ਲੰਡਨ- ਆਈਸੀਸੀ ਨੇ ਲੰਡਨ ਵਿੱਚ ਹੋਏ ਆਪਣੇ ਸਾਲਾਨਾ ਸਮਾਗਮ ਤੋਂ ਬਾਅਦ 2015 ਤੋਂ 2023 ਦੇ ਵਿੱਚਕਾਰ ਹੋਣ ਵਾਲੇ ਕਈ ਅਹਿਮ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਭਾਰਤ ਨੂੰ ਚੁਣਿਆ ਹੈ। 2016 ਵਿੱਚ ਵਰਲਡ ਟੀ-ਟਵੰਟੀ ਕੱਪ ਤੋਂ ਇਲਾਵਾ 2021 ਵਿੱਚ ਦੂਸਰਾ ਟੈਸਟ ਕ੍ਰਿਕਟ ਵਰਲਡ ਕੱਪ ਅਤੇ 2023 ਵਿੱਚ 50-ਓਵਰ ਦੇ ਵਨਡੇ ਵਰਲਡ ਕੱਪ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਭਾਰਤ ਕਰੇਗਾ। ਆਈਸੀਸੀ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਵੀ ਐਲਾਨ ਕੀਤਾ। ਜਿਸ ਦੇ ਪਹਿਲੇ ਪੜਾਅ ਦਾ ਆਯੋਜਨ 2017 ਵਿੱਚ ਇੰਗਲੈਂਡ ਵਿੱਚ ਜੂਨ-ਜੁਲਾਈ ਦੇ ਮਹੀਨਿਆਂ ਵਿੱਚ ਕੀਤਾ ਜਾਵੇਗਾ।2021 ਵਿੱਚ ਦੂਸਰੇ ਪੜਾਅ ਦਾ ਆਯੋਜਨ ਭਾਰਤ ਵਿੱਚ ਕੀਤਾ ਜਾਵੇਗਾ।
ਆਈਸੀਸੀ ਦੇ ਮੁੱਖ ਕਾਰਜਕਰਤਾ ਵਿਡ ਨੇ ਕਿਹਾ ਕਿ ਅਸੀਂ 2023 ਤੱਕ ਹੋਣ ਵਾਲੇ ਦਿਲਚਸਪ ਮੁਕਾਬਲਿਆਂ ਦੇ ਪ੍ਰੋਗਰਾਮਾਂ ਦੀ ਘੋਸ਼ਣਾ ਕਰਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇੰਟਰਨੈਸ਼ਨਲ ਕ੍ਰਿਕਟ ਕੌਂਸਿਲ ਨੇ ਇਹ ਘੋਸ਼ਣਾ ਕੀਤੀ ਹੈ ਕਿ ਫ੍ਰਸਟ ਵਰਲਡ ਕੱਪ ਟੈਸਟ ਕ੍ਰਿਕਟ ਪ੍ਰਤੀਯੋਗਿਤਾ ਇੰਗਲੈਂਡ ਅਤੇ ਵੈਲਸ ਵਿੱਚ 2017 ਵਿੱਚ ਖੇਡੀ ਜਾਵੇਗੀ। ਟੈਸਟ ਕ੍ਰਿਕਟ ਦੀ ਇਹ ਵਰਲਡ ਪ੍ਰਤੀਯੋਗਿਤਾ ਚੈਂਪੀਅਨਸ ਟਰਾਫ਼ੀ ਦੀ ਜਗ੍ਹਾ ਲਵੇਗੀ। ਆਈਸੀਸੀ ਨੇ ਅਫ਼ਗਾਨਿਸਤਾਨ ਨੂੰ ਆਪਣਾ 37ਵਾਂ ਮੈਂਬਰ ਬਣਾਇਆ ਹੈ।