ਲੁਧਿਆਣਾ – ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੈਂਨਸਨਰ ਯੂਨੀਅਨ ਦੇ ਦਫਤਰ ਵਿਖੇ ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਸਤਪਾਲ ਗੁਪਤਾ, ਆਸਾ ਸਿੰਘਅਤੇ ਜਸਵੰਤ ਜੀਰਖ ਆਦਿ ਅਖੌਤੀ ਆਗੂਆਂ ਵਲੋਂ11 ਮੁਲਾਜਮ ਆਗੂਆਂ ਨੂੰ ਹਾਸੋਹੀਣੇ ਤਰੀਕੇ ਨਾਲ ਕੱਢੇ ਜਾਣ ਦੀ ਘੋਰ ਨਿੰਦਾ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਜਿਲਾ ਰਾਮ ਬਾਂਸਲ ਸਮੇਤ ਉਘੇ ਮੁਲਾਜਮ ਆਗੂ ਡੀ ਪੀ ਮੋੜ , ਅਵਤਾਰ ਸਿੰਘ ਦਿਉਲ, ਤਿਲਕ ਸਿੰਘ ਸਾਂਘੜਾ, ਜੱਗਾ ਸਿੰਘ, ਮਨਜੀਤ ਸਿੰਘ ਮਹਿਰਮ, ਚਰਨ ਸਿੰਘ ਗੁਰਮ , ਚਰਨ ਸਿੰਘ, ਜਸਵੰਤ ਸਿੰਘ, ਲਾਭ ਸਿੰਘ, ਅਮਰ ਸਿੰਘ ਸੇਖੌਂ,ਐਚ ਆਰ ਚਾਵਲਾਆਦਿ ਹਮੇਸ਼ਾ ਮੁਲਾਜਮਾਂ ਦੀ ਭਲਾਈ ਲਈ ਤਤਪਰ ਰਹਿਣ ਵਾਲੇ ਆਗੂ ਹਨ। ਕੱਲ ਵੀ ਜਦੋਂ ਉਪਰੋਕਤ ਅਖੌਤੀ ਆਗੂ ਕੱਢ ਕਢਾਈ ਦੀ ਕਾਰਵਾਈ ਨੂੰ ਅੰਜਾਂਮ ਦੇਣ ਦੀ ਸਾਜ਼ਸੀ ਕਾਰਵਾਈ ਕਰ ਰਹੇ ਸਨ ਤਾਂ ਰਿਟਾਇਰੀਜ ਐਸੌਸੀਏਸ਼ਟ ਦੇ ਹਰਮਨ ਪਿਆਰੇ ਆਗੂ ਕੰਪਟਰੋਲਰ ਪੀ ਏਯੂ ਨਾਲ ਪੈਨਸ਼ਨ ਸਮੇਂ ਸਿਰ ਦੁਆਉਣ ਲਈ ਅਤੇ ਹੇਰ ਮੁਲਾਜਮ ਮੰਗਾਂ ਲਈ ਮੀਟਿੰਗ ਕਰ ਰਹੇ ਸਨ। ਮੀਟਿੰਗ ਤੋਂ ਬਾਅਦ ਪੈਨਸ਼ਨ ਮਿਲ ਗਈ। ਉਪਰੋਕਤ ਆਗੂਆਂ ਨੇ ਹੀ ਸਭ ਤੋਂ ਪਹਿਲਾਂ ਪੈਨਸ਼ਨ ਸੈਲ ਖੋਲੇ ਜਾਣ ਦੀ ਮੰਗ ਕੀਤੀ ਸੀ ਜੋ ਜਲਦੀ ਖੋਲੇ ਜਾਣ ਦਾ ਕੰਪਰੋਲਰ ਪੀ ਏ ਯੂ ਨੇ ਭਰੋਸਾ ਦਿਵਾਇਆ। ਮੁਲਾਜਮਾਂ ਅਤੇ ਪੈਨਸ਼ਨਰਜ ਦੇ ਬਕਾਇਆਂ ਸਬੰਧੀ ਜਲਦੀ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ। ਐਲ ਟੀ ਏ ਬਣਦੇ ਸਮੇਂ ਅਤੇ ਸੀ ਪੀ ਐਫ ਵਾਲਿਆਂ ਨੂੰ ਦੇਣ ਦੀ ਮੰਗ ਮੌਕੇ ਤ ਹੀ ਮੰਨੀ ਗਈ।
ਜਿੰਨਾਂ ਅਖੌਤੀ ਆਗੂਆਂ ਨੇ ਕੱਢ ਕਢਾਈ ਦੀ ਸਾਜਸ ਕੀਤੀ ਸੀ ਉਹਨਾ ਨੇ ਕਦੇ ਵੀ ਯੂਨੀ ਅਨ ਨੂੰ ਵਿਧਾਨਕ ਤਰੀਕੇ ਨਾਲ ਨਹੀਂ ਚਲਾਇਆ । ਨਾ ਹੀ ਕਦੇ ਸਮੁਚੇ ਮੈਬਰਾਂ ਨੂੰ ਹਿਸਾਬ ਕਿਤਾਬ ਦਿੱਤਾ ਹੈ। ਉਪਰੋਤਕ ਹਰਮਨ ਪਿਆਰੇ ਆਗੂਆਂ ਨੂੰ ਉਹਨਾ ਦੀ ਗੈਰਹਾਜ਼ਰੀ ਵਿੱਚ ਹੀ ਬਿਨਾ ਪੂਰੇ ਕੋਰਮ ਤੋਂ ਹੀ ਕੱਢ ਦੇਣ ਵਰਗੀ ਕੋਝੀ ਕਾਰਵਾਈ ਕੀਤੀ ਹੈ, ਜੋ ਕਿ ਅਸੰਵਿਧਾਨਿਕ ਅਤੇ ਗੈਰਲੋਕਤੰਤਰਿਕ ਹੈ। ਪ੍ਰਧਾਨ ਜਿਲਾ ਰਾਮ ਬਾਂਸਲ ਨੇ ਅਖੌਤੀ ਆਗੂਆਂ ਨੂੰ ਸਲਾਹਦਿੱਤੀ ਕਿ ਉਹ ਫੁਟਪਾਊ ਰਸਤਾ ਤਿਆਗ ਕੇ ਮੁਲਾਜਮਾਂਦੇ ਭਲੇ ਦੇ ਕੰਮ ਕਰਨ। ਇਹ ਵੀ ਫੈਸਲਾ ਹੋਇਆ ਕਿ ਵਾਈਸ ਚਾਂਸਲਰ ਪੀ ਏ ਯੂ ਨਾਲ ਦੁਬਾਰਾ ਮੀਟਿੰਗ ਕਰਕੇ ਰਹਿੰਦੀਆਂ ਮੰਗਾਂ ਮਨਵਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ।