ਗੁਰਦਾਸ ਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਗੋਬਿੰਦ ਧਾਮ ਵਿਖੇ ਬੀਤੇ ਦਿਨੀਂ ਸ਼ਰਧਾਲੂਆਂ ਵੱਲੋਂ ਆਈ.ਏ.ਐੱਸ ਅਧਿਕਾਰੀ ਸ: ਕਾਹਨ ਸਿੰਘ ਪੰਨੂੰ ਦੀ ਕੀਤੀ ਗਈ ਬੇਇੱਜ਼ਤੀ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਉਕਤ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ । ਉਹਨਾਂ ਕਿਹਾ ਕਿ ਸ਼ਰਧਾਲੂਆਂ ਨੇ ਕੁਟਾਪਾ ਸ: ਪੰਨੂੰ ਦਾ ਨਹੀਂ ਸਗੋਂ ਪੰਜਾਬ ਸਰਕਾਰ ਨੂੰ ਚਾੜ੍ਹਿਆ ਹੈ ਕਿਉਂਕਿ ਸ: ਪੰਨੂੰ ਨੂੰ ਉੱਤਰਾਖੰਡ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਵਿਸ਼ੇਸ਼ ਪ੍ਰਤੀਨਿਧ ਬਣਾ ਕੇ ਭੇਜਿਆ ਗਿਆ ਸੀ।
ਉਹਨਾਂ ਕਿਹਾ ਕਿ ਸ: ਪੰਨੂੰ ਦੀ ਕੁੱਟ ਮਾਰ ਲਈ ਸ: ਸੁਖਬੀਰ ਬਾਦਲ ਜ਼ਿੰਮੇਵਾਰ ਹੈ ਕਿਉਂਕਿ ਉੱਤਰਾਖੰਡ ਤੋਂ ਸ਼ਰਧਾਲੂਆਂ ਨੂੰ ਸੁਰਖਿਅਤ ਕੱਢਣ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲ਼ੋਂ ਲਗਾਤਾਰ ਨਜ਼ਰਸਾਨੀ ਕੀਤੇ ਜਾਣ ਸੰਬੰਧੀ ਸਰਕਾਰ ਦੇ ਦਾਅਵਿਆਂ ਚਲਦਿਆਂ ਜੇ ਰਾਹਤ ਕੰਮਾਂ ਵਿੱਚ ਕਿਤੇ ਕੁਤਾਹੀ ਹੋਈ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ: ਸੁਖਬੀਰ ਬਾਦਲ ਦੀ ਬਣਦੀ ਹੈ । ਉਹਨਾਂ ਕਿਹਾ ਕਿ ਕੁਦਰਤੀ ਕਰੋਪੀ ਉੱਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ । ਪਰ ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਉਕਤ ਕਰੋਪੀ ਉੱਤੇ ਸਿਆਸਤ ਕਰਨ ਤੋਂ ਬਾਜ ਨਹੀਂ ਆਏ। ਉਹਨਾਂ ਸਰਕਾਰ ਦੇ ਝੂਠੇ ਅਤੇ ਖੋਖਲੇ ਦਾਅਵਿਆਂ ਦੀ ਗਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਹੈਲੀਕਾਪਟਰ ਬਿਨਾ ਉਡਾਣ ਭਰੇ ਹੀ ਸਰਕਾਰ ਨੇ ਆਪਣੇ ਅਧਿਕਾਰਤ ਪੈ¤੍ਰਸ ਨੋਟ ਦਾਅਵਾ ਕੀਤਾ ਸੀ ਕਿ 19 ਤਰੀਕ ਵਾਲੇ ਦਿਨ 300 ਯਾਤਰੀ ਸੁਰੱਖਿਅਤ ਕੱਢ ਲਏ ਗਏ ਹਨ ਤੇ 20 ਨੂੰ 500 ਹੋਰ ਯਾਤਰੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾ ਦਿੱਤਾ ਜਾਵੇਗਾ। ਜੱਦੋ ਕਿ ਅਜਿਹਾ ਕੁੱਝ ਨਹੀਂ ਸੀ । ਜਿਸ ਕਾਰਨ ਸ: ਪੰਨੂੰ ਨੂੰ ਸੰਗਤਾਂ ਦੇ ਰੋਹ ਅਤੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਹਨਾਂ ਕਿਹਾ ਕਿ ਸ: ਬਾਦਲ ਅਤੇ ਸੁਖਬੀਰ ਨੂੰ ਆਪਣੇ ਕੀਤੇ ਝੂਠੇ ਦਾਅਵਿਆਂ ਤੇ ਕੁਤਾਹੀਆਂ ਲਈ ਸਮੂਹ ਸੰਗਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਸ: ਫ਼ਤਿਹ ਬਾਜਵਾ ਨੇ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਦੇ ਰਾਹਤ ਅਤੇ ਬਚਾਅ ਕੰਮਾਂ ਪ੍ਰਤੀ ਝੂਠੇ ਦਾਅਵਿਆਂ ਤੋਂ ਅਸੰਤੁਸ਼ਟ ਗੋਬਿੰਦ ਧਾਮ ਵਿ¤ਚ ਫਸੇ ਸਿ¤ਖ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦੇ ਆਈ.ਏ.ਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਦੀ ਖਿੱਚ ਧੂਹ ਕਰਦਿਆਂ ਸ਼ਰੇਆਮ ਜਮ ਕੇ ਕੁਟਾਪਾ ਚਾੜ੍ਹਿਆ ਹੈ ਉਵੇਂ ਹੁਣ ਉਹ ਵੀ ਦਿਨ ਦੂਰ ਨਹੀਂ ਜਦ ਲੋਕ ਪੰਜਾਬ ਸਰਕਾਰ ਦੇ ਵਿਕਾਸ ਦੇ ਖੋਖਲੇ ਦਾਅਵਿਆਂ, ਪ੍ਰਸ਼ਾਸਨਿਕ ਨਲਾਇਕੀਆਂ ਅਤੇ ਲੁਟ ਖਸੁੱਟ ਲਈ ਬਾਦਲਾਂ ਨੂੰ ਵੀ ਸੜਕਾਂ ’ਤੇ ਘਸੀਟਣ ਕੇ ਅਤੇ ਕੁਟਾਪਾ ਚਾੜ੍ਹਦਿਆਂ ਵੱਟੋ ਵੱਟ ਭਜਾਉਣਗੇ।