ਬਰਨਾਲਾ,(ਜੀਵਨ ਸ਼ਰਮਾ)– ਬਰਨਾਲਾ ਸਥਿਤ ਨਵੀਂ ਜੁਡੀਸਰੀ ਕੰਪਲੈਕਸ ਤੇ ਸਮਝੌਤਾ ਸਦਨ ਦੇ ਉਦਘਾਟਨ ਸਮੇਂ ਮਾਨਯੋਗ ਜਸਟਿਸ ਜਸਵੀਰ ਸਿੰਘ ਐਕਟਿੰਗ ਚੀਫ਼ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਸ ਪ੍ਰਗਟਾਈ ਕਿ ਇਹ ਨਵੀਂ ਬਣੀ ਬਿਲਡਿੰਗ ਲੋਕਾਂ ਲਈ ਇੱਕ ਇਨਸਾਫ ਦੇ ਮੰਦਿਰ ਦਾ ਪ੍ਰਤੀਕ ਹੋਵੇਗੀ। ਜਿਸ ਵਿੱਚ ਜੱਜ ਸਾਹਿਬਾਨ, ਵਕੀਲ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਨੂੰ ਇਨਸਾਫ ਦੇਣਗੇ। ਪੰਜਾਬ ਸਰਕਾਰ ਦੀ ਐਡਮਿਨਸਟੇਵਿਟ ਦੀ ਮਨਜੂਰੀ ਨਾਲ 2385.30 ਲੱਖ ਦੀ ਲਾਗਤ ਨਾਲ ਆਧੁਨਿਕ ਕਿਸਮ ਦੀ 4 ਫਲੋਰ 92280 ਸਕੁਅਰਫੁਟ ਕੁੱਲ ਏਰੀਆ ਹੈ। ਜਿਸ ਵਿੱਚ ਜ਼ਿਲ੍ਹਾ ਐਂਡ ਸੈਸ਼ਨ ਜੱਜ ਸਾਹਿਬਾਨ ਦੀ 1 ਅਦਾਲਤ , ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬਾਨ ਦੀਆਂ 4 ਅਦਾਲਤਾਂ, ਚੀਫ ਜੁਡੀਸਰੀ ਜੱਜ ਦੀ ਇੱਕ ਅਦਾਲਤ , ਸਿਵਲ ਜੱਜ( ਸੀਨੀਅਰ ਡਵੀਜ਼ਨ) ਦੀਆਂ 3 ਅਦਾਲਤਾਂ, ਸਿਵਲ ਜੱਜ ਦੀਆਂ 4 ਅਦਾਲਤਾਂ , ਲੇਬਰ ਕੋਰਟ ਦੀ 1 ਅਦਾਲਤ, ਲੋਕ ਅਦਾਲਤ 1 ਅਤੇ ਜੁਵਨੇਲ (ਬੱਚਿਆਂ ਦੀ) ਅਦਾਲਤ ਸਮੇਤ ਕੁੱਲ 15 ਅਦਾਲਤਾਂ ਸ਼ਾਮਿਲ ਹਨ। ਜਿਸ ਵਿੱਚ ਗਰਾਂਊਂਡ ਫੋਲਰ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ, ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਚੀਫ ਜੁਡੀਸਰੀ ਅਦਾਲਤ ਹੈ। ਪਹਿਲੇ ਫਲੋਰ ਤੇ ਅਡੀਸ਼ਨਲ ਤੇ ਜ਼ਿਲ੍ਹਾ ਸੈਸ਼ਨ ਜੱਜ, ਸਿਵਲ ਜੱਜ (ਸੀਨੀਅਰ ਡਵੀਜਨ) ਸ਼ਾਮਿਲ ਹਨ। ਦੂਸਰੀ ਮੰਜ਼ਿਲ ਤੇ ਸਿਵਲ ਜੱਜ (ਸੀਨੀਅਰ ਡਵੀਜਨ) ਸਿਵਲ ਜੱਜ ਅਤੇ ਤੀਜੀ ਮੰਜ਼ਿਲ ਤੇ ਸਿਵਲ (ਸੀਨੀਅਰ ਡਵੀਜਨ), ਸਿਵਲ ਜੱਜ, ਲੇਬਰ ਕੋਰਟ ਤੇ ਲੋਕ ਅਦਾਲਤ ਸਾਮਿਲ ਹਨ ਅਤੇ ਚੌਥੀ ਮੰਜ਼ਿਲ ਤੇ ਜੁਵੀਨੇਲ (ਬੱਚਿਆਂ) ਦੀ ਅਦਾਲਤ ਹੋਵੇਗੀ।
ਇਸ ਮੌਕੇ ਤੇ ਬੋਲਦਿਆਂ ਮਾਨਯੋਗ ਜਸਵੀਰ ਸਿੰਘ ਐਕਟਿੰਗ ਮੁੱਖ ਜੱਜ ਪੰਜਾਬ ਐਂਡ ਹਰਿਆਣਾ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਲਈ ਇਹ ਬਹੁਤ ਮਾਨ ਵਾਲੀ ਗੱਲ ਹੈ ਕਿ ਅੱਜ ਮਾਨਯੋਗ ਹਾਈਕੋਰਟ ਦੇ 7 ਜੱਜ ਸਾਹਿਬਾਨ ਤੋਂ ਇਲਾਵਾ ਹੋਰ ਜੱਜ ਸਾਹਿਬਾਨ ਇਸ ਨਿਆਂ ਦੇ ਮੰਦਿਰ ਦਾ ਉਦਘਾਟਨ ਕਰਨ ਲਈ ਵਿਸ਼ੇਸ ਤੌਰ ਤੇ ਮੇਰੇ ਨਾਲ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਜਿਵੇਂ ਆਧੁਨਿਕ ਕਿਸਮ ਦੀ ਲੈਸ ਨਾਲ ਇਹ ਬਹੁਤ ਚੰਗੀ ਬਿਲਡਿੰਗ ਦੀ ਉਸਾਰੀ ਸਮੇਂ ਸਿਰ ਮੁਕੰਮਲ ਹੋਈ ਹੈ। ਉਸ ਪ੍ਰਕਾਰ ਨਾਲ ਮੈਂ ਆਸ ਰੱਖਦਾ ਹਾਂ ਕਿ ਇਸ ਨਵੀਂ ਇਮਾਰਤ ਵਿੱਚ ਲੋਕਾਂ ਨੂੰ ਸਹੀ ਨਿਆ ਮਿਲੇਗਾ। ਇਸ ਇਨਸਾਫ ਦੇ ਮੰਦਿਰ ਵਿੱਚ ਜੱਜ ਸਾਹਿਬ ਤੇ ਵਕੀਲ ਪੂਰੀ ਜਿੰਮੇਵਾਰੀ ਨਾਲ ਅਨੁਸ਼ਾਸਨ ਵਿੱਚ ਕੰਮ ਕਰਨਗੇ। ਅਸੀਂ ਇਸ ਇਨਸਾਫ ਦੇ ਪੇਸ਼ੇ ਵਿੱਚ ਆਉਣ ਤੇ ਸੁੰਹ ਚੁੱਕਦੇ ਹਾਂ ਕਿ ਅਸੀਂ ਸਿਸਟਮ ਵਿੱਚ ਸਹੀਂ ਤਰੀਕੇ ਨਾਲ ਕੰਮ ਕਰਾਂਗੇ ਤੇ ਲੋਕਾਂ ਦੀਆਂ ਉਮੀਦਾਂ ਤੇ ਸਹੀਂ ਇਨਸਾਫ ਦੁਆਵਾਂਗੇ। ਜਿਸ ਨਾਲ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਅਸੀਂ ਸਾਰੇ ਪਬਲਿਕ ਸਰਵੈਂਟ ਹਾਂ ਅਤੇ ਜੱਜ ਸਾਹਿਬ ਕਦੇ ਵੀ ਗਲਤ ਜਾਂ ਨੁਕਸਾਨ ਵਾਲਾ ਹੁਕਮ ਨਹੀਂ ਪਾਸ ਕਰਨਗੇ, ਇਨਸਾਫ ਦੇ ਮੰਦਿਰ ਨੂੰ ਕਿਸੇ ਪ੍ਰਕਾਰ ਦਾ ਧੱਬਾ ਨਹੀਂ ਲੱਗਣ ਦਿਆਂਗੇ। ਉਨ੍ਹਾਂ ਨੇ ਬਰਨਾਲਾ ਅਦਾਲਤ ਵਿੱਚ ਜੂਨ, ਜੁਲਾਈ ਤੇ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਨਿਯੁਕਤੀ ਕਰਨ ਦਾ ਭਰੋਸਾ ਵੀ ਦੁਆਇਆ। ਉਨ੍ਹਾਂ ਨੇ ਸ਼ਿਵਦਰਸ਼ਨ ਸ਼ਰਮਾਂ ਪ੍ਰਧਾਨ ਵਾਰ ਐਸੋਸੀਏਸ਼ਨ ਵੱਲੋਂ 100 ਵਕੀਲਾਂ ਦੇ ਚੈਂਬਰਾਂ ਦੀ ਮੰਗ ਵੀ ਜਲਦ ਪੂਰਾ ਕਰਨ ਤੇ ਪੁਰਾਣੀ ਬਿਲਡਿੰਗ ਦੇ ਹੋਰ ਸੁਧਾਰ ਲਈ ਤੁਰੰਤ ਉਪਰਾਲੇ ਕੀਤੇ ਜਾਣ ਦੀ ਸਹਮਿਤੀ ਪ੍ਰਗਟਾਈ। ਉਨ੍ਹਾਂ ਨੇ ਜਲਦੀ ਹੀ ਕਮਜਿਊਮਰ ਕੋਰਟ (ਖਪਤਕਾਰ ਝਗੜਾ ਨਿਵਾਰਨ) ਕੋਰਟ ਜਲਦੀ ਹੀ ਅਦਾਲਤੀ ਕੰਪਲੈਕਸ ਵਿੱਚ ਸ਼ਿਫਟ ਕਰਨ ਦਾ ਭਰੋਸਾ ਦੁਆਇਆ। ਇਸ ਤੋਂ ਪਹਿਲਾਂ ਬਾਰ ਕੌਸਲ ਦੇ ਪ੍ਰਧਾਨ ਸਿਵਦਰਸ਼ਨ ਸ਼ਰਮਾ ਨੇ ਸਮੂਹ ਜੱਜ ਸਾਹਿਬਾਨ ਨੂੰ ਬੁੱਕੇ ਦੁਆ ਕੇ ਅਤੇ ਆਪਣੇ ਵਕੀਲ ਸਾਥੀਆਂ ਤੋਂ ਮੈਮੇਟੋਜ਼ ਨਾਲ ਸਨਮਾਨ ਕਰਵਾਇਆ। ਇਸ ਮੌਕੇ ਤੇ ਹਾਈਕੋਰਟ ਤੋਂ ਪੁੱਜੇ ਮਾਨਯੋਗ ਜਸਟਿਸ ਸਾਹਿਬਾਨ ਵਿੱਚੋਂ ਸ੍ਰੀ ਐਸ. ਕੇ. ਮਿੱਤਲ, ਮਾਨਯੋਗ ਸ੍ਰੀ ਐਸ.ਐਸ. ਸਾਰੋਂ, ਮਾਨਯੋਗ ਸ੍ਰੀ ਰਾਜੇਸ਼ ਬਿੰਦਲ, ਮਾਨਯੋਗ ਸ੍ਰੀ ਏ.ਐਨ.ਜਿੰਦਲ, ਮਾਨਯੋਗ ਆਰ. ਕੇ. ਗਰਗ, ਮਾਨਯੋਗ ਆਰ. ਕੇ. ਜੈਨ, ਮਾਨਯੋਗ ਪਰਮਜੀਤ ਸਿੰਘ ਧਾਲੀਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਸੰਗਰੂਰ ਐਮ.ਐਸ. ਚੋਹਾਨ, ਸੈਸ਼ਨ ਜੱਜ ਬਰਨਾਲਾ ਬੀ.ਐਸ. ਸੰਧੂ, ਸਮੂਹ ਜੱਜ ਸਾਹਿਬਾਨ, ਵਕੀਲ ਤੇ ਹੋਰ ਅਦਾਲਤੀ ਕਰਮਚਾਰੀ ਅਧਿਕਾਰੀ ਸ਼ਾਮਿਲ ਸਨ। ਸਿਵਲ ਅਧਿਕਾਰੀਆਂ ਵੱਲੋਂ ਡਾ. ਇੰਦੂ ਮਲਹੋਤਰਾ ਡਿਪਟੀ ਕਮਿਸ਼ਨਰ, ਸ੍ਰੀ ਸਨੇਹਦੀਪ ਸ਼ਰਮਾ ਐਸ.ਐਸ. ਪੀ., ਗੋਪਾਲ ਸਿੰਘ ਦਰਦੀ ਡਿਪਟੀ ਡਾਇਰੈਕਟਰ, ਲੋਕ ਸੰਪਰਕ ਵਿਭਾਗ ਤੇ ਹੋਰ ਵਿਭਾਗਾਂ ਦੇ ਸਬੰਧਤ ਅਧਿਕਾਰੀ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਤੇ ਸ੍ਰੀ ਅਮਰਜੀਤ ਸਿੰਘ ਸਰਕਾਰੀ ਕੰਨਟਰੇਟਰ ਬਠਿੰਡਾ ਤੇ ਹੋਰ ਇੰਜੀਨੀਅਰ ਸਾਹਿਬਾਨ ਦਾ ਸਮੇਂ ਸਿਰ ਤਨਦੇਹੀ ਨਾਲ ਬਿਲਡਿੰਗ ਤਿਆਰ ਕਰਨ ਲਈ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।