ਇਕ ਆਮ ਜਿਹੀ ਗੱਲ ਹੈ ਕਿ “ਭਾਰਤ ਬਹੁਤ ਅਮੀਰ ਦੇਸ਼ ਹੈ ਪਰ ਇੱਥੋਂ ਦੇ ਲੋਕ ਗਰੀਬ ਹਨ” । ਭਾਰਤ ਵਿੱਚ ਤਿੰਨ ਤਰਾਂ ਦੇ ਲੋਕ ਹਨ ,ਹਾਈ ਸੁਸਾਇਟੀ ,ਮਿਡਲ ਕਲਾਸ ਤੇ ਗਰੀਬ ਲੋਕ ਪਰ ਭਾਰਤ ਦੇ ਲੀਡਰ ਬਹੁਤ ਅਮੀਰ ਲੋਕਾਂ ਵਿੱਚ ਆਉਂਦੇ ਹਨ ਕਿਉਂਕਿ ਉਹਨਾਂ ਦੀ ਕਮਾਈ ਮਿਹਨਤ ਦੀ ਨਹੀਂ ਹੁੰਦੀ ਬਲਕਿ ਹਰਾਮ ਦੀ ਹੁੰਦੀ ਹੈ । ਆਮ ਲੋਕ ਮਿਹਨਤ ਮਜ਼ਦੂਰੀ ਦੀ ਰੋਟੀ ਖਾ ਕੇ ਰੱਬ ਦਾ ਸ਼ੁਕਰ ਮਨਾਉਂਦੇ ਹਨ ਤੇ ਉਸ ਵਿੱਚੋਂ ਸਰਦਾ ਦਾਨ ਪੁੰਨ ਵੀ ਕਰਦੇ ਹਨ ਤੇ ਆਪਣੇ ਚਾਅ ਵੀ ਪੂਰੇ ਕਰਦੇ ਹਨ ਤੇ ਉਹਨਾਂ ਨੂੰ ਉਸ ਮਿਹਨਤ ਦੀ ਕਮਾਈ ਨਾਲ ਖਰੀਦੀ ਹਰ ਇੱਕ ਚੀਜ ਸਿਖਰ ਦਾ ਆਨੰਦ ਦਿੰਦੀ ਹੈ ।ਇਹ ਆਮ ਲੋਕ ਸਾਰਾ ਦਿਨ ਦੂਸਰਿਆਂ ਤੋਂ ਪੈਸਾ ਖੋਹਣ ਦੀਆਂ ਯੁਗਤਾਂ ਨਹੀਂ ਬਣਾਉਂਦੇ ਬਲਕਿ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਬਾਰੇ ਸੋਚਦੇ ਹਨ ਤੇ ਉਹਨਾਂ ਦੀ ਸੌਖੀ ਜ਼ਿੰਦਗੀ ਦੀ ਇੱਛਾ ਵਿੱਚ ਕੰਮਕਾਰ ਦੀ ਭਾਲ ਕਰਦੇ ਹਨ ਤੇ ਹੱਡ ਭੰਨਵੀਂ ਮਿਹਨਤ ਵੀ ।
ਜੇਕਰ ਸਾਡੇ ਲੀਡਰਾਂ ਦੀ ਤਣਖਾਹ ਦੇ ਹਿਸਾਬ ਨਾਲ ਇਹਨਾਂ ਦੀ ਆਮਦਨ ਦਾ ਸਰਵੇਖਣ ਕੀਤਾ ਜਾਵੇ ਤਾਂ ਸ਼ਾਇਦ ਹੀ ਅਜਿਹਾ ਕੋਈ ਭਾਰਤੀ ਲੀਡਰ ਹੋਵੇ ਜਿਸਦੀ ਜਮ੍ਹਾਂ ਪੂੰਜੀ ਜਾਂ ਖਰਚ ਉਸਦੀ ਤਣਖਾਹ ਦੇ ਹਿਸਾਬ ਨਾਲ ਹੋਵੇਗਾ । ਹਰ ਇੱਕ ਲੀਡਰ ਦੇ ਮਹਿਲਨੁਮਾ ਘਰ ਤੇ ਮਹਿੰਗੀਆਂ ਗੱਡੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਭਾਰਤ ਵਿੱਚ ਜੋ ਬੰਦਾ ਲੀਡਰ ਬਣ ਗਿਆ ਸਮਝੋ ਬਹੁਤ ਅਮੀਰ ਹੋ ਗਿਆ । ਕੀ “ਨਾਇਕ” ਫਿਲਮ ਵਾਂਗ ਸਾਡੇ ਦੇਸ਼ ਦੇ ਲੀਡਰਾਂ ਕੋਲੋਂ ਇਹ ਗੱਲ ਨਹੀਂ ਪੁੱਛੀ ਜਾ ਸਕਦੀ ਕਿ ਉਹਨਾਂ ਕੋਲ ਏਨਾ ਪੈਸਾ ਕਿੱਥੋਂ ਆਇਆ ਜਦਕਿ ਇਹ ਉਹਨਾਂ ਦੀ ਆਮਦਨ ਤੋਂ ਕਈ ਸੌ ਗੁਣਾਂ ਵੱਧ ਹੈ ?
ਸਾਡੇ ਦੇਸ਼ ਵਿੱਚ ਨੇਤਾ ਦੀ ਕੁਰਸੀ ਤੇ ਬੈਠਣ ਵਾਲਾ ਹਰ ਇਨਸਾਨ ਕੁਰਸੀ ਤੇ ਬੈਠਣ ਵੇਲੇ ਇਹ ਹੀ ਸੋਚਦਾ ਹੈ ਕਿ ਬਸ ਹੁਣ ਕੰਮ ਬਣ ਗਿਆ ।ਲੀਡਰਾਂ ਦੇ ਸਕੇ ਸੰਬੰਦੀ ਸਭ ਚੰਗੇ ਕੰਮਾਂ ਤੇ ਲੱਗ ਜਾਂਦੇ ਹਨ ਤੇ ਪੁਲਿਸ ਨਾਕਿਆਂ ਤੇ ਐਸੇ ਲੋਕਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਹਿੰਮਤ ਨਹੀਂ ਪੈਂਦੀ ਕਿਉਂਕਿ ਇਹ ਕਾਨੂੰਨ ਆਮ ਲੋਕਾਂ ਲਈ ਬਣੇ ਹਨ ਨੇਤਾਵਾਂ ਲਈ ਨਹੀਂ ਤੇ ਨਾ ਹੀ ਉਹਨਾਂ ਦੇ ਰਿਸ਼ਤੇਦਾਰਾਂ ਲਈ ।ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਤੌਰ ਤੇ ਕੀਤੇ ਗਏ ਕਿਸੇ ਕੰਮ ਨੂੰ ਲੀਡਰ ਇਸ ਤਰੇਕੇ ਨਾਲ ਦਿਖਾਉਂਦੇ ਹਨ ਕਿ ਜਿਵੇਂ ਇਹ ਕੰਮ ਤੇ ਖਰਚ ਪੈਸੇ ਉਹਨਾਂ ਨੇ ਆਪਣੀ ਜੇਬ ਵਿੱਚੋਂ ਲਾਏ ਹੋਣ ਤੇ ਸਾਡੇ ਲੋਕ ਸਾਰਾ ਸਾਰਾ ਦਿਨ ਉਸ ਲੀਡਰ ਦੇ ਹੀ ਗੁਣ ਗਾਈ ਜਾਣਗੇ ਪਰ ਇਹ ਸਾਡੀ ਹੀ ਬਦਕਿਸਮਤੀ ਹੈ ਕਿਉਂਕਿ ਹੁਣ ਅਸੀਂ ਵੀ ਆਦੀ ਹੋ ਗਏ ਮਿੰਨਤਾਂ ਕਰਕੇ ਕੰਮ ਕਰਵਾਉਣ ਦੇ ਤੇ ਜਦ ਸਾਡਾ ਕੰਮ ਹੋ ਜਾਂਦਾ ਹੈ ਤਾਂ ਅਸੀਂ ਉਸ ਲੀਡਰ ਦਾ ਧੰਨਵਾਦ ਕਰਦੇ ਰਹਿਣੇ ਹਾਂ ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਕੰਮ ਕਰਵਾਉਣ ਲਈ ਹੀ ਤਾਂ ਅਸੀਂ ਇਹਨਾਂ ਨੂੰ ਚੁਣਿਆ ਹੈ ਕਿਉਂਕਿ ਕਿਸੇ ਵੀ ਸਮੂਹ ਦਾ ਕੋਈ ਲੀਡਰ ਜਰੂਰ ਹੋਣਾ ਚਾਹੀਦਾ ਹੈ ਤਾਂ ਕੋਈ ਕੰਮ ਸਿਰੇ ਲੱਗਦਾ ਉਸੇ ਤਰਾਂ ਇਹ ਸਾਡੇ ਲੀਡਰ ਹਨ ਤੇ ਅਸੀਂ ਹੀ ਇਹਨਾਂ ਨੂੰ ਚੁਣਦੇ ਹਾਂ ਪਰ ਕੁਰਸੀ ਤੈ ਬਹਿਣ ਸਾਰ ਹੀ ਇਹ ਅਜਿਹੇ ਹਾਕਮ ਬਣ ਜਾਂਦੇ ਹਨ ਕਿ ਆਮ ਲੋਕ ਇਹਨਾਂ ਨੂੰ ਕੀੜੇ ਮਕੌੜੇ ਲੱਗਦੇ ਹਨ ਤੇ ਖੁਦ ਬਾਦਸ਼ਾਹਾਂ ਵਾਂਗ ਆਮ ਲੋਕਾਂ ਤੇ ਅੱਤਿਆਚਾਰ ਕਰਦੇ ਹਨ ।
ਦੇਸ਼ ਦੀ ਪੁਲਿਸ ਵੀ ਮੌਜੂਦਾ ਸਰਕਾਰ ਦੀ ਗੱਲ ਸੁਣਦੀ ਹੈ ਤੇ ਕਿਸੇ ਲੀਡਰ ਦੇ ਕਹਿਣ ਤੇ ਹੀ ਇਹਨਾਂ ਵੱਲੋਂ ਕਿਸੇ ਚੰਗੇ ਮਾੜੇ ਬੰਦੇ ਫੜਿਆ ਜਾਂਦਾ ਹੈ ਤੇ ਛੱਡਿਆ ਜਾਂਦਾ ਹੈ ।ਭਾਰਤ ਦੇ ਗੰਭੀਰ ਮਸਲਿਆਂ ਤੇ ਹੱਸ ਹੱਸ ਗੱਲਾਂ ਕਰਕੇ ਸਮਾਂ ਟਪਾਉਣ ਵਾਲੇ ਭਾਰਤ ਦਾ ਕੁਝ ਨਹੀਂ ਸੰਵਾਂਰ ਸਕਦੇ । ਸੋ ਮੁੱਖ ਗੱਲ ਇਹ ਕਿ ਵੱਡੇ ਵੱਡੇ ਕਾਰੋਬਾਰ ਤੇ ਕਬਜਾਂ ਕਰਨ ਵਾਲੇ ਲੀਡਰ ਰੱਜਦੇ ਕਿਉਂ ਨਹੀਂ ਤੇ ਕਿਉਂ ਏਨਾ ਕੁਝ ਕਰਨ ਤੋਂ ਬਾਅਦ ਵੀ ਭਾਰਤ ਨੂੰ ਇੱਕ ਅਜਿਹਾ ਦੇਸ਼ ਮੰਨਿਆਂ ਜਾਂਦਾ ਹੈ ਜਿਸ ਵਿੱਚ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਚੁਣੀ ਜਾਂਦੀ ਹੈ ਪਰ ਇਸ ਵਿੱਚੋਂ ਇੱਕ ਸਤਰ ਹੀ ਸਹੀ ਹੈ “ਲੋਕਾਂ ਦੁਆਰਾ” ਪਰ ਇਹ ਸਰਕਾਰ ਇਹਨਾਂ ਭੁੱਖੇ ਲੀਡਰਾਂ ਲਈ ਹੀ ਚੁਣੀ ਜਾਂਦੀ ਹੈ ਤਾਂ ਜੋ ਇਹ ਰੱਜਕੇ ਗੰਦੇ ਮੰਦੇ ਕੰਮ ਕਰ ਸਕਣ ਤੇ ਪੰਜ ਸਾਲ ਲਈ ਸਾਨੂੰ ਲੁੱਟ ਸਕਣ ਤੇ ਜੇ ਅਸੀਂ ਕੁਝ ਬੋਲਣਾ ਹੈ ਤਾਂ ਜੇਲ੍ਹ ਜਾਣ ਲਈ ਤਿਆਰ ਹੋ ਜਾਈਏ । ਸੋ ਸਾਨੂੰ ਕਿਤਾਬਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਗੱਲਾਂ ਹੁਣ ਏਨੀਆਂ ਕੁ ਗਲਤ ਦਿਸਦੀਆਂ ਹਨ ਕਿ ਹੁਣ ਉਹਨਾਂ ਨੂੰ ਪੜ੍ਹਨ ਤੇ ਹਾਸਾ ਆਉਂਦਾ ਹੈ ਕਿਉਂਕਿ ਸਾਡੇ ਦੇਸ਼ ਦੇ ਕਾਨੂੰਨਦਾਰ ਹੀ ਉਹਨਾਂ ਦੀ ਪਾਲਣਾ ਨਹੀਂ ਕਰਦੇ ਪਰ ਸਾਡੇ ਬੱਚੇ ਅੱਜ ਵੀ ਉਹਨਾਂ ਗੱਲਾਂ ਦੇ ਰੱਟੇ ਮਾਰ ਰਹੇ ਹਨ । ਸੋ ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦਾ ਰਾਜਨੀਤਿਕ ਢਾਚਾਂ ਏਨਾ ਵਿਗੜ ਗਿਆ ਹੈ ਕਿ ਹੁਣ ਧਰਨੇ ਤੇ ਪੁਤਲੇ ਸਾੜਨ ਨਾਲ ਗੱਲ ਨਹੀਂ ਬਣਨੀ ਕਿਉਂਕਿ ਸ਼ਰਮਾਂ ਉਤਾਰ ਚੁੱਕੇ ਇਹ ਲੀਡਰ ਹੁਣ ਏਨਾਂ ਸਭ ਗੱਲਾਂ ਦੀ ਪਰਵਾਹ ਨਹੀਂ ਕਰਦੇ ਤੇ ਸਾਨੂੰ ਇਸ ਸਾਰੇ ਵਿਗੜੇ ਢਾਚੇਂ ਨੂੰ ਸਹੀ ਕਰਨ ਲਈ ਕੋਈ ਨਵਾਂ ਤੇ ਤਕੜਾ ਹੱਲ ਲੱਭਣਾ ਪਵੇਗਾ ਜਿਸ ਲਈ ਪੁਤਲੇ ਸਾੜਨ ਦੀ ਨਹੀਂ ਬਲਕਿ ਖੁਦ ਨੂੰ ਸਾੜਨ ਦੀ ਲੋੜ ਪਵੇਗੀ ।
ਮੇਰਾ ਦੇਸ਼ ਬੜਾ ਹੀ ਸੋਹਣਾ ਹੈ
ਪਰ ਲੀਡਰ ਕੁੱਤੇ ਇਥੋਂ ਦੇ
ਬੈਂਕਾਂ ਭਰ ਭਰ ਰੱਖੀਆਂ
ਫਿਰ ਵੀ ਨੇਤਾ ਭੁੱਖੇ ਇ਼ਥੋਂ ਦੇ
ਨਵੇਂ ਪੁਰਾਨੇ ਲਾਰੇ ਲਾ
ਹਰ ਵਾਰ ਪਵਾਉਂਦੇ ਵੋਟਾਂ ਨੇ
ਝੂਠੇ ਦੇਕੇ ਕਿੰਝ ਧਰਵਾਸੇ
ਲੋਕੀ ਲੁੱਟੇ ਇਥੋਂ ਦੇ
ਕੌਣ ਗਰੀਬ ਦੀ ਸਾਰ ਹੈ ਲੈਂਦਾ
ਕਦ ਦੀ ਉਹਨੇ ਰੋਟੀ ਖਾਧੀ
ਆਪੋ ਆਪਨੇ ਢਿੱਡ ਭਰਕੇ
ਸਭ ਹਾਕਮ ਸੁੱਤੇ ਇਥੋਂ ਦੇ
ਕਾਤਲ ਵੀ ਨੇ ਚੋਰ ਵੀ ਇਹੋ
ਇਹੋ ਇੱਜਤਾਂ ਰੋਲਨ ਵਾਲੇ
ਗੁਰੁ ਦੁਵਾਰੇ ਮੰਦਿਰ ਮਸਜਿਦ
ਸਭ ਰਲਕੇ ਲੁੱਟੇ ਇੱਥੋਂ ਦੇ
ਮੇਰੇ ਸਾਹਵੇਂ ਕਰਕੇ ਸਾਰੇ
ਹੱਥੀਂ ਬੰਬ ਫੜਾ ਦੇਵੋ
ਦੇਖਿਉ ਫਿਰ ਕਿੰਜ ਲੀਡਰ ਸਭ
ਲਟਕਾਵਾਂ ਪੁੱਠੇ ਇੱਥੋਂ ਦੇ