਅਨੁਸਾਰ ਇਸ ਪ੍ਰਤੀਨਿਧੀ ਮੰਡਲ ਤੋਂ ਪੈਸੇ ਲਏ ਗਏ ਸਨ।ਇਸ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਮੈਂਬਰਾਂ ਤੋਂ 3,000 ਤੋਂ 16,000 ਹਜ਼ਾਰ ਡਾਲਰ ਤੱਕ ਲਏ ਗਏ ਸਨ।ਇਸ ਬਿਜਨਸ ਡੈਲੀਗੇਸ਼ਨ ਵਿੱਚ ਪ੍ਰਤੀਨਿਧੀ ਸੱਭਾ ਦੇ ਚਾਰ ਰੀਪਬਲੀਕਨ ਮੈਂਬਰ ਵੀ ਸ਼ਾਮਿਲ ਸਨ।
ਸ਼ਿਕਾਗੋ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖਬਾਰ ਹਾਈ ਇੰਡੀਆ ਵਿੱਚ ਛੱਪੀ ਖਬਰ ਅਨੁਸਾਰ ਪ੍ਰਬੰਧਕਾਂ ਨੇ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਮੈਂਬਰ੍ਰਾਂ ਤੋਂ 3000 ਹਜ਼ਾਰ ਡਾਲਰ ਤੋਂ 16 ਹਜ਼ਾਰ ਡਾਲਰ ਤੱਕ ਪ੍ਰਤੀ ਵਿਅਕਤੀ ਚੰਦਾ ਮੰਗਿਆ ਗਿਆ ਸੀ। ਅਮਰੀਕੀ-ਭਾਰਤੀ ਕਮਿਊਨਿਟੀ ਵਿੱਚ ਇਸ ਸਬੰਧੀ ਇਸ਼ਤਿਹਾਰ ਵੀ ਦਿੱਤੇ ਗਏ ਸਨ।
ਨੈਸ਼ਨਲ ਇੰਡੀਅਨ ਅਮੈਰਿਕਨ ਪਬਲਿਕ ਪਾਲਿਸੀ ਇੰਸਟੀਚਿਊਟ(ਐਨਆਈਏਪੀਪੀਆਈ)ਦੁਆਰਾ ਆਯੋਜਿਤ ਕੀਤੀ ਗਈ ਸੀ।ਐਨਆਈਏਪੀਪੀਆਈ ਦੇ ਸੰਸਥਾਪਕ ਸ਼ਿਕਾਗੋ ਦੇ ਇੱਕ ਬਿਜ਼ਨਸਮੈਨ ਸ਼ਲਭ ਕੁਮਾਰ ਹੈ।ਇਸ ਪ੍ਰਤੀਨਿਧੀ ਮੰਡਲ ਵਿੱਚ ਮਾਰਲਿਨ ਸਟੂਟਜਮੈਨ, ਸਿੰਟਿਆ ਵਿਦਰਸਪਾਨ, ਕੈਥੀ ਰਾਜਰਸ ਅਤੇ ਐਰਨ ਚਾਕ ਆਦਿ ਰਾਜਨੀਤਕ ਸ਼ਾਮਿਲ ਸਨ। ਇਸ ਪ੍ਰਤੀਨਿਧੀ ਮੰਡਲ ਨੇ ਅਹਿਮਦਾਬਾਦ ਵਿੱਚ ਮੋਦੀ ਨਾਲ ਮੁਲਾਕਾਤ ਕਰਕੇ ਉਸ ਨੂੰ ਅਮਰੀਕਾ ਆਉਣ ਦਾ ਸੱਦਾ ਪੱਤਰ ਦਿੱਤਾ ਸੀ।