ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਦਿਆ ਦੇ ਮਿਆਰ ਨੂੰ ਉਚਾਂ ਚੁਕਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਬਿਤੇ ਦਿਨੀ ਮਾਤਾ ਸੁੰਦਰੀ ਕਾਲੇਜ ਵਿਖੇ ਮਿਤੀ 18 ਮਈ ਨੂੰ ਟੀਚਰ ਟ੍ਰੈਨਿੰਗ ਵਰਕਸ਼ਾਪ ਦਾ ਉੱਦਘਾਟਨ ਕੀਤਾ ਗਿਆ ਸੀ। ਜਿਸ ਦੇ ਪਹਿਲੇ ਸੇਸ਼ਨ ਵਿਚ ਪੰਜਾਬੀ ਬਾਗ ਸਕੂਲ ਵਿਖੇ ਲਗਭਗ 500 ਪ੍ਰਾਇਮਰੀ ਟੀਚਰਾਂ ਨੂੰ ਪੜਾਈ ਦੀ ਨਵੀਂ ਤਕਨੀਕਾ ਬਾਰੇ ਜਾਨਕਾਰੀ ਦਿੱਤੀ ਗਈ ਸੀ। ਹੁਣ ਦੂਜੇ ਸੇਸ਼ਨ ਦੋਰਾਨ 3 ਦਿਨੀ ਟੀਚਰ ਟ੍ਰੇਨਿੰਗ ਵਰਕਸ਼ਾਪ ਵਸੰਤ ਵਿਹਾਰ ਵਿਖੇ ਆਯੋਜਿਤ ਕੀਤੀ ਗਈ ਜਿਸ ਵਿਚ ਪਹਿਲੇ 2 ਦਿਨ ਛੇਵੀਂ ਤੋਂ ਦਸਵੀਂ ਜਮਾਤ ਦੇ ਲਗਭਗ 300 ਟੀਚਰਾਂ ਨੂੰ ਸੀ. ਬੀ. ਐਸ. ਈ. ਦੇ ਮਾਹਿਰ ਲੋਕਾਂ ਵੱਲੋ 6 ਵਿਸ਼ਿਆ ਵਿਚ ਕਾਉਂਸਲਿੰਗ ਕਰਨ ਦੇ ਨਾਲ ਹੀ ਬੱਚਿਆਂ ਦੇ ਮਨ ਵਿਚ ਪੜਾਈ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਖੋਜਪੁਰਣ ਜਾਨਕਾਰੀ ਵੀ ਦਿੱਤੀ ਗਈ। ਟ੍ਰੈਨਿੰਗ ਦੇ ਆਖਰੀ ਦਿਨ 11 ਅਤੇ 12 ਜਮਾਤ ਦੇ ਟੀਚਰਾਂ ਨੂੰ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗ ਦੇ 15 ਵਿਸ਼ਿਆ ਵਿਚ ਬੱਚਿਆਂ ਨੂੰ ਕਿਵੇ ਪੜਾਇਆ ਜਾਵੇ ਕਿ ਉਹ ਪਰਿਖਿਆ ਵਿਚ ਵੱਧ ਤੋਂ ਵੱਧ ਨੰਬਰ ਲੈ ਸਕਣ ਦੀ ਜਾਣਕਾਰੀ ਪ੍ਰਮੁਖ ਸਿੱਖਿਆਵਿਦਾ ਵੱਲੋ ਦਿੱਤੀ ਗਈ । ਇਸ ਮੌਕੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵਸੰਤ ਵਿਹਾਰ ਸਕੂਲ ਦੇ ਚੇਅਰਮੈਨ ਐਮ. ਪੀ. ਐਸ. ਚੱਢਾ ਅਤੇ ਐਜੁਕੇਸ਼ਨ ਡਾਇਰੈਕਟਰ ਐਸ. ਬੀ. ਸਿੰਘ ਨੇ ਹਾਜਰੀ ਭਰੀ। ਇਸ ਟੀਚਰ ਟ੍ਰੇਨਿੰਗ ਵਰਕਸ਼ਾਪ ਦਾ ਆਖਰੀ ਅਤੇ ਸਮਾਪਨ ਸੇਸ਼ਨ 30 ਜੂਨ ਨੁੰ ਮਾਤਾ ਸੁੰਦਰੀ ਕਾਲੇਜ ਵਿਖੇ ਲਗਾਇਆ ਜਾਵੇਗਾ ਜਿਸ ਵਿਚ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਿਸ਼ੇਸ਼ ਤੌਰ ਤੇ ਸ਼ਮੁਲਿਅਤ ਕਰਨਗੇ।