ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਨੇੜਲੇ ਪਿੰਡ ਨੰਦਗੜ੍ਹ ਸਥਿਤ ਦੀ ਨੰਦਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਨੰਦਗੜ੍ਹ ਦੀ ਵੱਕਾਰ ਦਾ ਸਵਾਲ ਬਣੀ ਪ੍ਰਬੰਧਕੀ ਕਮੇਟੀ ਦੀ ਚੋਣ ਮੌਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਟਕਰਾਅ ਮਹਿਕਮੇ ਦੇ ਅਧਿਕਾਰੀਆਂ ਦੀ ਸੂਝਬੂਝ ਨਾਲ ਟਲ ਗਿਆ। ਅਖੀਰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 5 ਅਤੇ ਕਾਂਗਰਸ ਦੇ 4 ਡਾਇਰੈਕਟਰਾਂ ਦੀ ਚੋਣ ਕੀਤੀ ਗਈ। ਪ੍ਰਬੰਧਕੀ ਕਮੇਟੀ ਦੀ ਚੋਣ ਸਮੇਂ ਸਹਿਕਾਰੀ ਸਭਾ ਦੇ ਕੁੱਲ 330 ਵਿਚੋਂ 170 ਮੈਂਬਰ ਚੋਣ ਪ੍ਰਕਿਰਿਆਂ ਮੌਕੇ ਹਾਜ਼ਰ ਹੋਏ। ਇਸ ਮੌਕੇ ਡਾਇਰੈਕਟਰਾਂ ਦੀ ਚੋਣ ਲਈ 6 ਜਨਰਲ ਮੈਂਬਰਾਂ, 2 ਇਸਤਰੀਆਂ ਅਤੇ 1 ਰਿਜ਼ਰਵ ਮੈਂਬਰ ਨੇ ਆਪਣੇ ਲਿਖਤੀ ਨਾਮਜ਼ਦਗੀ ਪੱਤਰ ਰਿਟਰਨਿੰਗ ਅਧਿਕਾਰੀ ਜਗਰੂਪ ਸਿੰਘ ਇੰਸਪੈਕਟਰ ਕੋਲ ਦਾਖ਼ਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਪ੍ਰੇਮਪਾਲ ਸਿੰਘ ਇੰਸਪੈਕਟਰ (ਅਲਟਰਨੇਟਿਵ), ਜਸਵੰਤ ਸਿੰਘ ਨਿਰੀਖਕ ਹਲਕਾ ਇੰਚਾਰਜ ਅਤੇ ਸਭਾ ਦੇ ਸਕੱਤਰ ਰਾਜਬਿੰਦਰ ਸਿੰਘ ਵੀ ਸ਼ਾਮਲ ਸਨ।
ਇਸ ਮੌਕੇ ਸਹਿਕਾਰੀ ਸਭਾ ਦੇ ਸਰਬਸੰਮਤੀ ਨਾਲ ਚੁਣੇ ਗਏ ਡਾਇਰੈਕਟਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵਰਾਜ ਸਿੰਘ ਪੁੱਤਰ ਜੰਗ ਸਿੰਘ, ਅੰਗਰੇਜ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਜੀਤ ਸਿੰਘ ਪੁੱਤਰ ਜਗਰੂਪ ਸਿੰਘ, ਮੰਦਰ ਸਿੰਘ ਪੁੱਤਰ ਸਾਉਣ ਸਿੰਘ ਅਤੇ ਹਰਪਾਲ ਕੌਰ ਪਤਨੀ ਸਰੂਪ ਸਿੰਘ ਜਦਕਿ ਕਾਂਗਰਸ ਪਾਰਟੀ ਦੇ ਹਰਚਰਨ ਸਿੰਘ ਪੁੱਤਰ ਬਘੇਲ ਸਿੰਘ, ਮਨੂਐਲ ਮਸੀਹ ਪੁੱਤਰ ਕੇਹਰ ਮਸੀਹ, ਗੁਲਾਬ ਕੌਰ ਪਤਨੀ ਹਰਮੰਦਰ ਸਿੰਘ ਅਤੇ ਅਰਜਨ ਸਿੰਘ ਪੁੱਤਰ ਤਾਰਾ ਸਿੰਘ ਸ਼ਾਮਲ ਹਨ। ਇਸ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਅਮਨ ਸ਼ਾਂਤੀ ਦੀ ਬਹਾਲੀ ਲਈ ਲੱਖੇਵਾਲੀ ਥਾਣੇ ਦੇ ਮੁੱਖੀ ਇੰਸਪੈਕਟਰ ਮੇਜਰ ਸਿੰਘ ਗਿੱਲ ਨੇ ਪੁਲਿਸ ਪਾਰਟੀ ਅਤੇ ਮਹਿਲਾ ਕਰਮਚਾਰੀਆਂ ਸਮੇਤ ਮੁਸਤੈਦੀ ਨਾਲ ਕਰੜੇ ਸੁਰੱਖਿਆ ਪ੍ਰਬੰਧ ਕੀਤੇ। ਇਸ ਮੌਕੇ ਤੇ ਨੱਥੂ ਰਾਮ ਸਾਬਕਾ ਵਿਧਾਇਕ ਮਲੋਟ, ਜਥੇਦਾਰ ਸਰੂਪ ਸਿੰਘ ਨੰਦਗੜ੍ਹ, ਮੱਖਣ ਸਿੰਘ ਸਿਵੀਆ ਬਲਾਕ ਪ੍ਰਧਾਨ, ਨੱਥੂ ਰਾਮ ਗਾਂਧੀ ਬਲਾਕ ਪ੍ਰਧਾਨ ਸ਼ਹਿਰੀ, ਵਕੀਲ ਓਮ ਪ੍ਰਕਾਸ਼ ਰਜੋਰੀਆ, ਸਰਪੰਚ ਗੁਰਜੀਤ ਸਿੰਘ, ਜਸਕਰਨ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਗੁਰਪ੍ਰੀਤ ਸਿੰਘ ਪੀਤਾ, ਦਿਲਬਾਗ ਸਿੰਘ, ਕਾਕਾ ਬਰਾੜ ਲੱਖੇਵਾਲੀ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ ਜਨਰਲ ਸਕੱਤਰ ਯੂਥ ਕਾਂਗਰਸ, ਜਗਦੀਪ ਸਿੰਘ, ਹਿੰਮਤ ਸਿੰਘ ਆਦਿ ਵੀ ਹਾਜ਼ਰ ਸਨ।