ਮੁੰਬਈ-ਫਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਦੇ ਆਤਮ ਸਮਰਪਣ ਦੇ ਬਾਅਦ 7 ਘੰਟੇ ਅਦਾਲਤ ਵਿੱਚ ਗੁਜ਼ਾਰਨ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਲਿਜਾਇਆ ਗਿਆ।ਸੰਜੇ ਨੂੰ ਲਿਜਾ ਰਹੀ ਵੈਨ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪਰਦੇ ਲਗਾਏ ਗਏ ਸਨ। ਜਿਆਦਾ ਤਰ ਅਜਿਹਾ ਤਦ ਹੀ ਕੀਤਾ ਜਾਂਦਾ ਹੈ ਜਦੋਂ ਕਿ ਕਿਸੇ ਖਤਰਨਾਕ ਅਤਵਾਦੀ ਨੂੰ ਜੇਲ੍ਹ ਭੇਜਿਆ ਜਾਂਦਾ ਹੈ।
ਟਾਡਾ ਅਦਾਲਤ ਨੇ ਸੰਜੇ ਨੂੰ ਜੇਲ੍ਹ ਵਿੱਚ ਘਰ ਦਾ ਬਣਿਆ ਖਾਣਾ, ਦਵਾਈ, ਸਿਰਹਾਣਾ ਅਤੇ ਗਦੇ ਤੇ ਸੌਣ ਦੀ ਸਹੂਲਤ ਇੱਕ ਮਹੀਨੇ ਤੱਕ ਦੇਣ ਦੀ ਇਜ਼ਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ 15 ਦਿਨ ਪੱਖੇ ਥੱਲੇ ਰਹਿਣ ਅਤੇ ਕਸਰਤ ਅਤੇ ਧਿਆਨ ਲਗਾਉਣ ਦੀ ਵੀ ਜੇਲ੍ਹ ਵਿੱਚ ਸਹੂਲਤ ਮਿਲੇਗੀ। ਇੱਕ ਮਹੀਨੇ ਬਾਅਦ ਜੇਲ੍ਹ ਅਧਿਕਾਰੀ ਇਹ ਫੈਸਲਾ ਲੈਣ ਗੇ ਕਿ ਇਹ ਸਹੂਲਤ ਸੰਜੇ ਨੂੰ ਅੱਗੇ ਦਿੱਤੀ ਜਾਵੇਗੀ ਜਾਂ ਨਹੀਂ। ਕੋਰਟ ਨੇ ਸੰਜੇ ਨੂੰ ਸਿਗਰਟ ਪੀਣ ਦੀ ਪਰਮਿਸ਼ਨ ਨਹੀਂ ਦਿੱਤੀ। ਅਦਾਲਤ ਨੇ ਕਿਹਾ ਕਿ ਉਹ ਸਿਗਰਟ ਪੀਣੀ ਛੱਡ ਦੇਵੇ, ਇਹ ਸਿਹਤ ਲਈ ਚੰਗੀ ਨਹੀਂ ਹੈ।