ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਕੁਲਦੀਪ ਸਿੰਘ ਸਾਹਨੀ, ਪਰਮਜੀਤ ਸਿੰਗ ਚੰਢੋਕ, ਸਤਪਾਲ ਸਿੰਘ, ਜਸਬੀਰ ਸਿੰਘ ਜੱਸੀ ਅਤੇ ਇੰਦਰਜੀਤ ਸਿੰਘ ਮੌਂਟੀ ਨੇ ਅੱਜ “ਗੁਰਦੁਆਰਾ ਦਰਸ਼ਨ ਫ੍ਰੀ ਬਸ ਸੇਵਾ” ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ। ਇਸ ਬਸ ਸੇਵਾ ਰਾਹੀ ਹਰ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਦਿੱਲੀ ਦੇ ਅਲਗ-ਅਲਗ ਇਲਾਕਿਆਂ ਦੀ ਸੰਗਤ ਨੂੰ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਮੁਫਤ ਕਰਵਾਏ ਜਾਣਗੇ।
ਇਸ ਵਿਸ਼ੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਅਸੀ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਸੇਵਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਤਾਂਕਿ ਉਹ ਲੋਕ ਵੀ ਜੋ ਗੁਰਦੁਆਰਿਆਂ ਦੇ ਦਰਸ਼ਨ ਦੀ ਇਛਾ ਤੇ ਮਨ ਵਿਚ ਰਖਦੇ ਹਨ, ਪਰ ਸ਼ਰੀਰਕ ਕਮਜ਼ੋਰੀ ਜਾਂ ਅੰਮ੍ਰਿਤ ਵੇਲੇ ਗੁਰਦੁਆਰਿਆਂ ਦੇ ਦਰਸ਼ਨ ਦੇ ਲਈ ਪਬਲਿਕ ਟ੍ਰਾਂਸਪੋਰਟ ਸੇਵਾਂ ਨਾ ਹੋਣ ਦੇ ਕਾਰਣ ਮਨ ਮਸੋਸ ਕੇ ਘਰ ਵਿਚ ਰਹ ਜਾਂਦੇ ਸਨ ਅਤੇ ਜੋ ਬੀਬੀਆਂ ਅਮ੍ਰਿਤ ਵੇਲੇ ਇਕੱਲੇ ਪਬਲਿਕ ਟ੍ਰਾਂਸਪੋਰਟ ਵਿਚ ਯਾਤਰਾ ਕਰਦੇ ਹੋਏ ਡਰ ਮਹਸੂਸ ਕਰਦੀਆਂ ਸਨ, ਹੁਣ ਉਹ ਵੀ ਇਸ ਬਸ ਸੇਵਾ ਦੇ ਰਾਹੀ ਹਰ ਐਤਵਾਰ ਨੂੰ ਆਪਣੇ ਪਰਿਵਾਰ ਸਹਿਤ ਸੁਰਖਿਅਤ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਵਾਪਿਸ ਪਰਤ ਸਕਣਗੀਆਂ। ਔਸਤਨ ਹਰ ਹਫਤੇ 1,000 ਤੋਂ 2500 ਤਕ ਸੰਗਤ ਇਸ ਸੇਵਾਂ ਦਾ ਫਾਇਦਾ ਚੁਕ ਸਕੇਗੀ। ਇਸ ਸੇਵਾਂ ਨੂੰ ਹਾਲਾਂਕਿ ਫਿਲਹਾਲ ਸਿਰਫ ਐਤਵਾਰ ਨੂੰ ਹੀ ਸ਼ੁਰੂ ਕੀਤਾ ਜਾਵੇਗਾ। ਇਸਦੇ ਇਲਾਵਾ ਲੋੜ ਪੈਣ ਤੇ ਅਸੀ ਸੰਗਤਾਂ ਦੀ ਜ਼ਰੂਰਤ ਅਤੇ ਮੰਗ ਨੂੰ ਵੇਖਦੇ ਹੋਏ ਇਹ ਸੇਵਾ ਸ਼ਨੀਵਾਰ ਨੂੰ ਵੀ ਸ਼ੁਰੂ ਕਰ ਸਕਦੇ ਹਾਂ, ਗੁਰਦੁਆਰਾ ਕਮੇਟੀ ਵਲੋਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਉ ਸਾਹਿਬ ਅਤੇ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਦਰਸ਼ਨਾ ਦੇ ਲਈ ਸੰਗਤਾਂ ਦੀ ਸੁਵਿਧਾ ਅਨੁਸਾਰ “ਆੰਤਰਿਕ ਮਿਨੀ ਬਸ ਸੇਵਾਂ” ਵੀ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੁਣ ਸ਼ੁਰੂਆਤੀ ਰੂਪ ਸੇ 50 ਬਸਾਂ ਨੂੰ ਇਸ ਸੇਵਾਂ ਵਿਚ ਲਗਾਇਆ ਗਿਆਂ ਹੈ, ਜਿਸ ਵਿਚ ਯਾਤਰਾ ਦੇ ਦੌਰਾਨ ਸਿੱਖ ਇਤਿਹਾਸ ਨਾਲ ਸੰਬਧਿਤ ਧਾਰਮਿਕ ਫਿਲਮਾਂ ਚਲਣਗਿਆਂ। ਬਾਲਾ ਸਾਹਿਬ ਹਸਪਤਾਲ ਨੂੰ ਪੁਰਾਣੀ ਕਮੇਟੀ ਵੱਲੋ ਵੇਚਣ ਬਾਰੇ ਪੁਛੇ ਗਏ ਪੱਤਰਕਾਰ ਦੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ 18 ਅਗਸਤ ਨੂੰ ਗੁਰਦੁਆਰਾ ਕਮੇਟੀ ਵਲੋਂ ਸਾਰੇ ਸੰਬਧਿਤ ਤੱਥ ਨੂੰ ਸਬੂਤਾਂ ਨਾਲ ਪ੍ਰੈਸ ਦਾ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਇਸ ਘੋਟਾਲੇ ਵਿਚ ਮਲਾਈ ਖਾਣ ਵਾਲੇ ਸਾਰੇ ਚੇਹਰਿਆਂ ਤੋਂ ਨਕਾਬ ਚੁਕਿਆਂ ਜਾਵੇਗਾ।