ਲੁਧਿਆਣਾ – ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੀਤਮ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ ਨੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵਲੋਂ ਅਣ-ਅਧਿਕਾਰਿਤ ਕਲੋਨੀਆਂ ਨੂੰ ਜਾਇਜ਼ ਕਰਨ ਸਬੰਧੀ ਮੁਹਿੰਮ ਦਾ ਜਿਥੇ ਸਵਾਗਤ ਕੀਤਾ ਉਥੇ ਬੇਨਤੀ ਕੀਤੀ ਕਿ ਇਸ ਨੀਤੀ ਵਿਚ ਸੋਧ ਕਰਕੇ ਇਸਨੂੰ ਲੋਕ ਹਿਤੁ ਬਣਾਇਆ ਜਾਵੇ ਕਿਉਂਕਿ ਇਸ ਵਿਚ ਬਹੁਤ ਵੱਡੀਆਂ ਖਾਮੀਆਂ ਹਨ। ਅੱਜ ਇਕੇ ਇਕ ਮੀਟਿੰਗ ਸਮੇਂ ਉਨਾਂ ਕਿਹਾ ਕਿ ਇਸ ਨਾਲ ਜਿਥੇ ਪ੍ਰਾਪਰਟੀ ਕਾਰੋਬਾਰ ਤਬਾਹ ਹੋ ਚੁਕਾ ਹੈ। ਉਥੇ ਸਰਕਾਰ ਨੂੰ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਬੰਦ ਹੋ ਚੁਕੀ ਹੈ। ਭਰੋਵਾਲ ਤੇ ਸਲੂਜਾ ਨੇ ਕਿਹਾ ਕਿ ਨਵੀਂ ਨੀਤੀ ਨਾ ਤਾਂ ਕਲੋਨਾਈਜ਼ਰਾਂ ਦੇ ਹੱਕ ਵਿਚ ਹੈ ਅਤੇ ਨਾ ਹੀ ਆਮ ਲੋਕਾਂ ਦੇ ਹਿਤ ਵਿੱਚ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪੁਰਾਣੀਆਂ ਕਲੋਨੀਆਂ ਨੂੰ ਜਿਵੇਂ ਤਿਵੇਂ ਦੇ ਅਧਾਰ ਤੇ ਜਾਂ ਨਰਮ ਸ਼ਰਤਾਂ ਕਰਕੇ ਨਿਯਮਿਤ ਕੀਤਾ ਜਾਵੇ ਤੇ ਨਵੀਆਂ ਕਲੋਨੀਆਂ ਵਾਸਤੇ ਸਰਲ ਨੀਤੀ ਬਣਾਈ ਜਾਵੇ ਤਾਂ ਕਿ ਪੰਜਾਬ ਦਾ ਪ੍ਰਾਪਰਟੀ ਵਪਾਰ ਫਿਰ ਲੀਹਾਂ ’ਤੇ ਆ ਸਕੇ ਤੇ ਸਰਕਾਰ ਦਾ ਖਜ਼ਾਨਾਂ ਵੀ ਭਰ ਸਕੇ। ਭਰੋਵਾਲ ਤੇ ਸਲੂਜਾ ਨੇ ਕਿਹਾ ਕਿ ਛੇਤੀ ਹੀ ਇਕ ਪੰਜਾਬ ਕਲੋਨਾਈਜ਼ਰ ਅਤੇ ਪ੍ਰਾਪਰਟੀ ਐਸੋਸੀਏਸ਼ਨ ਵਫਦ ਇਸ ਸਬੰਧ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਉਪ ਮੁੱਖ ਮੰਤਰੀ ਸੁਖਬੀਰ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਪ੍ਰਾਪਰਟੀ ਸਬੰਧੀ ਸਰਕਾਰ ਵਲੋਂ ਬਣਾਈ ਗਈ ਨੀਤੀ ਦੇ ਸਬੰਧ ਵਿਚ ਮਿਲੇਗਾ। ਇਸ ਮੌਕੇ ਸੁਰਜੀਤ ਸਿੰਘ ਮਠਾੜੂ, ਹਰਪਾਲ ਸਿੰਘ ਢਿਲੋਂ, ਗੁਰਦੀਪ ਸਿੰਘ ਲੀਲ, ਰਣਜੀਤ ਸਿੰਘ ਬਿਲਡਰ, ਸਵਰਨ ਸਿੰਘ ਥਰੀਕੇ, ਦਮਨਦੀਪ ਸਿੰਘ ਸਲੂਜਾ, ਹਰਕਮਲ ਸਿੰਘ, ਦਵਿੰਦਰ ਸਿੰਘ ਚਾਵਲਾ, ਵੇਦ ਪ੍ਰਕਾਸ਼ ਬਾਂਸਲ ਆਦਿ ਹਾਜ਼ਰ ਸਨ।
ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰ ਦਾ ਵਫਦ ਭਰੋਵਾਲ ਅਤੇ ਸਲੂਜਾ ਦੀ ਅਗਵਾਈ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਮਿਲੇਗਾ
This entry was posted in ਪੰਜਾਬ.