ਲੁਧਿਆਣਾ:ਪੀ ਏ ਯੂ ਇੰਪਲਾਈਜ਼ ਯੂਨੀਅਨ ਅਤੇ ਪੀ ਏ ਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ 10 ਅਪ੍ਰੈਲ 2013 ਨੂੰ ਸ਼ੁਰੂ ਹੋਈਆਂ ਖੇਡਾਂ ਦਾ ਅੱਜ ਸੰਪੰਨ ਹੋਈਆਂ। ਅੱਜ ਇਹ ਖੇਡਾਂ ਸਵੇਰੇ ਪੀ ਏ ਯੂ ਦੇ ਐਥਲੈਟਿਕ ਗਰਾਉਂਡ ਵਿੱਚ ਬੜੀ ਧੂਮ ਧਾਮ ਨਾਲ ਸ਼ੁਰੂ ਹੋਈਆਂ। ਇਹਨਾਂ ਖੇਡਾਂ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਕੀਤਾ ਜਦ ਕਿ ਯੂਨੀਵਰਸਿਟੀ ਦੇ ਕੰਪਟਰੋਲਰ ਸ਼੍ਰੀ ਏ ਸੀ ਰਾਣਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਡਾ: ਖੰਨਾ ਅਤੇ ਸ਼੍ਰੀ ਰਾਣਾ ਨੇ ਖੇਡ ਝੰਡਾ ਲਹਿਰਾਇਆ ਅਤੇ ਖੇਡਾਂ ਨੂੰ ਰਸਮੀ ਤੌਰ ਤੇ ਸ਼ੁਰੂ ਕਰਵਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ: ਪੀ ਕੇ ਖੰਨਾ ਨੇ ਆਖਿਆ ਕਿ ਖੇਡਾਂ ਹੀ ਨੇ ਜਿਹੜੀਆਂ ਸਾਨੂੰ ਸ਼ਾਂਤ ਜੀਵਨ ਵਿਧੀ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ। ਸ਼੍ਰੀ ਰਾਣਾ ਨੇ ਮੁਲਾਜ਼ਮ ਖੇਡਾਂ ਵਿੱਚ ਖੇਡ ਰਹੇ ਖਿਡਾਰੀਆਂ ਨੂੰ ਉਤਸ਼ਾਹਤ ਕਰਦੇ ਹੋਏ ਆਖਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਜੀ ਨੇ ਮੈਨੂੰ ਕਹਿ ਕੇ ਭੇਜਿਆ ਹੈ ਕਿ ਮੁਲਾਜ਼ਮ ਖੇਡਾਂ ਲਈ ਖੁੱਲ੍ਹ ਕੇ ਵਿੱਤੀ ਸਹਾਇਤਾ ਕੀਤੀ ਜਾਇਆ ਕਰੇਗੀ। ਯਾਦ ਰਹੇ ਇਹਨਾਂ ਖੇਡਾਂ ਲਈ ਇੱਕ ਲੱਖ ਰੁਪਿਆ ਪੀ ਏ ਯੂ ਪ੍ਰਸ਼ਾਸਨ ਨੇ ਅਤੇ 40 ਹਜ਼ਾਰ ਰੁਪਏ ਯੂਨੀਅਨ ਦੇ ਸਾਬਕਾ ਪ੍ਰਧਾਨ ਸ: ਰੂਪ ਸਿੰਘ ਰੂਪਾ ਹੋਰਾਂ ਦੇ ਸਥਾਪਤ ਕੀਤੇ ਮੁਲਾਜ਼ਮ ਭਲਾਈ ਫੰਡ ਵਿਚੋ ਮਿਲੀ ਹੈ। ਇਸ ਮੌਕੇ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਅੰਮ੍ਰਿਤਪਾਲ ਜੀ ਨੇ ਕਿਹਾ ਕਿ ਖੇਡਾਂ ਦੁਨੀਆਂ ਵਿੱਚ ਤਬਾਹੀ ਮਚਾ ਦੇਣ ਵਾਲੀਆਂ ਜੰਗਾਂ ਦਾ ਬਦਲ ਹਨ। ਪੀ ਏ ਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਸੀਨੀਅਰ ਆਗੂ ਸ਼ਿਵ ਕੁਮਾਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਸ਼ੁਰੂਆਤੀ ਸਮਾਗਮ ਵਿੱਚ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਿੱਲ ਹੋਰਾਂ ਖਿਡਾਰੀਆਂ ਮੁਲਾਜ਼ਮਾਂ, ਮਹਿਮਾਨਾਂ ਦਾ ਧੰਨਵਾਦ ਕੀਤਾ। ਯਾਦ ਰਹੇ ਇਸ ਸਮਾਗਮ ਵਿੱਚ ਯੂਨੀਅਨ ਦੇ ਸੇਵਾ ਮੁਕਤ ਆਗੂ ਸ਼੍ਰੀ ਡੀ ਪੀ ਮੌੜ, ਜਿਲਾ ਰਾਮ ਬਾਂਸਲ, ਸੱਤਪਾਲ ਸ਼ਰਮਾ, ਪਾਲ ਸਿੰਘ ਸਿੰਘ ਅਤੇ ਅਮਰਜੀਤ ਸਿੰਘ ਆਰਟਿਸਟ ਨੇ ਵੀ ਸ਼ਿਰਕਤ ਕੀਤੀ। ਇਹਨਾਂ ਖੇਡਾਂ ਵਿੱਚ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਸਿੰਘ ਪੰਧੇਰ ਨੇ ਵਿਭਿੰਨ ਗੇਮਾਂ ਨੂੰ ਕੋਆਰਡੀਨੇਟ ਕਰਨ ਦੀ ਭੂਮਿਕਾ ਅਦਾ ਕੀਤੀ। ਉਹਨਾਂ ਮੰਚ ਸੰਚਾਲਨ ਕਰਦਿਆਂ ਆਪਣੀਆਂ ਟਿੱਪਣੀਆਂ ਰਾਹੀਂ ਖੇਡਾਂ ਦੀ ਕੰਮ ਸਭਿਆਚਾਰ ਵਿੱਚ ਭੂਮਿਕਾ ਦਾ ਵਾਰ ਵਾਰ ਜ਼ਿਕਰ ਕੀਤਾ। ਇਹਨਾਂ ਖੇਡਾਂ ਨੂੰ ਕਾਮਯਾਬ ਕਰਨ ਵਿੱਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਵਾਲੀਆ, ਮੀਤ ਪ੍ਰਧਾਨ ਮਨਮੋਹਣ ਸਿੰਘ, ਗੁਰਮੇਲ ਸਿੰਘ ਤੁੰਗ, ਕੈਸ਼ੀਅਰ ਜਰਨੈਲ ਸਿੰਘ, ਪ੍ਰਵੀਨ ਗਰਗ, ਲਾਲ ਬਹਾਦਾਰ ਯਾਦਵ, ਕੁਲਦੀਪ ਸਿੰਘ, ਜੈ ਪਾਲ, ਨਰਿੰਦਰ ਸੇਖੋਂ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਜਸਵਿੰਦਰ ਸਿੰਘ ਘੋਲੀਆ ਨੇ ਪੂਰੇ ਤਾਲਮੇਲ ਨਾਲ ਡਿਊਟੀਆ ਨਿਭਾ ਕੇ ਅਹਿਮ ਭੂਮਿਕਾ ਅਦਾ ਕੀਤੀ।
ਅੱਜ ਮੁੱਖ ਰੂਪ ਵਿੱਚ ਕਬੱਡੀ ਅਤੇ ਐਥਲੈਟਿਕਸ ਦੇ ਮੁਕਾਬਲੇ ਹੋਏ। ਬੈਡਮਿੰਟਨੇ/ਟੇਬਲ ਟੈਨਸ, ਫੁਟਬਾਲ, ਹਾਕੀ, ਕ੍ਰਿਕਟ ਆਦਿ ਦੇ ਮੈਚ ਪਿਛਲੇ ਦਿਨੀਂ ਹੋ ਚੁੱਕੇ ਹਨ। ਅੱਜ ਦੀਆਂ ਆਈਟਮਾਂ ਦੇ ਨਤੀਜੇ ਨਿਮਨ ਅਨਸਾਰ ਰਹੇ:-
ਸੰਗੀਤਕ ਕੁਰਸੀ ਦੌੜ (ਇਸਤਰੀਆਂ) ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਅਰਿਤਾ ਅਰੋੜਾ ਨੇ ਦੂਜਾ ਅਤੇ ਆਂਚਲ ਸਿੰਗਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਤਿੰਨ ਟੰਗੀ ਦੌੜ (ਇਸਤਰੀਆਂ) ਵਿਚੋਂ ਜਗਵਿੰਦਰ ਕੌਰ ਤੇ ਹਰਭਜਨ ਕੌਰ ਨੇ ਪਹਿਲਾ, ਜਸਵਿੰਦਰ ਕੌਰ ਤੇ ਰਾਜਵਿੰਦਰ ਕੌਰ ਨੇ ਦੂਜਾ ਅਤੇ ਰਜਿੰਦਰ ਕੌਰ ਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 50 ਮੀਟਰ ਦੌੜ (ਇਸਤਰੀਆਂ) ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਸਰਬਜੀਤ ਕੌਰ ਨੇ ਦੂਜਾ ਅਤੇ ਹਰਭਜਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਰੱਸਾਕਸੀ (ਇਸਤਰੀਆਂ) ਦੇ ਮੁਕਾਬਲੇ ਵਿਚੋਂ ਜਸਵਿੰਦਰ ਕੌਰ ਦੀ ਟੀਮ ਨੇ ਪਹਿਲਾ ਜਦ ਕਿ ਜਸਵਿੰਦਰ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਨਿੰਬੂ ਚਮਚਾ ਰੇਸ (ਇਸਤਰੀਆਂ) ਦੇ ਮੁਕਾਬਲਿਆਂ ਵਿਚੋਂ ਮਹਿੰਦਰ ਕੌਰ ਨੇ ਪਹਿਲਾ, ਜਗਵਿੰਦਰ ਕੌਰ ਨੇ ਦੂਜਾ ਅਤੇ ਹਰਭਜਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ¦ਮੀ ਛਾਲ (ਇਸਤਰੀਆਂ) ਦੇ ਮੁਕਾਬਲਿਆਂ ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਜਸਵਿੰਦਰ ਕੌਰ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਦੇ (ਇਸਤਰੀਆਂ) ਦੇ ਮੁਕਾਬਲਿਆਂ ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਸਰਬਜੀਤ ਕੌਰ ਨੇ ਦੂਜਾ ਅਤੇ ਮਹਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਨੇਜਾ ਸੁੱਟਣ੍ਯ ਦੇ ਮੁਕਾਬਲਿਆਂ ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਦਲਜੀਤ ਕੌਰ ਨੇ ਦੂਜਾ ਅਤੇ ਬਲਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਡਿਸਕਸ ਥਰੋ ਦੇ ਮੁਕਾਬਲਿਆਂ ਵਿਚੋਂ ਮਹਿੰਦਰ ਕੌਰ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ 100 ਮੀਟਰ ਦੌੜ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਕੁਲਵਿੰਦਰ ਸਿੰਘ ਨੇ ਪਹਿਲਾ, ਵਿਨੋਦ ਕੁਮਾਰ ਨੇ ਦੂਜਾ ਅਤੇ ਗੁਰਮੁਖ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ 50 ਸਾਲ ਤੋਂ ਉੱਪਰ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਮੇਵਾ ਸਿੰਘ ਨੇ ਪਹਿਲਾ, ਰਜਿੰਦਰ ਕੁਮਾਰ ਨੇ ਦੂਜਾ ਅਤੇ ਅਮਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਕੁਲਵਿੰਦਰ ਸਿੰਘ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਸੁਸ਼ੀਲ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਦੌੜ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਕੁਲਵਿੰਦਰ ਸਿੰਘ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਵਿਨੋਦ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 800 ਮੀਟਰ ਦੌੜ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਕੁਲਵਿੰਦਰ ਸਿੰਘ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਗੁਰਇਕਬਾਲ ਸਿੰਘ ਨੇ ਪਹਿਲਾ, ਜਸਵਿੰਦਰ ਸਿੰਘ ਨੇ ਦੂਜਾ ਅਤੇ ਸੁਰਿੰਦਰ ਪਾਲ ਨੇ ਤੀਜਾ ਸਥਾਨ ਹਾਸਿਲ ਕੀਤਾ। ¦ਮੀ ਛਾਲ (ਪੁਰਸ਼) ਦੇ ਮੁਕਾਬਲਿਆਂ ਵਿਚੋਂ ਗੁਰਮੁਖ ਸਿੰਘ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਰਮੀ ਚੰਦ ਨੇ ਤੀਜਾ ਸਥਾਨ ਹਾਸਿਲ ਕੀਤਾ। ਕਬੱਡੀ ਦੇ ਮੁਕਾਬਲਿਆਂ ਵਿੱਚੋਂ ਨਰਸਰੀ ਟੀਮ ਅਵਤਾਰ ਗੁਰਮ ਨੇ ਪਹਿਲਾ ਅਤੇ ਪਰਮਿੰਦਰ ਪਾਲ ਇਲੈਵਨ ਨੇ ਦੂਜਾ ਸਥਾਨ ਹਾਸਿਲ ਕੀਤਾ।