ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਇਕ ਵਫਦ ਨੇ ਉਤਰਾਖੰਡ ਦੇ ਮੁੱਖਮੰਤਰੀ ਵਿਜੇ ਬਹੁਗੁਣਾ ਨਾਲ ਦੇਹਰਾਦੂਨ ਵਿਖੇ ਮੁਲਾਕਾਤ ਕੀਤੀ ਅਤੇ ਇਸ ਵਫਦ ਵਿਚ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਚਮਨ ਸਿੰਘ ਸਾਹਪੁਰਾ, ਗੁਰਬਖਸ਼ ਸਿੰਘ ਮੌਂਟੂਸ਼ਾਹ, ਸਮਰਦੀਪ ਸਿੰਘ ਸੰਨੀ ਅਤੇ ਪੁਨੀਤ ਸਿੰਘ ਚੰਢੋਕ ਸ਼ਾਮਲ ਸਨ। ਉਨ੍ਹਾਂ ਨੇ ਸੂਬੇ ਵਿਚ ਆਈ ਕੁਦਰਤੀ ਕਰੋਪੀ ਕਾਰਣ ਹੋਏ ਜਾਣ ਮਾਲ ਦੇ ਨੁਕਸਾਨ ਤੇ ਮੁੱਖਮੰਤਰੀ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਉਨ੍ਹਾਂ ਵਲੋ ਸ੍ਰੀ ਕੇਦਾਰਨਾਥ ਮੰਦਿਰ ਦੀ ਮੁੜ ਉਸਾਰੀ ਸਰਕਾਰ ਵਲੋਂ ਕਰਵਾਉਣ ਦੇ ਲਿਤੇ ਗਏ ਫੈਸਲੇ ਤੇ ਖੁਸ਼ੀ ਜ਼ਾਹੀਰ ਕਰਦੇ ਹੋਏ ਸਿੱਖਾਂ ਦੇ ਪਵਿਤਰ ਅਸਥਾਨ ਗੁਰਦੁਆਰਾ ਸ੍ਰੀ ਹੇਮਕੂੰਟ ਸਾਹਿਬ ਨੂੰ ਜਾਉਂਦੇ ਰਸਤੇ ਅਤੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੀ ਸੰਗਤ ਸਰ੍ਹਾਂ ਦੀ ਮੁੜ ਉਸਾਰੀ ਵਿਚ ਮਦਦ ਕਰਨ ਦੀ ਬੇਨਤੀ ਕੀਤੀ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਪਿਛਲੇ ਸਾਲ ਸਾਡੇ ਤਿਨੰ ਲੱਖ ਯਾਤਰੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਸੀ ਤੇ ਇਸ ਵਾਰ ਕੁਦਰਤੀ ਕਰੋਪੀ ਕਾਰਨ ਲੱਖਾ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਪਾਈਆ। ਉਨ੍ਹਾਂ ਨੇ ਮੁੱਖਮੰਤਰੀ ਨੂੰ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੀਤੇ ਦਿਨੀ 5 ਟਨ ਰਾਹਤ ਸਾਮਗ੍ਰੀ ਹਵਾਈ ਜਹਾਜ਼ਾ ਰਾਹੀ ਦੇਹਰਾਦੂਨ ਦੇ ਜੋਲੀ ਗ੍ਰਾਂਟ ਹਵਾਈ ਅੱਡੇ ਤੇ ਪਹੁੰਚਾਈ ਗਈ ਸੀ ਅਤੇ ਸਾਡੀਆ ਰਾਹਤ ਟੀਮਾ 19 ਜੂਨ ਤੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੰਮ ਕਰ ਰਹੀਆਂ ਹਨ। ਜਿਸ ਕਰਕੇ ਅਸੀ ਲਗਭਗ 4,000 ਬੰਦਿਆਂ ਨੂੰ ਕੱਡਕੇ ਉਨ੍ਹਾਂ ਦੇ ਘਰੋ ਘਰੀ ਭੇਜਿਆ ਹੈ। ਜਿਸ ਵਿਚ ਸਾਨੂੰ 100 ਬਸਾਂ ਅਤੇ 80 ਵੱਡੀਆ ਕਾਰਾਂ ਦਾ ਇਸਤੇਮਾਲ ਕਰਨਾ ਪਇਆ। 20 ਜੂਨ ਤੋਂ ਗੋਚਰ ਹੈਲੀ ਪੈਡ ਤੇ ਅਤੇ 24 ਜੂਨ ਤੋਂ ਬਦਰੀਨਾਥ ਵਿਖੇ 24 ਘੰਟੇ ਲੰਗਰ ਸੇਵਾ ਚਲ ਰਹੀ ਹੈ ਅਤੇ ਲੋੜਵੰਦ ਯਾਤਰੂਆਂ ਨੂੰ ਮਾਲੀ ਮਦਦ ਵੀ ਦਿੱਤੀ ਗਈ ਹੈ। ਜਿਸ ਦਾ ਕੰਟਰੋਲ ਰੂਮ ਜੌਲੀ ਗ੍ਰਾਂਟ ਹਵਾਈ ਅੱਡੇ ਤੇ ਦਿੱਲੀ ਕਮੇਟੀ ਵੱਲੋ ਚਲਾਇਆ ਜਾ ਰਿਹਾ ਹੈ ਤੇ ਅਸੀ ਐਨ. ਡੀ. ਐਮ. ਐਫ. ਅਤੇ ਸੈਨਾ ਦੇ ਨਿਰੰਤਰ ਸੰਪਰਕ ਵਿਚ ਰਹਿ ਕੇ ਲੋਕਾਂ ਤਕ ਰਾਹਤ ਪਹੁੰਚਾਉਂਣ ਦੀ ਕੋਸ਼ਿਸ਼ ਕਰ ਰਹੇ ਹਾਂ।
ਅਵਤਾਰ ਸਿੰਘ ਹਿੱਤ ਨੇ ਦਸਿਆ ਕਿ ਵਫਦ ਵੱਲੋ ਇਸ ਕਰੋਪੀ ਦੇ ਕਾਰਣ ਆਪਣਾ ਸਭ ਕੁਝ ਗਵ੍ਹਾਂ ਦੇਣ ਵਾਲੇ ਬਾਹਰਲੇ ਸੂਬੇ ਦੇ ਲੋਕਾਂ ਨੁੰ ਮੁਆਵਜ਼ਾ ਦੇਣ ਲਈ ਉਨ੍ਹਾਂ ਸੂਬਿਆ ਦੇ ਵਿਚ ਹੀ ਸਥਾਨਿਕ ਪ੍ਰਸ਼ਾਸਨ ਦੀ ਮਦਦ ਨਾਲ ਦਾਵੇ ਕਰਨ ਵਾਸਤੇ ਕਿਸੇ ਕਮੀਸ਼ਨ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਗਈ ਤਾਂ ਕਿ ਉਨ੍ਹਾਂ ਲੋਕਾਂ ਨੂੰ ਬਾਰ-ਬਾਰ ਉਤਰਾਖੰਡ ਵਿਚ ਚੱਕਰ ਕਟਕੇ ਖਜਲ ਖੁਆਰ ਨਾ ਹੋਣਾ ਪਵੇ।
ਵਿਜੈ ਬਹੁਗੁਣਾ ਨੇ ਦਿੱਲੀ ਕਮੇਟੀ ਦਾ ਧਨੰਵਾਦ ਕਰਦੇ ਹੋਏ ਕਿਹਾ ਕਿ ਬਿਨਾ ਭੇਦਭਾਵ ਦੇ ਯਾਤਰੂਆਂ ਦੀ ਸੇਵਾ ਕਰਕੇ ਉਨ੍ਹਾਂ ਨੇ ਮਿਸਾਲ ਕਾਇਮ ਕੀਤੀ ਹੈ ਅਤੇ ਉਤਰਾਖੰਡ ਸਰਕਾਰ ਉਨ੍ਹਾਂ ਦੀ ਬਹੁਤ ਧਨੰਵਾਦੀ ਹੈ। ਉਨ੍ਹਾਂ ਨੇ ਵਫਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬਾਹਰਲੇ ਸੂਬਿਆ ਦੇ ਪੀੜਿਤ ਆਪਣੇ ਸੂਬੇ ਵਿਚ ਵੀ ਮੁਆਵਜ਼ੇ ਦਾ ਦਾਅਵਾ ਕਰਕੇ ਸਾਡੇ ਚੀਫ ਸਕੱਤਰ ਨੂੰ ਭੇਜਣਗੇ ਅਤੇ ਅਸੀ ਉਸ ਤੇ ਯੋਗ ਕਾਰਵਾਈ ਛੇਤੀ ਤੋਂ ਛੇਤੀ ਕਰਾਂਗੇ।