ਨਵੀਂ ਦਿੱਲੀ : ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਨਹਾਰ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿੱਖੇ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿਚ ਦਿੱਲੀ ਕਮੇਟੀ ਦੇ ਹਜੂਰੀ ਰਾਗੀਆਂ ਦੇ ਇਲਾਵਾ, ਭਾਈ ਜਗਪ੍ਰੀਤ ਸਿੰਘ ਜੀ ਪਟਿਆਲਾ ਵਾਲੇ, ਭਾਈ ਤਜਿੰਦਰ ਪਾਲ ਸਿੰਘ ਜੀ ਸ਼ਿਮਲੇ ਵਾਲੇ, ਢਾਡੀ ਜੱਥੇ ਅਤੇ ਕਵੀਆਂ ਨੇ ਸੰਗਤਾ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੰਗਤਾ ਨੂੰ ਪ੍ਰਕਾਸ਼ ਪੂਰਬ ਦੀ ਵਧਾਈ ਦਿੰਦੇ ਹੋਏ ਬੀਤੇ ਦਿਨੀ ਉਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੌਰਾਨ ਉਥੇ ਕਮੇਟੀ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣੁ ਕਰਵਾਉਂਦੇ ਹੋਏ ਕਿਹਾ ਕਿ ਅਸੀ ਭਾਈ ਘਨਈਆਂ ਜੀ ਦੇ ਦੱਸੇ ਮਾਰਗ ਤੇ ਚਲਦੇ ਹੋਏ ਬਿਨਾ ਕਿਸੀ ਭੇਦਭਾਵ ਦੇ ਲਗਭਗ 3,000 ਬੰਦਿਆ ਨੁੰ ਆਪਦਾ ਪ੍ਰਭਾਵਿਤ ਇਲਾਕਿਆਂ ਤੋਂ ਕੱਡ ਕੇ ਉਨ੍ਹਾਂ ਦੇ ਘਰੋ ਘਰੀ ਪਹੁੰਚਾਇਆ ਹੈ। ਪਰ ਇਹ ਸਾਰਾ ਕਾਰਜ ਸੰਗਤਾਂ ਦੇ ਸਹਿਯੋਗ ਸਦਕਾ ਹੋ ਪਾਇਆ ਹੈ, ਜਿਨ੍ਹਾਂ ਨੇ ਕਮੇਟੀ ਦੀ ਰਸਦ, ਗਡੀਆਂ, ਦਵਾਈਆਂ ਆਦਿਕ ਸਮਾਨ ਭੇਜ ਕੇ ਮਦਦ ਕੀਤੀ ਹੈ ਅਤੇ ਸਾਡੇ ਨੌਜਵਾਨ ਸੇਵਾਦਾਰਾਂ ਦੇ ਆਪਣੇ ਜਾਣ ਤੇ ਬਣੇ ਖਤਰੇ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਇਕ ਕਰਕੇ ਲੰਗਰ ਲਗਾ ਕੇ ਕਈ ਦਿਨਾਂ ਦੇ ਭੁੱਖੇ-ਪਿਆਸੇ ਫਸੇ ਹੋਏ ਲੋਕਾਂ ਤਕ ਖਾਣ-ਪੀਣ ਦਾ ਸਮਾਨ ਮੁਹਇਆਂ ਕਰਵਾਇਆ ਹੈ।
ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਕਮੇਟੀ ਦੇ ਪ੍ਰਬੰਧ ਅਧੀਨ ਸਕੂਲਾਂ ਵਿਚ ਚਲ ਰਹੇ ਮੌਜੂਦਾ ਸਿੱਖਿਆਂ ਸੂਧਾਰਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਗੁਰੂ ਸਾਹਿਬ ਦੇ ਸੰਦੇਸ਼ ਤੇ ਪਹਿਰਾਂ ਦਿੰਦੇ ਹੋਏ ਵਾਤਾਵਰਣ ਨੂੰ ਹਰਾ-ਭਰਾ ਰਖਣ ਵਾਸਤੇ ਕਮੇਟੀ ਵਲੋਂ ਆਈ ਹੋਈ ਸੰਗਤਾਂ ਨੂੰ ਬੁੱਟੇ (ਪੌਧੇ) ਪ੍ਰਸ਼ਾਦ ਵਜੋਂ ਦਿੱਤੇ ਗਏ। ਸਟੇਜ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਵਾਈਸ ਚੇਅਰਮੈਨ ਚਮਨ ਸਿੰਘ ਸ਼ਾਹਪੂਰਾ, ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਪ੍ਰਿੰਸੀੋਪਲ ਸਤਪਾਲ ਸਿੰਘ ਵਲੋਂ ਨਿਭਾਈ ਗਈ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਜਸਬੀਰ ਜੱਸੀ ਅਤੇ ਦਰਸ਼ਨ ਸਿੰਘ ਮੌਜੂਦ ਸਨ।