ਨੈਸ਼ਨਲ ਅਵੇਅਰਨੈਸ ਮੁਹਿੰਮ 2012-13 ਜੋ ਕਿ ਭਾਰਤ ਸਰਕਾਰ ਦੇ ਮਹਿਕਮਾ ਜੰਗਲਾਤ ਅਤੇ ਵਾਤਾਵਰਣ ਸੰਭਾਲ ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਮੁਹਾਲੀ ਵੈਲਫੇਅਰ ਸੋਸਾਇਟੀ ਵਲੋਂ ਮਹਿਕਮਾ ਸਾਇੰਸ ਐਂਡ ਟੈਕਨਾਲੌਜੀ ਦੀ ਅਗਵਾਈ ਹੇਠ ਇਸ ਸੰਸਥਾ ਵਲੋਂ ਸਥਾਪਿਤ ਬਟੋਨੀਕਲ ਗਾਰਡਨ ਵਿੱਚ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਗੁਰੂ ਨਾਨਕ ਕਲੌਨੀ, ਅੰਬ ਸਾਹਿਬ ਕਲੌਨੀ ਦੀਆਂ ਮਹਿਲਾਵਾਂ ਨੂੰ ਵਾਤਾਵਰਣ ਸੰਭਾਲ ਕਿਚਨ ਗਾਰਡਨ ਅਤੇ ਔਸਥੀ ਗੁਣਾਂ ਵਾਲੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਪੌਦੇ ਵੰਡੇ ਗਏ। ਇਸ ਕੈਂਪ ਨੂੰ ਡਾ. ਮੀਨਾ, ਸੂਬੇਦਾਰ ਚਰਨ ਸਿੰਘ, ਡਾ. ਪ੍ਰੀਤਮ ਸਿੰਘ, ਮਿਸਜ ਗਗਨ ਬਰਾੜ, ਮੈਡਮ ਹਰਮੀਤ ਕੌਰ, ਪੁਸ਼ਪਲਤਾ ਨੇ ਕੈਂਪ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕੀਤਾ, ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕੀਤਾ ਅਤੇ ਔਸਧੀ ਗੁਣਾਂ ਨਾਲ ਭਰਪੂਰ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਲਗਭਗ 160 ਲੋਕਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਅੰਤ ਵਿਚ ਸ਼ਾਮਲ ਲੋਕਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।
ਸੰਸਥਾ ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ ਵਲੋਂ ਆਏ ਲੋਕਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਤੇ ਬੁਲਾਰਿਆਂ ਨੂੰ ਪੇਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਾਤਾਵਰਣ ਸੰਭਾਲ ਸਬੰਧੀ ਲਿਟਰੇਚਰ ਵੀ ਵੰਡਿਆ ਗਿਆ ਤੇ ਬਚਿਆਂ ਦਾ ਵਾਤਾਵਰਣ ਸਬੰਧੀ ਪੇਟਿੰਗ ਮੁਕਾਬਲਾ ਕਰਵਾਇਆ ਗਿਆ। ਫਸਟ, ਸੈਕਿੰਡ ਅਤੇ ਥਰਡ ਆਏ ਬਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਸ਼ਾਮਲ ਲੋਕਾਂ ਨੇ ਸੰਸਥਾ ਅਤੇ ਮਹਿਕਮਾ ਸਾਇੰਸ ਐਂਡ ਟੈਕਨਾਲੌਜੀ ਵਿਭਾਗ ਨੂੰ ਹੋਰ ਅਜਿਹੇ ਕੈਂਪ ਪਿੰਡਾਂ, ਸਕੂਲਾਂ ਅਤੇ ਕਲੱਬਾਂ ਵਿੱਚ ਲਾਉਣ ਦੀ ਬੇਨਤੀ ਕੀਤੀ ਗਈ ਤਾਂ ਕਿ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।