ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਦੇ ਭਲੇ ਲਈ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਦਾ ਲੋਕਾਂ ਨੂੰ ਸਦਾ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਾਂ ਦੇ ਲੋਕਤੰਤਰਿਕ ਹੱਕ ਖੋਹ ਲਏ ਹਨ । ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਸਿਖਰਾਂ ’ਤੇ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਕਿਸਾਨਾਂ ਨੂੰ ਆਪਣੀ ਜਿਨਸ ਦੇ ਪੈਸੇ ਅਦਾ ਨਹੀਂ ਹੋ ਰਹੇ , ਕਿਸਾਨ ਖੁਦਕੁਸ਼ੀ ਦੇ ਰਾਹ ਪਏ ਹੋਏ ਹਨ। ਗਰੀਬ ਵਰਗ ਸਹੂਲਤਾਂ ਤੋਂ ਵਾਂਝੇ ਤੇ ਦੋ ਵਕਤ ਦੀ ਰੋਟੀ ਤੋਂ ਵੀ ਆਤੁਰ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਰਾਜ ਸਿਰ 1 ਲੱਖ ਕਰੋੜ ਦਾ ਕਰਜ਼ਾ ਚੜ ਚੁਕਾ ਹੈ ਜਿਸ ਕਾਰਨ ਭਵਿੱਖ ਦੀਆਂ ਯੋਜਨਾਵਾਂ ਨੂੰ ਲਗਾਮ ਲਗ ਚੁੱਕੀ ਹੈ। ਲੋਕ ਪੰਜਾਬ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਕਰਨ ਤੋਂ ਪਾਸਾ ਵੱਟ ਗਏ ਹਨ। ਵਿਕਾਸ ਪੱਖੋਂ ਮੋਹਰੀ ਸੂਬਾ ਅੱਜ ਵਿਨਾਸ਼ਕਾਰੀ ਸੂਬਾ ਬਣਾ ਦਿੱਤਾ ਗਿਆ ਹੈ। ਰਾਜ ਦੇ ਸੁਰਖਿਅਤ ਭਵਿੱਖ ਲਈ ਅਕਾਲੀਆਂ ਨੂੰ ਸਤਾ ਤੋਂ ਪਾਸੇ ਕਰਕੇ ਕਾਂਗਰਸ ਹੱਥ ਰਾਜ ਦੀ ਅਗਵਾਈ ਸੌਂਪਣੀ ਚਾਹੀਦੀ ਹੈ। ਨਹੀਂ ਤਾਂ ਆਉਣ ਵਾਲੀ ਪੀੜੀ ਸਾਨੂੰ ਕਦੀ ਮੁਆਫ਼ ਨਹੀਂ ਕਰੇਗੀ।
ਸ: ਫ਼ਤਿਹ ਬਾਜਵਾ ਨੇ ਕਿਹਾ ਕਿ ਰਾਜ ਅੰਦਰ ਕਾਨੂੰਨ ਦਾ ਰਾਜ ਉੱਕਾ ਹੀ ਖਤਮ ਕਰ ਦਿਆਂ ਅਕਾਲੀਆਂ ਨੇ ਪੰਜਾਬ ਵਿੱਚ ਹਨੇਰ ਗਰਦੀ ਮਚਾਈ ਹੋਈ ਹੈ। ਅਕਾਲੀ ਆਮਦ ਬੋ ਆਦਮ ਬੋ ਕਰ ਕੇ ਲੋਕਾਂ ਦਾ ਜਿਸਮਾਨੀ ਸ਼ਿਕਾਰ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇੱਕ ਪਾਸੇ ਕਾਂਗਰਸੀਆਂ ’ਤੇ ਝੂਠੇ ਪਰਚੇ ਦਰਜ ਹੋ ਰਹੇ ਹਨ ਤੇ ਦੂਜੇ ਪਾਸੇ ਕਾਂਗਰਸੀਆਂ ’ਤੇ ਹਮਲੇ ਕਰਨ ਵਾਲਿਆਂ ਖ਼ਿਲਾਫ਼ ਕੋਈ ਕੇਸ ਦਰਜ ਕਰਨ ਦੀ ਥਾਂ ਪੁਲਿਸ ਉਹਨਾਂ ਦੀ ਆਪ ਸਫ਼ਾਈਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਸਭ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਉਹਨਾਂ ਕਿਹਾ ਕਿ ਬਿਨਾ ਸ਼ੱਕ ਸ: ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਲੋਕਾਂ ਅਤੇ ਵਿਰੋਧੀਆਂ ’ਤੇ ਜ਼ੁਲਮ ਕਰਕੇ ਔਰੰਗਜ਼ੇਬ ਨੂੰ ਵੀ ਮਾਤ ਦੇ ਦਿੱਤੀ ਹੈ। ਉਹਨਾਂ ਸ: ਬਾਦਲ ਨੂੰ ਪੰਜਾਬ ਦਾ ਇਤਿਹਾਸ ਮੁੜ ਪੜ੍ਹ ਲੈਣ ਦੀ ਸਲਾਹ ਦਿਦਿਆਂ ਕਿਹਾ ਕਿ ਪੰਜਾਬੀਆਂ ਨੇ ਜ਼ਾਲਮ ਸਰਕਾਰਾਂ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ। ਉਹਨਾਂ ਕਿਹਾ ਕਿ ਜ਼ੁਲਮਾਂ ਦੀ ਮੁਦਈ ਬਾਦਲਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਤਾਨਾਸ਼ਾਹ ਸੱਦਾਮ ਹੁਸੈਨ ਤੇ ਗਦਾਫੀ ਦਾ ਹੋਇਆ ਹੈ ।
ਉਹਨਾਂ ਕਿਹਾ ਕਿ ਕਾਂਗਰਸ ਬਾਦਲਾਂ ਦੇ ਨਾਦਰਸ਼ਾਹੀ ਜ਼ੁਲਮੀ ਰਾਜ ਦਾ ਖ਼ਾਤਮਾ ਕਰਕੇ ਹੀ ਦਮ ਲਵੇਗੀ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਵੱਲੋਂ ਪੰਚਾਇਤੀ ਰਾਜ ਚੋਣਾਂ ਉਪਰੰਤ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਲੋਕ ਰਾਜ ਦੀ ਬਹਾਲੀ ਲਈ ਅਵਾਮ ਨੂੰ ਨਾਲ ਲੈਕੇ ਜੰਗੀ ਪੱਧਰ ’ਤੇ ਅਕਾਲੀ ਭਾਜਪਾ ਸਰਕਾਰ ਵਿਰੁੱਧ ਇੱਕ ਜ਼ਬਰਦਸਤ ਮੁਹਿੰਮ ਛੇੜਦਿਆਂ ਲੋਕ ਲਹਿਰ ਪੈਦਾ ਕਰੇਗੀ। ਜਿਸ ਦਾ ਸਾਹਮਣਾ ਕਰ ਸਕਣਾ ਅਕਾਲੀ ਲੀਡਰਸ਼ਿਪ ਲਈ ਨਾਮੁਮਕਨ ਹੋਵੇਗਾ।
ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਅੱਜ ਮਚਰਾਵਾਂ, ਪੇਜੋਚਕ, ਟਾਂਡਾ, ਬਲੜਵਾਲ, ਭੋਲਵਾਘੇ, ਖੋਖੇਵਾਲ, ਕੋਟਲੀ, ਕੌੜੇ, ਚੌਲ ਚੱਕ, ਮਲੋਵਾਲੀ , ਚੀਮਾ ਖੁੱਡੀ , ਦਕੋਹਾ ਅਤੇ ਬੋਲੇਵਾਲ ਆਦਿ ਦਰਜਨਾਂ ਪਿੰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਮੁਹਿੰਮ ਦੀ ਕਮਾਨ ਸੰਭਾਲ ਰਹੇ ਸ: ਫ਼ਤਿਹ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਚਾਇਤੀ ਰਾਜ ਚੋਣਾਂ ਵਿੱਚ ਲੋਕ ਰਾਜ ਦੀਆਂ ਰਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰ ਵਰਤੋਂ ਕਰਦਿਆਂ ਕਾਂਗਰਸੀ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪਰ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਬਲਕੇ ਕਾਂਗਰਸ ਹਰ ਚੁਨੌਤੀ ਦਾ ਸਾਹਮਣਾ ਕਰਦਿਆਂ ਚੋਣਾਂ ’ਚ ਵੱਡੀ ਜਿੱਤ ਦਰਜ ਕਰੇਗੀ।
ਚੋਣ ਰੈਲੀਆਂ ਨੂੰ ਸੰਬੋਧਨ ਮੌਕੇ ਉਹਨਾਂ ਅਕਾਲੀ ਦਲ ਨੂੰ ਲੋਟੂਆਂ ਦਾ ਟੋਲਾ ਗਰਦਾਨਦਿਆਂ ਕਿਹਾ ਕਿ ਇਸ ਸਰਕਾਰ ’ਚ ਕਈ ਮੰਤਰੀ ਅਤੇ ਚੇਅਰਮੈਨ ਮਾਨਯੋਗ ਅਦਾਲਤਾਂ ਵੱਲੋਂ ਸਜ਼ਾ ਸੁਣਾਏ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਉਪਰੋ ਲੈ ਕੇ ਹੇਠਲੇ ਪੱਧਰ ਤੱਕ ਵਿੱਚ ਅਸਮਾਜਿਕ ਤੱਤਾਂ ਨੇ ਆਪਣੀ ਜਗਾ ਬਣਾ ਲਈ ਹੈ। ਜੋ ਕਿ ਹੁਣ ਉਹ ਨਿਡਰ ਹੋ ਕੇ ਲੋਕਾਂ ਦੀ ਜਾਨ ਮਾਲ ਦਾ ਸ਼ਿਕਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਇਸ ਜੰਗਲ ਰਾਜ ਵਿੱਚ ਆਮ ਲੋਕਾਂ ਦੀ ਇੱਜ਼ਤ ਤੇ ਜਾਨ ਮਾਲ ਦੀ ਰਾਖੀ ਦੀ ਕੋਈ ਗਰੰਟੀ ਨਹੀਂ ਰਹੀ। ਅਕਾਲੀਏ ਲੁੱਟਾਂ ਖੋਹਾਂ ਕਰ ਰਹੇ ਹਨ। ਜਿਨ੍ਹਾਂ ਦੀ ਪੁਲਿਸ ਆਪ ਮਦਦ ਕਰ ਰਹੀ ਹੈ ਜਾਂ ਫਿਰ ਮੂਕ ਦਰਸ਼ਕ ਬਣ ਕੇ ਲੋਕਾਂ ਦਾ ਮਾਲ ਲੁੱਟਦਾ ਵੇਖ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀਆਂ ਵੱਲੋਂ ਕਾਂਗਰਸੀਆਂ ’ਤੇ ਹਮਲੇ ਲਗਾਤਾਰ ਜਾਰੀ ਹਨ। ਵਿਧਾਇਕ ਰਾਣਾ ਸੋਢੀ ’ਤੇ ਜਾਨ ਲੇਵਾ ਹਮਲਾ ਕੀਤਾ ਗਿਆ ਪਰ ਕੋਈ ਪਰਚਾ ਦਰਜ ਨਹੀਂ ਹੋਇਆ। ਪੱਟੀ ਵਿਖੇ ਬਲਾਕ ਕਾਂਗਰਸ ਪ੍ਰਧਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਦਿਤੀ ਗਈ ਤੇ ਹੁਣ ਹਲਕਾ ਡੇਰਾ ਬਾਬਾ ਨਾਨਕ ਦੇ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਨਿੱਝਰ ਵਿਖੇ ਕਾਂਗਰਸੀ ਸਰਪੰਚ ਬਿੱਟੂ ਨੂੰ 3 ਅਕਾਲੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਪਰ ਅਕਾਲੀਆ ਦਾ ਹੱਥ ਠੋਕਾ ਬਣੀ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਜਿਸ ਦੀ ਜਿਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਅਕਾਲੀਆਂ ਵੱਲੋਂ ਮਚਾਈ ਜਾ ਰਹੀ ਹਨੇਰ ਗਰਦੀ ਅਤੇ ਰਾਜ ਦੀ ਹਰ ਪੱਖੋਂ ਤਬਾਹੀ ਲਈ ਜ਼ਿੰਮੇਵਾਰ ਅਕਾਲ ਭਾਜਪਾ ਨੂੰ ਨਾ ਇਤਿਹਾਸ ਅਤੇ ਨਾ ਹੀ ਲੋਕ ਕਦੀ ਮੁਆਫ਼ ਕਰਨਗੇ। ਉਹਨਾਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਐਮ ਪੀ ਲੈ¤ਡ ਫੰਡ ਰਾਹੀਂ ਪਿੰਡਾਂ ਦਾ ਵਿਕਾਸ ਕਰਾਉਣਗੇ।
ਇਸ ਮੌਕੇ ਸ: ਬਾਜਵਾ ਦਾ ਥਾਂ ਥਾਂ ਭਾਰੀ ਉਤਸ਼ਾਹ ਨਾਲ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ: ਭੁਪਿੰਦਰ ਪਾਲ ਸਿੰਘ ਵਿੱਟੀ, ਸਾਹਿਬ ਸਿੰਘ ਮੰਡ, ਸ: ਬਲਵਿੰਦਰ ਸਿੰਘ ਲਾਡੀ ਹਲਕਾ ਇੰਚਾਰਜ, ਬਲਵਿੰਦਰ ਸਿੰਘ ਨਾਭਾ, ਸ: ਸਰਦੂਲ ਸਿੰਘ ਚੀਮਾ, ਕਰਨਜੀਤ ਸਿੰਘ ਮਚਰਾਵਾਂ, ਹਰਦੀਪ ਸਿੰਘ ਨੂਰਪੁਰ, ਕਸ਼ਮੀਰ ਸਿੰਘ ਸ਼ਿਕਾਲਾ, ਸੁਰਿੰਦਰ ਸਿੰਘ ਛਿੰਦਾ, ਹਰਵਿੰਦਰ ਸਿੰਘ ਭਗਤ, ਸਤਨਾਮ ਸਿੰਘ ਸਤੀ, ਪਲਵਿੰਦਰ ਸਿੰਘ ਸਰਪੰਚ ਪੇਜੋਚਕ, ਗੁਰਨਾਮ ਸਿੰਘ , ਦਰਸ਼ਨ ਸਿੰਘ, ਵਰਿਆਮ ਸਿੰਘ, ਕੈਪਟਨ ਜਸਵੰਤ ਸਿੰਘ, ਲਾਭ ਸਿੰਘ ਬਲੜਵਾਲ, ਸੁਲਖਨ ਸਿੰਘ ਦਲੀਪ ਸਿੰਘ, ਸੁਰਿੰਦਰ ਸਿੰਘ ਟਾਂਡਾ, ਖੁਸ਼ਵੰਤ ਸਿੰਘ, ਮਾਸਟਰ ਬਲਦੇਵ ਸਿੰਘ, ਪੂਰਨ ਸਿੰਘ, ਭੁਪਿੰਦਰ ਸਿੰਘ , ਕਾਕਾ ਮੈਬਰ, ਸਰਪੰਚ ਬਖਸ਼ੀਸ ਸਿੰਘ ਬਲੜਵਾਲ, ਕੁਲਵੰਤ ਸਿੰਘ, ਚੈਚਲ ਸਿੰਘ ਆਦਿ ਮੌਜੂਦ ਸਨ।
ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਚੋਣਾਂ ਵਿੱਚ ਅਕਾਲੀ ਦਲ ਨੂੰ ਭਾਰੀ ਵੋਟਾਂ ਨਾਲ ਹਾਰ ਦੇਣ ਦਾ ਸਦਾ
This entry was posted in ਪੰਜਾਬ.