ੴ
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰਾਂਸ ਦੇ ਜਥੇਦਾਰ, ਭਾਈ ਚੈਨ ਸਿੰਘ ਫਰਾਂਸ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਯੂਰਪ ਨੇ ਇਕਮੁੱਠ ਹੋ ਕੇ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੇ ਨਾਮ ਇਕ ਬਿਨਾਂ ਤਾਰੀਕ ਤੋਂ ਚਿੱਠੀ ਜਾਰੀ ਕੀਤੀ। ਇਹ ਚਿੱਠੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫੇਸਬੁਕ ਪੇਜ਼ ਤੇ 25 ਮਾਰਚ 2013 ਨੂੰ ਚੜਾਈ ਗਈ ਹੈ । ਵੈਸੇ ਤਾਂ ਚੈਨ ਸਿੰਘ ਫਰਾਂਸ ਨੂੰ ਅਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਚਾਹੀਦਾ ਸੀ ਕਿ ਇਸ ਚਿੱਠੀ ਨੂੰ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਤੱਕ ਰਜਿਸਟਰ ਪੋਸਟ ਰਾਹੀਂ ਵੀ ਭੇਜਦੇ ਅਤੇ ਅਖਬਾਰਾਂ ਵਿੱਚ ਵੀ ਛਾਪਦੇ ਤਾਂ ਕਿ ਸਮੂਹ ਖਾਲਸਾ ਪੰਥ ਨੂੰ ਏਨਾ ਦੀ ‘ਉੱਚੀ’ ਸੋਚ ਦੀ ਜਾਣਕਾਰੀ ਮਿਲਦੀ । ਚੈਨ ਸਿੰਘ ਫਰਾਂਸ ਅਤੇ ਸਮੂਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਦੇ ਬੁਧੀਜੀਵੀਆਂ ਦੀ ਲਿਖੀ ਇਸ ਚਿੱਠੀ ਨੂੰ ਪੜਕੇ ਸਾਨੂੰ ਛੋਟੀ ਉਮਰ ਦੇ ਨੌਜਵਾਨਾਂ ਨੂੰ ਅਹਿਸਾਸ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਯੂਰਪ ਦੀ ਇਸ ਚਿੱਠੀ ਦਾ ਜਵਾਬ ਦੇਣ ਲਈ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਵਰਗੇ ਉਘੇ ਵਿਦਵਾਨ ਨੂੰ ਤਕਲੀਫ਼ ਦੇਣ ਦੀ ਲੋੜ ਨਹੀਂ । ਸਾਡੇ ਵਰਗੇ ਮਾਰਚ 2012 ਤੋਂ ਪਹਿਲਾਂ, ਗੁੰਮਰਾਹ ਹੋਏ ਨੌਜਵਾਨ, ਜਿੰਨਾਂ ਨੂੰ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੀਆਂ ਚਿੱਠੀਆਂ ਨੇ ਮੁੜਕੇ ਸਿੱਖੀ ਅਤੇ ਸਿੱਖ ਸੰਘਰਸ਼ ਨਾਲ ਜੋੜਿਆ ਹੈ , ਚੈਨ ਸਿੰਘ ਫਰਾਂਸ ਦੀ ਲਿਖੀ ਚਿੱਠੀ ਦੇ ਜਵਾਬ ਹੁਣ ਸਾਡੇ ਵਰਗੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹਨ । ਅਸੀਂ ਏਨਾ ਨੂੰ ਜਵਾਬ ਨਿਜੀ ਤੋਰ ਤੇ ਵੀ ਅਤੇ ਪੰਥ ਦੀ ਕਚਿਹਿਰੀ ਵਿਚ ਵੀ ਦੇ ਰਹੇ ਹਾਂ।
ਚੈਨ ਸਿੰਘ ਫਰਾਂਸ ਨੇ ਆਪਣੀ ਚਿੱਠੀ ਦੀ ਸ਼ੁਰੁਆਤ ਵਿੱਚ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਕੌਮ ਦੇ ਭਲੇ ਲਈ ਆਪਣੀ ਕਲਮ ਕਿਸੇ ਲਾਲਚ ਜਾਂ ਦੁਬਾਓ ਤੋਂ ਮੁਕਤ ਕਰਵਾ ਕੇ ਸਹੀ ਦਿਸ਼ਾ ਵੱਲ ਚਲਾਉਣ ਲਈ ਸੁਝਾਓ ਦਿੱਤਾ ਹੈ । ਅਸੀਂ ਅੱਜ ਦੇ ਨੌਜਵਾਨ ਬੱਚੇ, ਚੈਨ ਸਿੰਘ ਫਰਾਂਸ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੋ ਪਾਕ- ਰੂਹ ਜੀਵਨ ਅਤੇ ਮੌਤ ਦੇ ਲਾਲਚ ਜਾਂ ਡਰ ਤੋਂ ਮੁਕਤ ਹੋ ਚੁੱਕੀ ਹੈ ਉਸ ਰੂਹ ਨੂੰ ਤੁਸੀਂ ਕਿਸ ਦੁਨਿਆਵੀ ਦੁਬਾਓ ਜਾਂ ਲਾਲਚ ਤੋਂ ਮੁਕਤ ਕਰਾਉਣ ਦੇ ਸੁਝਾਓ ਦੇ ਰਹੇ ਹੋ? ਜਿਸ ਕਲਮ ਨੇ ਕੌਮ ਦੀ ਸੁੱਤੀ ਹੋਈ ਅਣਖ ਨੂੰ ਜਗਾ ਦਿੱਤਾ, ਜਿਸ ਕਲਮ ਨੇ ਸਾਡੇ ਵਰਗੇ ਲੱਖਾਂ ਨੌਜਵਾਨਾਂ ਨੂੰ ਮੁੜ ਸਿੱਖੀ ਨਾਲ ਜੋੜਿਆ, ਜਿਸ ਕਲਮ ਨੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਕੇਸਰੀ ਝੰਡੇ ਲਹਿਰਾ ਦਿੱਤੇ, ਜਿਸ ਕਲਮ ਨੇ ਦਿੱਲੀ ਤਖ਼ਤ ਦੀਆਂ ਜੜਾਂ ਹਿਲਾ ਦਿੱਤੀਆਂ, ਜਿਸ ਕਲਮ ਨੇ ਅਖੌਤੀ ਪੰਥਕਾਂ ਵਲੋਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਅਦਾਲਤਾਂ ਵਿੱਚ ਰੋਲੀ ਗਈ ਕੁਰਬਾਨੀ ਨੂੰ ਸਿੱਖ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਹਮੇਸ਼ਾਂ-ਹਮੇਸ਼ਾਂ ਦੇ ਲਈ ਦਰਜ ਕਰ ਦਿੱਤਾ, ਕੀ ਉਸ ਕਲਮ ਨੂੰ ਓਨਾ ਲੋਕਾਂ ਦੇ ਕਿਸੇ ਵੀ ਸੁਝਾਓ ਦੀ ਜ਼ਰੂਰਤ ਹੈ ਜਿੰਨਾਂ ਲੋਕਾਂ ਨੇ ਅਸਲੀ ਸੰਘਰਸ਼ ਤੋਂ ਦੂਰ ਵਿਦੇਸ਼ਾਂ ਵਿੱਚ ਬੈਠਕੇ ਸੰਗ ਪਾੜ-ਪਾੜ ਕੇ ਸਟੇਜਾਂ ਤੇ ਨਾਹਰੇ ਲਾਕੇ 29 ਸਾਲਾਂ ਵਿੱਚ 822 ਵੋਟਾਂ ਦੀ ਪ੍ਰਾਪਤੀ ਕੀਤੀ? ਜਿੰਨਾਂ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਕੌਮ ਡੋਬ ਦਿੱਤੀ ਉਹ ਲੋਕ ਉਸ ਸੂਰਮੇ ਨੂੰ ਸੁਝਾਓ ਦੇਣ ਦੇ ਕਾਬਿਲ ਕਿੱਦਾਂ ਹੋ ਸਕਦੇ ਨੇ ਜਿਸ ਨੇ ਆਪਣਾ ਸਿਰ ਭੇਟ ਕਰਕੇ ਡੁੱਬਦੀ ਕੌਮ ਬਚਾ ਲਈ ?
ਚੈਨ ਸਿੰਘ ਫਰਾਂਸ ਨੇ ਆਪਣੀ ਚਿੱਠੀ ਵਿੱਚ ਬਾਰ ਬਾਰ ‘ਬਣੀ ਹੋਈ ‘ ਭੈਣ ਦਾ ਜ਼ਿਕਰ ਕੀਤਾ ਹੈ । ਅਸੀਂ ਬਹੁਤ ਹੀ ਸਤਿਕਾਰ ਨਾਲ ਚੈਨ ਸਿੰਘ ਫਰਾਂਸ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਬੁਧੀਜੀਵੀਆਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ, ਉਹ ਸਾਨੂੰ ਅੱਜ ਦੇ ਨੌਜਵਾਨ ਬੱਚਿਆਂ ਨੂੰ ਇਹ ਦੱਸਣ ਕਿ ‘ਭੈਣ’ ਅਤੇ ‘ਬਣੀ ਹੋਈ ਭੈਣ’ ਵਿੱਚ ਕੀ ਫ਼ਰਕ ਹੁੰਦਾ ਹੈ