ਚੰਡੀਗੜ੍ਹ: ਚਾਂਦੀ ਦੀਆਂ ਵੱਖੋਂ ਵੱਖ ਤਰ੍ਹਾਂ ਦੀਆਂ ਆਈਟਮਾਂ ਖਰੀਦਣ ਦੇ ਸ਼ੌਕੀਨਾਂ ਦੀ ਵੱਡੀ ਸਮਸਿਆ ਦਾ ਹੱਲ ਹੁਣ ਆਰਜੈਂਟ ਨੇ ਕੱਰ ਦਿੱਤਾ ਹੈ। ਸਥਾਨਕ ਸੈਕਟਰ-9 ਪੰਚਕੂਲਾ ਵਿਖੇ ਖੋਲੇ ਸ਼ੋਰੂਮ ਵਿਚ ਚਾਂਦੀ ਤੋਂ ਬਣੇ ਹੋਏ ਗਹਿਣੇ, ਗਿਫਟ ਅਤੇ ਹੋਰ ਸਜਾਵਟੀ ਸਾਮਾਨ ਇਕ ਹੀ ਛੱਤ ਦੇ ਹੇਠ ਉਪਲੱਬਧ ਹੋਵੇਗਾ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਜੈਂਟ ਦੇ ਮਾਲਿਕ ਅਤੁਲ ਗੁਪਤਾ ਨੇ ਦੱਸਿਆ ਕਿ ਸ਼ੋਰੂਮ ਵਿਖੇ ਗ੍ਰਾਹਕਾਂ ਦੀ ਹਰ ਜਰੂਰਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਅਤੇ ਉਹਨ੍ਹਾਂ ਲਈ ਹਰ ਤਰ੍ਹਾਂ ਦੇ ਮੌਕੇ ਦੇ ਅਨੁਕੂਲ ਗਹਿਣੇ ਅਤੇ ਹੋਰ ਸਮਾਨ ਉਪਲਬਧ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਲ ਵਿਚ ਹੀ ਹੋਏ ਇਕ ਸਰਵੇਖਣ ਨੇ ਇਹ ਸਪੱਸ਼ਟ ਕੀਤਾ ਹੈ ਕਿ ਚਾਂਦੀ, ਸੋਨੇ ਅਤੇ ਹੋਰ ਧਾਤਾਂ ਨਾਲੋਂ ਜਿਆਦਾ ਲਾਭਕਾਰੀ ਅਤੇ ਚਿਰ ਸਥਾਈ ਹੋਣ ਵਾਲੀ ਹੈ, ਜਿਸ ਸੱਦਕਾ ਲੋਕਾਂ ਨੂੰ ਆਪਣੇ ਲਾਏ ਗਏ, ਪੈਸਿਆਂ ਦੀ ਭੱਵਿਖ ਵਿਚ ਪੂਰੀ ਕੀਮਤ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਆਰਜੈਂਟ ਸ਼ੋਰੂਮ ਦੇ ਸੌ ਫੀਸਦੀ ਹਾਲਮਾਰਕ ਗਹਿਣੇ ਆਦਿ ਉਪਲੱਧਬ ਹੋਣਗੇਂ, ਜਿਨ੍ਹਾਂ ਦੀ ਕੁਆਲਿਟੀ ਅਤੇ ਸਕਿਉਰਿਟੀ ਦੀ ਗਾਂਰਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸਦੇ ਹੋਣ ਵਾਲੇ ਖਰਚੇ ਵੀ ਕਾਫ਼ੀ ਘੱਟ ਵਸੂਲੇ ਜਾਣਗੇਂ, ਤਾਂ ਕਿ ਗ੍ਰਾਹਕਾਂ ਨੂੰ ਚਾਂਦੀ ਦੀ ਗਿਫਟ ਆਈਟਮ ਵੀ ਖਰੀਦਣ ਵਿਚ ਕੋਈ ਦਿੱਕਤ ਨਾ ਪੇਸ਼ ਆਵੇ।
ਉਨ੍ਹਾ ਕਿਹਾ ਕਿ ਵੱਧ ਰਹੀ ਮਹਿੰਗਾਈ ਦੇ ਦੌਰ ਵਿਚ ਇਸ ਸਮੇਂ ਸਧਾਰਣ ਗ੍ਰਾਹਕਾਂ ਨੂੰ ਗਹਿਣੇ ਅਤੇ ਹੋਰ ਆਈਟਮਾਂ ਖਰੀਦਣ ਵਿਚ ਭਾਰੀ ਦਿੱਕਤ ਪੇਸ਼ ਆ ਰਹੀਆਂ ਹਨ, ਜਿਨ੍ਹਾਂ ਦੇ ਮੱਦੇਨਜਰ ਹੀ ਆਰਜੈਂਟ ਨੇ ਇਹ ਵਿਸ਼ੇਸ਼ ਸ਼ੋਰੂਮ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ ਤੋਂ ਇਲਾਵਾ ਟ੍ਰਾਈਸਿਟੀ ਵਿਚ ਅਜਿਹੇ ਸੱਤ ਕੇਂਦਰ ਖੋਲੇ ਜਾਣਗੇਂ, ਤਾਂ ਜੋ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਵਸਨੀਕਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਸ਼੍ਰੀ ਅਤੁਲ ਨੇ ਕਿਹਾ ਕਿ ਕੰਪਨੀ ਨੇ ਇਕ ਲੰਬੇ ਸਮੇਂ ਤੋਂ ਗ੍ਰਾਹਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਬੜੀ ਸ਼ਿੱਦਤ ਨਾਲ ਕੰਮ ਕੀਤਾ ਹੈ ਅਤੇ ਆਪਣਾ ਨਾਲ ਇਕ ਅਹਿਮ ਮੁਕਾਮ ਤੱਕ ਪਹੁੰਚਾਇਆ ਹੈ।