ਲੁਧਿਆਣਾ – ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਸਥਾਨਕ ਪੰਜਾਬੀ ਵਿਰਾਸਤ ਭਵਨ ਦੇ ਜਸਟਿਸ ਗੁਰਨਾਮ ਸਿੰਘ ਹਾਲ ਵਿੱਚ ਪੰਜਾਬੀ ਸਭਿਆਚਾਰ ਦਿਵਸ -2013 ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਗੁਰਦੁਆਰਾ ਮੈਹਤੀਆਨਾ ਸਾਹਿਬ ਦੇ ਮੁੱਖ ਸੇਵਾ ਦਾਰ ਬਾਬਾ ਜੋਰਾ ਸਿੰਘ ਲੱਖਾ ਨੂੰ ਪੰਜਾਬੀ ਸਭਿਆਚਾਰ ਪੁਰਸਕਾਰ-2013 ਪ੍ਰਦਾਨ ਕੀਤਾ ਗਿਆ । ਸ. ਜਗਦੇਵ ਸਿੰਘ ਜੱਸੋਵਾਲ ਦੇ 78ਵੇਂ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ ਦਾ ਆਗਾਜ਼ ਧੁਰ ਕੀ ਬਾਣੀ ਦੇ ਕੀਰਤਣ ਨਾਲ ਹੋਇਆ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ ਨੇ ਸਵਾਗਤੀ ਸਬਦਾਂ ਦੌਰਾਨ ਦਸਿਆ ਕਿ ਹਰ ਸਾਲ ਇਸ ਦਿਨ ਨੂੰ ਪੰਜਾਬੀ ਸਭਿਆਚਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ।ਪੁਰਸਕਾਰ ਪ੍ਰਾਪਤ ਕਰਨ ਉਪਰੰਤ ਬਾਬਾ ਜੋਰਾ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮਾਣਮਤੇ ਇਤਿਹਾਸ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ ਤਾਂਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਕੁਰਬਾਨੀਆਂ ਭਰੇ ਪਿਛੋਕੜ ਦਾ ਪਤਾ ਲਗਦਾ ਰਹੇ । ਡਾ ਨਿਰਮਲ ਜੌੜਾ ਨੇ ਬਾਬਾ ਜੋਰਾ ਸਿੰਘ ਵੱਲੋਂ ਸਿੱਖ ਕੌਮ ਪ੍ਰਤੀ ਕੀਤੇ ਕਾਰਜਾਂ ਦਾ ਵੇਰਵਾ ਦਿੱਤਾ।ਇਸ ਸਮਾਗਮ ਦੋਰਾਨ ਪਰਵਾਸੀ ਪੰਜਾਬੀ ਸ਼ਾਇਰ ਡਾ ਤਾਰਾ ਸਿੰਘ ਆਲਮ, ਆਗਿਆਕਾਰ ਸਿੰਘ ਗਰੇਵਾਲ ਆਸਟ੍ਰੇਲੀਆ ,ਹਰਦੀਪ ਸਿੰਘ ਢੀਂਡਸਾ ਅਤੇ ਭਾਈ ਕੁਲਵਿੰਦਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਸ. ਹਰਦਿਆਲ ਸਿੰਘ ਅਮਨ ਨੇ ਦਸਿਆ ਕਿ ਇਸ ਸ਼ੁਭ ਮੌਕੇ ਪੰਜਾਬੀ ਵਿਰਾਸਤ ਭਵਨ ਦੇ ਆਲੇ ਦੁਆਲੇ ਲਗਭਗ ਪੰਜਾਹ ਬੂਟੇ ਲਗਾਏ ਗਏ ਹਨ । ਰਵਿੰਦਰ ਗਰੇਵਾਲ ਨੇ ‘ ਆਵੀਂ ਬਾਬਾ ਨਾਨਾਕਾਠ ਗੀਤ ਨਾਲ ਸਭਿਅਚਾਰਕ ਪ੍ਰੋਗਰਾਮ ਦਾ ਅਗਾਜ਼ ਕੀਤਾ । ਟਰੱਸਟ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਭਾਈ ਕੁਲਵਿੰਦਰ ਸਿੰਘ ਜੀ ਨੇ ਇਸ ਮੌਕੇ ਸਿੱਖ ਇਤਿਹਾਸ ਨਾਲ ਜੁੜੀਆਂ ਅਹਿਮ ਕਥਾਵਾਂ ਦੀ ਵਿਆਖਿਆ ਕੀਤੀ ਜਦੋਂ ਕਿ ਜਵੱਦੀ ਟਕਸਾਲ ੳਤੇ ਗੁਰਦੁਆਰਾ ਮੰਹਦੀਆਣਾ ਸਾਹਿਬ ਦੇ ਜਥਿਆਂ ਵੱਲੋਂ ਧੁਰ ਕੀ ਬਾਣੀ ਦਾ ਕੀਰਤਣ ਕੀਤਾ ਗਿਆ ।ਇਕੱਤਰ ਸੰਗਤਾਂ ਨੂੰ ਕ੍ਰਿਸ਼ਨ ਕੁਮਾਰ ਬਾਵਾ, ਜਨਾਬ ਮੁਹੰਮਦ ਸਦੀਕ, ਦੇਵ ਥਰੀਕੇਵਾਲਾ,ਗੁਰਭਜਨ ਗਿੱਲ ਡਾ ਸ਼ਿਵਰਾਜ ਸਿੰਘ ਅਮਰੀਕਾ ਨੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਸਾਬਿਅਚਾਰ ਦੇ ਪ੍ਰਚਾਰ ਅਤੇ ਪਸਾਰ ਲਈ ਅਹਿਮ ਕਾਰਜ ਕੀਤਾ ।
ਇਸ ਮੌਕੇ ਵੱਖ ਵੱਖ ਸੰਸ਼ਥਾਵਾਂ ਵੱਲੋਂ ਸ. ਜਗਦੇਵ ਸਿੰਘ ਜੱਸੋਵਾਲ ਨੂੰ ਲੰਮੀ ਉਮਰ ਦੀਆਂ ਕਾਮਨਾਵਾਂ ਸਹਿਤ ਸਨਮਾਨ ਭੇਂਟ ਕੀਤੇ ਗਏ ਜਿੰਨਾ ਵਿੱਚ ਖਾਸ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਮੰਚ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬੀ ਸਾਹਿਤ ਅਕਾਡਮੀ ਵੱਲੋਂ ਗੁਰਭਜਨ ਗਿੱਲ ,ਸਾਈਂ ਮੀਆਂ ਮੀਰ ਫਾਂਊਂਡੇਸ਼ਨ ਵ¤ਲੋਂ ਹਰਦਿਆਲ ਸਿੰਘ ਅਮਨ , ਸਭਿਆਚਾਰ ਸੱਥ ਵੱਲੋਂ ਜਸਮੇਰ ਸਿੰਘ ਢਟ , ਬਾਬਾ ਫਰੀਦ ਫਾਂਊਡੇਸ਼ਨ ਵੱਲੋਂ ਪ੍ਰੀਤਮ ਸਿੰਘ ਭਰੋਵਾਲ ,ਸੰਤੋਖ ਸਿੰਘ ਸੁਖਾਣਾ ਸ਼ਾਮਲ ਹਨ । ਇਸ ਮੌਕੇ ਸ. ਜਗਪਾਲ ਸਿਮਘ ਖੰਗੂੜਾ , ਕੁਲਵੰਤ ਸਿੰਘ ਦੁਖੀਆ, ਨਿਰਮਲ ਜੌੜਾ, ,ਇਕਬਾਲ ਸਿੰਘ ਰੁੜਕਾ, ਸੋਹਨ ਸਿੰਘ ਆਰੇਵਾਲਾ,ਜਸਮੇਰ ਸਿੰਘ ਢੱਟ, ,ਗੁਰਮੁੱਖਦੀਪ ਮਾਛੀਵਾੜਾ, ਸਰਵਜੀਤ ਵਿਰਦੀ , ਸੰਤੋਖ ਸਿੰਘ ਸੁਖਾਣਾ, ਜਗਦੀਪ ਸਿੰਘ ਗਿੱਲ ,ਮਹਿੰਦਰ ਸਿੰਘ ਕਲਿਆਣ, , ਡਾ ਸ਼ਿਵਰਾਜ ਸਿੰਘ, ਕੇ ਦੀਪ,ਮਹੰਮਦ ਸਦੀਕ, ਰਵਿੰਦਰ ਗਰੇਵਾਲ, ਡਾ ਤਾਰਾ ਸਿੰਘ ਆਲਮ, ਹਰਦੀਪ ਸਿੰਘ ਢੀਂਡਸਾ , ਅਰਵਿੰਦਰ ਸਿੰਘ ਗਰੇਵਾਲ, ਆਤਮਾ ਬੁਢੇਵਾਲੀਆ , ਹਾਕਮ ਬਖਤੜੀਵਾਲਾ , ਦੇਵ ਥਰੀਕੇਵਾਲਾ , ਇੰਦਰਜੀਤ ਸਿੰਘ ਗਰੇਵਾਲ, ਡਾ ਐਸ ਐਸ ਦੋਸਾਂਝ , ਮਨਜੀਤ ਰੂਪੋਵਾਲੀਆ , ਸੁਖਵਿੰਦਰ ਸੁਖੀ ਬੀਬੀ ਸੁਸ਼ੀਲ ਕੌਰ ਢਾਹਾਂ ਕਲੇਰਾਂ , ਜਨਮੇਜਾ ਸਿੰਘ ਜੌਹਲ , ਰਵੀ ਉਦਾਸੀ ਅਤੇ ਕੁਲਵੰਤ ਸੇਖੋਂ ਸਮੇਤ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ । ਭਵਨ ਇੰਚਾਰਜ ਗੁਰਨਾਮ ਸਿੰਘ ਧਾਲੀਵਾਲ ਨੇ ਸਭ ਦਾ ਧੰਨਵਾਦ ਕੀਤਾ।