ਜਲੰਧਰ- ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਤੇ ਇਹ ਆਰੋਪ ਲਗਾਇਆ ਹੈ ਕਿ ਉਹ ਭੂ-ਮਾਫ਼ੀਆ ਬਣ ਚੁੱਕੇ ਹਨ। ਮੋਹਾਲੀ,ਡੇਰਾ ਬੱਸੀ ਅਤੇ ਜੀਰਕਪੁਰ ਵਿੱਚ ਬਣ ਰਹੀਆਂ ਕਲੋਨੀਆਂ ਸੁਖਬੀਰ ਦੀ 30 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਬਾਜਵਾ ਨੇ ਇਹ ਵੀ ਕਿਹਾ ਕਿ ਸੁਖਬੀਰ ਨੇ ਪੰਜਾਬ ਵਿੱਚ ਬਣ ਰਹੇ ਪ੍ਰੋਜੈਕਟਾਂ ਦੇ ਲਈ ਕਲੋਨਾਈਜ਼ਰ ਏਜੰਟ ਛੱਡੇ ਹੋਏ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਅਨ-ਅਪਰੂਵਡ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਦੀ ਸਖਤ ਸ਼ਬਦਾਂ ਵਿੱਚ ਵਿਰੋਧਤਾ ਕਰਦੇ ਹੋਏ ਇਸ ਨੂੰ ਲੋਕ ਵਿਰੋਧੀ ਦੱਸਿਆ। ਉਨ੍ਹਾਂ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਇਹ ਦੋਸ਼ ਲਗਾਇਆ ਕਿ ਪੰਜਾਬ ਰਾਜ ਵਿੱਚ ਬਣ ਰਹੀਆਂ ਕਲੋਨੀਆਂ ਵਿੱਚ ਸੁਖਬੀਰ ਬਾਦਲ ਦੀ 30 ਪਰਤੀਸ਼ਤ ਦੀ ਬੇਨਾਮੀ ਹਿੱਸੇਦਾਰੀ ਹੈ ਅਤੇ ਇਹ ਸਾਰਾ ਕੰਮ ਬੜੇ ਸੋਚੇ ਸਮਝੇ ਢੰਗ ਨਾਲ ਸ਼ਹਿਰ ਨਾਲ ਸਬੰਧਿਤ ਵੱਡੇ ਬਿਲਡਰ ਦੁਆਰਾ ਹੁੰਦਾ ਹੈ। ਉਸ ਬਿਲਡਰ ਵੱਲੋਂ ਸੀ.ਐਲ.ਯੂ. ਅਤੇ ਹੋਰ ਕੇਸਾਂ ਦੀਆਂ ਫਾਈਲਾਂ ਕਲੀਅਰ ਕਰਕੇ ਮੋਟੀ ਰਕਮ ਇੱਕਠੀ ਕੀਤੀ ਜਾਂਦੀ ਸੀ, ਪਰ ਕਲੋਨਾਈਜ਼ਰਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕਦੇ ਬਾਦਲ ਸਰਕਾਰ ਦੇ ਖਿਲਾਫ਼ ਸੜਕਾਂ ਤੇ ਉਤਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਰਾਜਨੀਤਕ ਅੱਤਵਾਦ ਵੱਧ ਰਿਹਾ ਹੈ।
veer ji tusi bilkul sahi dasya hai eh tan sade punjab nu kha gya ne te jawana nu nashya te la dita hai