ਤੇ ਕਾਤਲਾਨਾ ਹਮਲੇ ਦਾ————-
ਬਰਨਾਲਾ,(ਜੀਵਨ ਸ਼ਰਮਾ)- ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ ’ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ ਦੇ ਰੋਸ ਵਜੋਂ ਅੱਜ ਜਿਲ੍ਹਾ ਬਰਨਾਲਾ ਦੇ ਸਮੂਹ ਪੱਤਰਕਾਰਾਂ ਅਤੇ ਜਨਤਕ ਸਘੰਰਸ਼ਸੀਲ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਇਕੱਤਰਤਾ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਅਤੇ 13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਸਹਿਰ ’ਚੋਂ ਰੋਸ ਮਾਰਚ ਕਰਕੇ ਥਾਣਾ ਸਿਟੀ ਦਾ ਘੇਰਾਓ ਵੀ ਕੀਤਾ ਗਿਆ।
ਇਸ ਮੌਕੇ ਐਕਸ਼ਨ ਕਮੇਟੀ ਦੇ ਕਨਵੀਨਰ ਜੰਗੀਰ ਸਿੰਘ ਜਗਤਾਰ, ਪੱਤਰਕਾਰ ਸਤੀਸ਼ ਸਿੰਧਵਾਨੀ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਹਲਕਾ ਮਹਿਲਕਲਾਂ ਦੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਪ੍ਰਦੀਪ ਕਸਬਾ, ਸ੍ਰੋਅਦ (ਅ) ਦੇ ਆਗੂ ਅਮਰਜੀਤ ਸਿੰਘ, ਬੀਕੇਯੂ ਉਗਰਾਹਾਂ ਦੇ ਸੂਬਾ ਕਮੇਟੀ ਮੈਂਬਰ ਹਰਦੀਪ ਸਿੰਘ ਟੱਲੇਵਾਲ, ਬੀਕੇਯੂ ਡਕੌਂਦਾ ਦੇ ਪਵਿੱਤਰ ਸਿੰਘ ਲਾਲੀ ਆਦਿ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਿਥੇ ਲੰਘੇ ਦਿਨੀਂ ਆਪਣੇ ਖਿਲਾਫ਼ ਖ਼ਬਰ ਦੇ ਪ੍ਰਕਾਸ਼ਿਤ ਹੋਣ ਤੋਂ ਖਫ਼ਾ ਹੋ ਕੇ ਦੈਨਿਕ ਭਾਸਕਰ ਦੇ ਦੋ ਪੱਤਰਕਾਰ ਜਤਿੰਦਰ ਦਿਉਗਣ ਅਤੇ ਹਿਮਾਂਸੂ ਦੂਆ ਨੂੰ ਕਵਰੇਜ਼ ਦੇ ਬਹਾਨੇ ਬੁਲਾ ਕੇ ਉਨ੍ਹਾਂ ਉਪਰ ਆਰ ਐਸ ਐਸ ਤੇ ਭਾਜਪਾ ਆਗੂਆਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਨੂੰ ਪ੍ਰੈਸ ਦੀ ਅਜਾਦੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਉੁਥੇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਆ ਕੇ ਨਾਮਜ਼ਦ ਮੁਲਜ਼ਮਾਂ ਘਟਨਾਂ ਦੇ ਦੋ ਹਫ਼ਤੇ ਬੀਤ ਜਾਣ ਦੇ ਬਾਅਦ ਵੀ ਗ੍ਰਿਫ਼ਤਾਰ ਕਰਨ ਦੀ ਬਜਾਇ ਉਨ੍ਰਾਂ ਖਿਲਾਫ਼ ਲੱਗੀ ਕਾਤਲਾਨਾ ਹਮਲੇ ਦੀ ਫੌਜ਼ਦਾਰੀ ਧਾਰਾ 307 ਨੂੰ ਚੁੱਪ ਚਪੀਤੇ ਢੰਗ ਨਾਲ ਤੋੜੇ ਜਾਣ ਦੀ ਘਟਨਾਂ ਨੂੰ ਸਿਆਸੀ ਪੁਲਿਸ ਗੁੰਡਾ ਨਾਪਾਕ ਗੱਠਜੋੜ ਦਾ ਸਪੱਸ਼ਟ ਪ੍ਰਗਟਾਵਾ ਦੱਸਿਆ।
ਜਿਲ੍ਹੇ ਦੀਆਂ ਸਮੂਹ ਸਘੰਰਸ਼ਸੀਲ ਜਨਤਕ/ਸਿਆਸੀ/ਮੁਲਾਜ਼ਮ/ਵਿਦਿਆਰਥੀ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਿਆਸੀ ਪੁਲਿਸ ਗੁੰਡਾ ਗੱਠਜੋੜ ਦੇ ਖਿਲਾਫ਼ ਪੱਤਰਕਾਰਾਂ ਵੱਲੋਂ ਵਿਢੇ ਸਘੰਰਸ਼ ਵਿੱਚ ਅੱਗੇ ਹੋ ਕੇ ਸਾਥ ਦੇਣ ਦਾ ਵਿਸ਼ਵਾਸ਼ ਵੀ ਦੁਆਇਆ। ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੱਲ ਕਰਦਿਆਂ ਸਾਬਕਾ ਸੈਨਿਕ ਵਿੰਗ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਤੇ ਯੂਥ ਦੇ ਜਿਲ੍ਹਾ ਆਗੂ ਰਮਿੰਦਰ ਸਿੰਘ ਰੰਮੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਮਾਮਲਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਦੇ ਧਿਆਨ ’ਚ ਲਿਆ ਦਿੱਤਾ ਹੈ ਜਿਸ ਉਪਰੰਤ ਉਨ੍ਹਾ ਅੱਜ ਇਸ ਮਾਮਲੇ ਨੂੰ ਨਜਿੱਠਣ ਲਈ 48 ਘੰਟਿਆਂ ਦਾ ਸਮਾਂ ਮੰਗਿਆ ਹੈ। ਜਦੋਂ ਕਿ ਇਕੱਤਰਤਾ ’ਚ ਸਾਮਲ ਜਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫ਼ ਨਾ ਮਿਲਣ ਤੱਕ ਭਾਜਪਾ ਦੇ ਨਾਲ ਨਾਲ ਸ਼ੋਮਣੀ ਅਕਾਲੀ ਦਲ ਬਾਦਲ, ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀ ਕਵਰੇਜ਼ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਅਤੇ 13 ਮਈ ਨੂੰ ਐਸ ਐਸ ਪੀ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਵੀ ਐਲਾਨ ਕੀਤਾ ਗਿਆ। ਜਿਸ ’ਚ ਜਿਲ੍ਹੇ ਦੇ ਸਮੂਹ ਪੱਤਰਕਾਰਾਂ ਤੋਂ ਇਲਾਵਾ ਸਮੱਰਥਕ ਜਥੇਬੰਦੀਆਂ ਦੇ ਵਰਕਰ ਵੀ ਵੱਡੀ ਗਿਣਤੀ ’ਚ ਸਮੂਲੀਅਤ ਕਰਨਗੇ। ਇਸ ਉਪਰੰਤ ਅਗਰਵਾਲ ਧਰਮਸ਼ਾਲਾ ਤੋਂ ਹੰਢਿਆਇਆ ਬਾਜ਼ਾਰ, ਪੱਕਾ ਕਾਲਜ਼ ਰੋਡ, ਰੇਲਵੇ ਸਟੇਸ਼ਨ ਅਤੇ ਸਦਰ ਬਾਜ਼ਾਰ ’ਚੋ ਰੋਸ ਮਾਰਚ ਕਰਦੇ ਹੋਏ ਪੁਲਿਸ ਥਾਣਾ ਸਿਟੀ ਦੇ ਗੇਟ ਅੱਗੇ ਧਰਨਾ ਲਗਾ ਕੇ ਘੰਟਾ ਘੇਰਾਓ ਵੀ ਕੀਤਾ ਗਿਆ ਅਤੇ ਪੁਲਿਸ ਅਤੇ ਸਰਕਾਰ ਖਿਲਾਫ਼ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਗੁਰਬਖ਼ਸ ਸਿੰਘ, ਸੀਪੀਆਈਦੇ ਉਜਾਗਰ ਸਿੰਘ ਬੀਹਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਖੁਸੀਆ ਸਿੰਘ, ਸੀਟੂ ਦੇ ਸ਼ੇਰ ਸਿੰਘ ਫਰਵਾਹੀ, ਜਮਹੂਰੀ ਅਧਿਕਾਰ ਸਭਾ ਦੇ ਡਾ. ਸੋਹਣ ਸਿੰਘ, ਡਾ. ਰਜਿੰਦਰਪਾਲ, ਡੀਟੀਐਫ਼ ਦੇ ਰਾਜੀਵ ਕੁਮਾਰ, ਗੁਰਮੀਤ ਸਿੰਘ ਸੁਖਪੁਰਾ, ਸੁਖਬੀਰ ਜੋਗਾ, ਆੜਤੀਆ ਐਸੋ ਦੇ ਸਤੀਸ਼ ਸੰਘੇੜਾ, ਸਮਾਜ ਸੇਵੀ ਜੱਸੀ ਪੇਧਨੀ, ਨੌਜਵਾਨ ਭਾਰਤ ਸਭਾ ਪੰਜਾਬ ਦੇ ਨਵਕਿਰਨ ਪੱਤੀ, ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਡਾ. ਕੁਲਵੰਤ ਪੰਡੋਰੀ, ਦਰਜ਼ਾਚਾਰ ਕਰਮਚਾਰੀ ਯੂਨੀਅਨ ਦੇ ਰਮੇਸ਼ ਹਮਦਰਦ ਤੋਂ ਇਲਾਵਾ ਯਾਦਵਿੰਦਰ ਤਪਾ, ਜੀਵਨ ਰਾਮਗੜ੍ਹ, ਹਰਿੰਦਰ ਨਿੱਕਾ, ਵਿਵੇਕ ਸਿੰਧਵਾਨੀ, ਨਿਰਮਲ ਢਿੱਲੋਂ ਸਮੇਤ ਜਿਲ੍ਹੇ ਦੇ ਸਮੂਹ ਪੱਤਰਕਾਰ ਵੀ ਹਾਜ਼ਰ ਸਨ।