ਲੁਧਿਆਣਾ – ਬੇਰੋਜ਼ਗਾਰਾਂ ਨੂੰ ਰੋਜ਼ਗਾਰ ਅਤੇ ਹੁਨਰ ਦੀ ਸ਼ਕਤੀ ਨਾਲ ਮਜ਼ਬੂਤ ਕਰਕੇ ਇਕ ਸਿਹਤਮੰਦ ਸਮਾਜ ਦੀ ਸਿਰਜਨਾ ਕਰਨ ਲਈ ਅੱਜ ਸਿੱਟੀ ਪਲਾਜ਼ਾ ਵਿੱਖੇ ਗੁਰੂਦਰਸ਼ਨ ਸੇਵਾ ਸੋਸਾਇਟੀ ਵਲੋਂ ਮੁੱਫਤ ਕਪਿਊਟਰ ਸਿਖਲਾਈ ਸੈਂਟਰ ਦੀ ਸ਼ੁਰੂਆਤ ਬੜੇ ਜੋਸ਼ੋ ਖਰੋਸ਼ ਨਾਲ ਕੀਤੀ ਗਈ ਜਿਸਦਾ ਉਦਘਾਟਨ ਯੋਜਨਾ ਬੋਰਡ ਦੇ ਚੇਅਰਮੈਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਜੀ ਵਲੋਂ ਕੀਤਾ ਗਿਆ।ਇਸ ਵਿੱਚ ਲੋੜਵੰਦ ਗਰੀਬ ਬਚਿੱਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੇ ਆਣ ਵਾਲੇ ਭਵਿੱਖ ਨੂੰ ਵਧੀਆ ਤਰੀਕੇ ਦੇ ਨਾਲ ਗੁਜਾਰ ਸਕਣ ਅਤੇ ਆਪਣੇ ਪਰਿਵਾਰ ਦਾ ਸਹਾਰਾ ਵੀ ਬਣਨ। ਇਸ ਮੌਕੇ ਤੇ ਯੋਜਨਾ ਬੋਰਡ ਦੇ ਚੇਅਰਮੈਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਜੀ ਨੇ ਗੁਰੂਦਰਸ਼ਨ ਸੇਵਾ ਸੋਸਾਇਟੀ ਵਲੋਂ ਚਲਾਏ ਜਾ ਰਹੇ ਮੁੱਫਤ ਕਪਿਊਟਰ ਸਿਖਲਾਈ ਸੈਂਟਰ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਭਰੋਸਾ ਦਿਵਾਇਆ ਕਿ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਲਈ ਹਮੇਸ਼ਾ ਦੀ ਤਰਾਂ ਹੁਣ ਵੀ ਹਾਜ਼ਿਰ ਹਨ।ਗੁਰੂਦਰਸ਼ਨ ਸੇਵਾ ਸੋਸਇਟੀ ਦੇ ਜਨਰਲ ਸੱਕਤਰ ਵਿਨੇ ਪਾਲ ਨੇ ਦੱਸਿਆ ਕਿ ਗੁਰੂਦਰਸ਼ਨ ਸੇਵਾ ਸੋਸਾਇਟੀ ਦਾ ਮੁੱਖ ਉਦੇਸ਼ ਨਸ਼ਾ ਮੁੱਕਤ ਸਮਾਜ ਦੀ ਸਥਾਪਨਾ ਕਰਨਾ ਹੈ।ਨਸ਼ਾ ਮੁੱਕਤ ਸਮਾਜ ਹਰੇਕ ਚਨੌਤੀ ਦਾ ਸਾਹਮਣਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਗੁਰੂਦਰਸ਼ਨ ਸੇਵਾ ਸੋਸਾਇਟੀ ਜਰੂਰਤਮੰਦ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ ਪਿੱਛਲੇ ਦਿਨੀਂ ਗੁਰੂਦਰਸ਼ਨ ਸੇਵਾ ਸੋਸਾਇਟੀ ਵਲੋਂ ਮੁੱਫਤ ਦਿੱਲ ਅਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ ਸੀ ਜਿਸ ਦਾ ਲੋਕਾਂ ਨੇ ਪੂਰਾ ਪੂਰਾ ਲਾਭ ਉਠਾਇਆ।ਗੁਰੂਦਰਸ਼ਨ ਸੇਵਾ ਸੋਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਯੋਜਨਾ ਬੋਰਡ ਦੇ ਚੇਅਰਮੈਨ ਜੱਥੇਦਾਰ ਹੀਰਾ ਸਿੰਘ ਜੀ ਦਾ ਮੁੱਫਤ ਕਪਿਊਟਰ ਸਿਖਲਾਈ ਸੈਂਟਰ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ।ਇਸ ਮੌਕੇ ਤੇ ਸਮਾਜ ਦੇ ਕਈ ਪਤਵੰਤੇ ਹਾਜ਼ਿਰ ਸਨ।