ਪੈਰਿਸ, (ਸੁਖਵੀਰ ਸਿੰਘ ਸੰਧੂ)- ਹਿੰਦੁ ਧਰਮ ਦੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਨ ਐਤਵਾਰ ਸੱਤ ਜੁਲਾਈ ਨੂੰ ਰੱਥ ਯਾਤਰਾ ਕੱਢੀ ਜਾ ਰਹੀ ਹੈ।ਇਹ ਪੈਰਿਸ ਦੇ ਲੇਹਾਲ ਇਲਾਕੇ ਤੋਂ ਦੁਪਿਹਰ ਦੋ ਵਜੇ ਚੱਲ ਕੇ ਸ਼ਾਮੀ ਸੱਤ ਵਜੇ ਸਟੇਲਿਨਗਰਾਡ ਨਾਂ ਦੇ ਇਲਾਕੇ ਵਿੱਚ ਸਮਾਪਤ ਹੋਵੇਗੀ। ਇਹ ਪੰਜ਼ ਘੰਟੇ ਤੱਕ ਚੱਲਣ ਵਾਲੀ ਯਾਤਰਾ ਵਿੱਚ ਭਜ਼ਨ, ਸੰਗੀਤ ,ਡਾਨਸ ਅਤੇ ਭਾਰਤੀ ਕਲਚਰ ਦਾ ਜੋਰਦਾਰ ਵਿਖਾਵਾ ਕੀਤਾ ਜਾਵੇਗਾ। ਅਖੀਰ ਵਿੱਚ ਪ੍ਰਸ਼ਾਦ ਵਰਤਣ ਤੋਂ ਬਾਅਦ ਸਾਕਾਹਾਰੀ ਭੋਜ਼ਨ ਦਾ ਅਤੁੱਟ ਲੰਗਰ ਵਰਤੇਗਾ।ਪ੍ਰਬੰਧਕਾਂ ਵਲੋਂ ਸ਼ਰਧਾਲੂ ਭਗਤ ਜਨਾਂ ਨੂੰ ਪਹੁੰਚਣ ਲੲ ਖੁੱਲਾ ਸੱਦਾ ਦਿੱਤਾ ਜਾਦਾ ਹੈ।