ਸਿੱਖ ਇਤਿਹਾਸ ਸ਼ਹੀਦੀਆਂ ਵਾਲਾ ਹੈ।
ਇਕ ਛੋਟੇ ਘੱਲੂਘਾਰੇ ਦਾ ਹਵਾਲਾ ਹੈ।
ਰੋਹ ਵਿਚ ਆਏ ਦੀਵਾਨ ਲੱਖਪਤ ਰਾਏ ਨੇ ਜ਼ਹਾਦ ਚਲਾਇਆ।
ਵਿਚ ਲਾਹੌਰ ਦੇ ਉਸਨੇ ਚੁਣ ਚੁਣ ਹਰ ਸਿੱਖ ਮੁਕਾਇਆ।
ਬਚਦੇ ਬਚਾਉਂਦੇ ਸਿੱਖਾਂ ਦਾ ਕਾਫ਼ਲਾ ਕਾਹਨੂੰਵਾਲ ਜੰਗਲ ਵਲ ਧਾਇਆ।
ਮੁਗ਼ਲ ਫੌਜ ਨੇ ਭਾਰੀ ਗਿਣਤੀ ਵਿਚ ਆਣ ਘੇਰਾ ਪਾਇਆ।
ਸ਼ਰਨ ਲਈ ਸਿੱਖਾਂ ਨੇ ਹਿੰਦੂ ਪਹਾੜੀਆਂ ਵੱਲ ਹੱਥ ਵਧਾਇਆ।
ਹੁਕਮ ਦੇ ਬੱਧੇ ਹਿੰਦੂਆਂ ਸਿੱਖਾਂ ‘ਤੇ ਪੱਥਰ ਵਰਸਾਇਆ।
ਨਿਹੱਥੇ ਸਿੱਖਾਂ ਨੂ ਵਕਤ ਨੇ ਵਿਚ ਨਿਰਾਸ਼ਾ ਪਾਇਆ।
ਇਕ ਪਾਸੇ ਸਿੱਧਾ ਪਹਾੜ ‘ਤੇ ਰਾਵੀ ਚੜਿਆ।
ਪਿੱਛੇ ਸੀ ਮੁਗ਼ਲ ਫੌਜ ਦਾ ਘੇਰਾ ਚੜ੍ਹਿਆ।
ਕਾਫ਼ਲਾ ਸਿੱਖਾਂ ਦਾ ਫਿਰ ਤਿੱਤਰ ਬਿੱਤਰ ਹੋਇਆ।
ਕੁਝ ਰਾਵੀ ਪਾਰ ਕਰ ਗਏ ਕੁਝ ਵਿਚ ਪਹਾੜੀ ਛੁਪੇ।
ਨਾ ਅਸਲਾ ਨਾ ਖੁਰਾਕ ਸਿੱਖਾਂ ਦੇ ਹੱਥੇ
ਉਤੋਂ ਗਰਮੀ ਕਹਿਰ ਦੀ ਜੁੱਤੀ ਨਾ ਪੈਰਾਂ ਥੱਲੇ
ਦੁੱਖ ਤਸੀਹੇ ਭੋਗਦੇ ਸਿੱਖ ਸ਼ਹੀਦੀਆਂ ਪਾਉਣ ਲੱਗੇ।
ਪਾ ਗੌਰਵਮਈ ਸ਼ਹੀਦੀਆਂ ਸਿੱਖੀ ਸ਼ਾਨ ਨੂੰ ਕੀਤਾ ਪੱਕੇ
ਸੱਤ ਹਜ਼ਾਰ ਹੋਏ ਸ਼ਹੀਦ ਤਿੰਨ ਹਜ਼ਾਰ ਮੁਗ਼ਲਾਂ ਨੇ ਬੱਧੇ।
ਘੋੜਾ ਮੰਡੀ ਦਿੱਲੀ ਗੇਟ ਪਾ ਗਏ ਸ਼ਹੀਦੀਆਂ ਇੱਕਠੇ।
ਯਾਦ ਉਨ੍ਹਾਂ ਦੀ ਵਿਚ ਸ਼ਹੀਦ ਗੰਜ ਬਣਾਇਆ ਜਿੱਥੇ।
ਇਸਨੂੰ ਕਹਿੰਦੇ ਛੋਟਾ ਘੱਲੂਘਾਰਾ ਵੱਡਵ ਕਲੰਕ ਮੁਗ਼ਲਾਂ ਦੇ ਮੱਥੇ।
ਥੱਕ ਹਾਰ ਕੇ ਦੀਵਾਨ ਲੱਖਪਤ ਰਾਏ ਮੁੜ ਗਿਆ ਲਾਹੌਰ ਨੂੰ ਪਿੱਛੇ।
ਛੇ ਮਹੀਨਿਆਂ ਵਿਚ ਹੀ ਸਿੱਖਾਂ ਅੰਮ੍ਰਿਤਸਰ ਵਿੱਚ ਗੁਰਮਤਾ ਪਕਾ ਹੋ ਗਏ ਇਕੱਠੇ।
ਸਿੱਖ ਪੰਥ ਨਾ ਕਦੇ ਮੁਕਿਆਂ ਵੀ ਮੁਕਾਇਆ।
‘ਪ੍ਰਵਾਨਾ’ ਪ੍ਰਣਾਮ ਸ਼ਹੀਦਾਂ ਨੂੰ ਜਿੰਨ੍ਹਾਂ ਸਿੱਖ ਪੰਥ ਨੂੰ ਰਾਹ ਦਿਖਾਇਆ।
ਛੋਟਾ ਘੱਲੂਘਾਰਾ –ਪ੍ਰਮਿੰਦਰ ਸਿੰਘ ਪ੍ਰਵਾਨਾ, ਯੂਐਸਏ
This entry was posted in ਕਵਿਤਾਵਾਂ.