ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੇ ਇੱਕ ਯਹੂਦੀ ਕੰਪਨੀ ਦੇ ਮਾਲਕ ਨੂੰ ਜਦੋਂ ਇੱਕ ਕੰਮ ਕਰਨ ਵਾਲੇ ਆਦਮੀ ਦੀ ਜਰੂਰਤ ਪਈ ਤਾਂ ਉਸ ਨੇ ਬੇਰੁਜ਼ਗਾਰ ਦਫਤਰ ਵਾਲਿਆਂ ਤੋਂ ਕੰਮ ਲਈ ਆਦਮੀ ਲਈ ਅਪਲਾਈ ਕੀਤਾ।ਦਫਤਰ ਵਾਲਿਆਂ ਨੇ ਬੇਰੁਜ਼ਗਾਰ ਅਰਬੀ ਮੂਲ ਦੇ ਆਦਮੀ ਨੂੰ ਕੰਮ ਕਰਨ ਲਈ ਭੇਜਿਆ।ਜਿਉ ਹੀ ਉਹ ਵਰਕਰ ਕੰਮ ਲਈ ਆਇਆ ਤਾਂ ਉਸ ਨੇ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ।ਦਫਤਰ ਵਾਲਿਆ ਨੇ ਇਸ ਘਿਨਾਉਣੀ ਹਰਕਤ ਕਾਰਨ ਉਸ ਮਾਲਕ ਨੂੰ ਅਦਾਲਤ ਵਿੱਚ ਤਲਬ ਕਰ ਲਿਆ।ਕੱਲ ਅਦਾਲਤ ਨੇ ਉਸ ਮਾਲਕ ਨੂੰ ਪੰਜ਼ ਹਜ਼ਾਰ ਐਰੋ ਜੁਰਮਾਨਾ ਕੀਤਾ ਹੈ।ਉਸ ਦਿੱਨ ਹੀ ਮਾਨਯੋਗ ਜੱਜ ਨੇ ਇੱਕ ਹੋਰ ਕੰਪਨੀ ਦੇ ਮਾਲਕ ਨੂੰ ਇੱਕ ਹਜ਼ਾਰ ਐਰੋ ਜਰਮਾਨਾ ਕੀਤਾ ਹੈ ਕਿਉ ਕਿ ਉਸ ਨੇ ਔਰਤ ਨੂੰ ਗਰਭਪਤੀ ਹੋਣ ਕਾਰਨ ਕੰਮ ਤੋਂ ਜਬਾਬ ਦੇ ਦਿੱਤਾ ਸੀ।ਇੱਕ ਹੋਰ ਮੁਸਲਮਾਨ ਦਾੜ੍ਹੀ ਵਾਲੇ ਆਦਮੀ ਨੂੰ ਏਅਰਪੋਰਟ ਉਪਰ ਕੰਮ ਲਈ ਮਨ੍ਹਾਂ ਕੀਤੇ ਜਾਣ ਤੇ ਕੇਸ ਚੱਲ ਰਿਹਾ ਹੈ ਜਿਸ ਦੀ ਅਗਲੀ ਪੇਸ਼ੀ ਚਾਰ ਜੁਲਾਈ ਨੂੰ ਹੋਵੇਗੀ।
ਯਹੂਦੀ ਮਾਲਕ ਨੂੰ ਅਰਬੀ ਮੂਲ ਦੇ ਕਾਮੇ ਨੂੰ ਕੰਮ ਤੋਂ ਨਾਂਹ ਕਰਨ ਤੇ ਜੁਰਮਾਨਾ
This entry was posted in ਅੰਤਰਰਾਸ਼ਟਰੀ.