ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੇਂ ਸਮੇਂ ਖੋਜ ਭਰਪੂਰ ਤੇ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਇਸ ਲੜੀ ਵਿਚ ਹੁਣ ਨਿੱਗਰ ਵਾਧਾ ਕਰਦਿਆਂ ਇਕ ਨਵੀਂ ਖੋਜ ਪੁਸਤਕ ਜਿਸ ਨੂੰ ਪਾਠਕ ਪਿਛਲੇ ਪੰਜਾਹ ਸਾਲਾਂ ਤੋਂ ਪੜ੍ਹਨਾ ਲੋਚਦੇ ਸਨ ਅਤੇ ਉਹ ਹਵਾਲਾ ਗ੍ਰੰਥ ਜਿਸ ਦੇ ਹਵਾਲੇ ਵਿਦਵਾਨ ਆਲੋਚਕ ਆਪਣੇ ਮਜ਼ਮੂਨਾਂ ’ਚ ਅਕਸਰ ਵਰਤਦੇ ਰਹੇ ਹਨ ਤੇ ਉਹ ਸਾਹਿਤਕ ਖ਼ਜ਼ਾਨਾ ‘‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’’ ਜਿਸ ਨੂੰ ਮੀਆਂ ਮੌਲਾ ਬਖ਼ਸ਼ ਕੁਸ਼ਤਾ (ਮਰਹੂਮ) ਨੇ 1960 ਵਿਚ ਪਾਠਕਾਂ ਦੇ ਰੂਬਰੂ ਕੀਤਾ ਸੀ, ਉਸ ਨੂੰ ਫ਼ਾਰਸੀ ਲਿੱਪੀ (ਸ਼ਾਹਮੁਖੀ) ਤੋਂ ਸ੍ਰੀ ਰਘਬੀਰ ਸਿੰਘ ਭਰਤ, ਐਮ.ਏ. (ਪੰਜਾਬੀ ਤੇ ਉਰਦੂ) ਨੇ ਗੁਰਮੁਖੀ ਰੂਪ ਦਿੱਤਾ ਹੈ। ਇਹ ਵੱਡ ਆਕਾਰੀ ਪੁਸਤਕ ਦੀ ਪ੍ਰਕਾਸ਼ਨਾ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਸੁਯੋਗ ਅਗਵਾਈ ਵਿਚ ਛਪ ਕੇ ਪਾਠਕਾਂ ਦੇ ਸਨਮੁੱਖ ਕਰਨ ਲਈ ਤਿਆਰ ਹੈ। ਇਸ ਪੁਸਤਕ ਨੂੰ ਛੇਤੀ ਹੀ ਲੋਕ ਅਰਪਨ ਕੀਤਾ ਜਾ ਰਿਹਾ ਹੈ।
ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਸੁਪ੍ਰਸਿੱਧ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ
This entry was posted in ਪੰਜਾਬ.