ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਿਤਾਂ ਦੀ ਮਦਦ ਵਾਸਤੇ ਗੁਰੂਨਾਨਕ ਕੈਂਸਰ ਕੈਅਰ ਟ੍ਰਸਟ ਰਜਿੰਦਰ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੈਂਸਰ ਕੇਅਰ ਕੈਂਪ ਲਗਾਇਆ ਗਿਆ। ਜਿਸ ਦਾ ਉੱਦਘਾਟਨ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਹਰਦੇਵ ਸਿੰਘ ਧਨੋਆ ਅਤੇ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨੀਕ ਬੰਗਲਾ ਸਾਹਿਬ ਦੇ ਚੇਅਰਮੈਨ ਦਰਸ਼ਨ ਸਿੰਘ ਨੇ ਕੀਤਾ। ਇਸ ਮੌਕੇ ਨਾਨਕਸਰ ਗੁਰਦੁਆਰੇ ਦੇ ਮਹੰਤ ਧਰਮਪਾਲ ਸਿੰਘ ਜੀ ਮੌਜੂਦ ਸਨ। ਉਨ੍ਹਾਂ ਦੇ ਅਰਦਾਸ ਕਰਨ ਤੋਂ ਬਾਅਦ ਕੈਂਪ ਦੀ ਸ਼ੁਰੁਆਤ ਹੋਈ ਜਿਸ ਵਿਚ 64 ਰੋਗੀਆ ਨੇ ਕੈਂਸਰ ਤੋਂ ਬਚਾਉ ਵਾਸਤੇ ਫ੍ਰੀ ਜਾਣਕਾਰੀ ਡਾ. ਸੁਖਵਿੰਦਰ ਸਿੰਘ ਸੱਗੂ ਅਤੇ ਰਜਿੰਦਰ ਕੌਰ ਸੱਗੂ ਨੇ ਦਿੱਤੀ। ਦਿੱਲੀ ਵਿਚ ਵੱਧ ਰਹੀ ਕੈਂਸਰ ਦੀ ਬਿਮਾਰੀ ਨੂੰ ਠਲ੍ਹ ਪਾਉਣ ਵਾਸਤੇ ਹਰ ਐਤਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਪੋਲੀ ਕਲੀਨੀਕ ਵਿਚ ਸਵੇਰੇ 9:00 ਵਜ੍ਹੇ ਤੋਂ 12:00 ਵਜ੍ਹੇ ਤਕ ਡਾ. ਰਜਿੰਦਰ ਕੌਰ ਸੱਗੂ ਸੰਗਤਾਂ ਨੂੰ ਕੈਂਸਰ ਤੋਂ ਬਚਾਉ ਲਈ ਫ੍ਰੀ ਸਲਾਹ ਦੇਣਗੇ।