ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਪੁਲਿਸ ਨੇ ਉਹਨਾਂ ਲੁਟੇਰਿਆਂ ਨੂੰ ਇੱਕ ਸਪੈਸ਼ਲ ਅਪ੍ਰੈਸ਼ਨ ਕਰਕੇ ਗ੍ਰਿਫਤਾਰ ਕਰ ਲਿਆ ਹੈ।ਜਿਹਨਾਂ ਨੇ ਪਿਛਲੇ ਹਫਤੇ ਸਨਿਚਰਵਾਰ ਦੀ ਰਾਤ ਨੂੰ ਪੈਰਿਸ ਦੇ ਨੇੜਲੇ ਮੇਟਰੋ ਦੇ ਸਟੇਸ਼ਨ ਗਰਿਨੀ ਕੋਲ ਡੱਬਿਆਂ ਵਿੱਚ ਵੜ ਕੇ ਬਹੁਤ ਸਾਰੇ ਯਾਤਰੀਆਂ ਦੀ ਲੁੱਟ ਮਾਰ ਕੀਤੀ ਸੀ।200 ਪਲਿਸ ਵਾਲਿਆ ਦੀ ਸਪੇਸ਼ਲ ਬ੍ਰੀਗੇਡ ਜਿਸ ਦੀ ਅਗਵਾਈ ਇਲਾਕੇ ਦਾ ਚੀਫ ਇਨਸਪਕੈਟਰ ਕਰ ਰਿਹਾ ਸੀ।ਕੱਲ ਸਵੇਰੇ ਵੱਡੇ ਤੜਕੇ ਇਥੇ ਦੇ ਕਈ ਇਲਾਕਿਆਂ ਵਿੱਚ ਛਾਪਾ ਮਾਰ ਕੇ 19 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾਂ ਵਿੱਚ 10 ਜਾਣੇ 14 ਤੇ 17 ਸਾਲ ਦੇ ਉਮਰ ਦੇ ਹਨ।ਛਾਪੇ ਮਾਰੀ ਦੌਰਾਨ ਉਹਨਾਂ ਕੋਲੋ ਲੁਟੇ ਹੋਏ ਅਡੈਂਟੀ ਕਾਰਡ, ਗਹਿਣੇ, ਪੈਸੇ ਅਤੇ ਮੋਬਾਈਲ ਆਦਿ ਬਰਾਮਦ ਹੋਏ ਹਨ।ਖਬਰ ਲਿਖੀ ਜਾਣ ਤੱਕ ਇਹ ਸਾਰੇ ਪਲਿਸ ਦੀ ਹਿਰਾਸਤ ਵਿੱਚ ਹਨ।ਫਰਾਂਸ ਦੇ ਹੋਮ ਮਨਿਸਟਰ ਮੇਨੁਆਲ ਵਾਲ ਨੇ ਅੱਜ ਉਸ ਇਲਾਕੇ ਦਾ ਦੌਰਾ ਕੀਤਾ ਹੈ।ਉਹਨਾਂ ਸਭ ਯਾਤਰੀਆਂ ਨੂੰ ਖੁੱਲ ਕਿ ਅੱਗੇ ਆਉਣ ਅਪੀਲ ਕੀਤੀ ਹੈ।ਜਿਹੜੇ ਇਸ ਲੁੱਟ ਦਾ ਸ਼ਿਕਾਰ ਹੋਏ ਹਨ।ਤਾਂ ਕਿ ਮੁਜ਼ਰਮਾਂ ਨੂੰ ਸਖਤ ਸਜ਼ਾ ਦਿਤੀ ਜਾ ਸਕੇ।
ਫਰਾਂਸ ਦੀ ਮੈਟਰੋ (ਆਰ ਈ ਆਰ) ਵਿਚ ਲੁਟੇਰਿਆਂ ਨੇ ਰਾਤ ਨੂੰ ਯਾਤਰੀ ਲੁੱਟ ਲਏ।
This entry was posted in ਅੰਤਰਰਾਸ਼ਟਰੀ.