ਲਖਨਊ- ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਯਾਦਵ ਨੇ ਫਿਰ ਕਾਂਗਰਸ ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਇੱਕ ਨਹੀਂ,ਹਜ਼ਾਰ ਹੱਥ ਹਨ। ਅਜਿਹੇ ਹਾਲਾਤ ਵਿੱਚ ਕੇਂਦਰ ਸਰਕਾਰ ਨਾਲ ਲੜਨਾ ਸੁਖਾਲਾ ਨਹੀਂ ਹੈ।
ਮੁਲਾਇਮ ਨੇ ਕਿਹਾ ਕਿ ਕੇਂਦਰ ਸਰਕਾਰ ਸਦਾ ਸੀਬੀਆਈ ਦਾ ਡਰ ਵਿਖਾਂਉਦੀ ਹੈ।ਕਿਸੇ ਵੀ ਸਮੇਂ ਸੀਬੀਆਈ ਲਗਵਾ ਕੇ ਜੇਲ੍ਹ ਭੇਜ ਦੇਵੇਗੀ।ਲਖਨਊ ਵਿੱਚ ਪੱਤਰਕਾਰਾਂ ਨਾਲ ਅਡਵਾਨੀ ਦੀ ਪ੍ਰਸੰਸਾ ਕਰਨ ਦੇ ਮੁੱਦੇ ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਖਿਰ ਅਡਵਾਨੀ ਦੀ ਸਿਫਤ ਕਰਕੇ ਮੈਂ ਕੀ ਬੁਰਾ ਕਰ ਦਿੱਤਾ? ਅਡਵਾਨੀ ਨੇ ਵੀ ਤਾਂ ਸਮਾਜਵਾਦੀ ਚਿੰਤਕ ਰਾਮ ਮਨੋਹਰ ਲੋਹੀਆ ਦੀ ਤਾਰੀਫ਼ ਕੀਤੀ ਸੀ।ਮੁਲਾਇਮ ਨੇ ਜਨਸੰਘ ਦੇ ਸਿ਼ਆਮਾ ਪ੍ਰਸਾਦ ਮੁੱਖਰਜੀ ਦੀ ਵੀ ਪ੍ਰਸੰਸਾ ਕੀਤੀ।
ਵਰਨਣਯੋਗ ਹੈ ਕਿ ਪਿੱਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਕੁਝ ਨੇਤਾਵਾਂ ਵਿੱਚ ਇੱਕ ਦੂਸਰੇ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।ਇਸ ਦੇ ਨਾਲ ਹੀ ਸਪਾ ਮੁੱਖੀ ਭਾਜਪਾ ਦੀ ਤਾਰੀਫ਼ ਵਿੱਚ ਕਸੀਦੇ ਪੜ੍ਹ ਰਿਹਾ ਹੈ।ਮੁਲਾਇਮ ਕਾਂਗਰਸ ਤੋਂ ਸਮਰਥੱਣ ਵਾਪਿਸ ਨਾਂ ਲੈਣ ਸਬੰਧੀ ਵੀ ਸਪੱਸ਼ਟ ਤੌਰ ਤੇ ਕਹਿ ਰਹੇ ਹਨ।