ਨਵੀਂ ਦਿੱਲੀ :- ਦਿੱਲੀ ਯੂਨੀਵਰਸਿਟੀ ਵਲੋਂ 2013 ਤੋਂ ਸ਼ੁਰੂ ਹੋ ਚੁੱਕੇ ਚਾਰ ਸਾਲਾਂ ਬੀ.ਏ. ਕੋਰਸ ਵਿਚ ‘ਡੀ.ਸੀ ਟੂ’ (ਡਸਿਪਲਿਨ ਕੋਰਸ) ਸਿਸਟਮ ਮੁਤਾਬਕ ਪੰਜਾਬੀ ਸਮੇਤ ਦੂਜੀਆਂ ਭਾਰਤੀ ਭਾਸ਼ਾਵਾਂ (ਉਰਦੂ, ਤਾਮਿਲ, ਬੰਗਾਲੀ ਆਦਿ) ਨੂੰ ਪਹਿਲੇ ਸਾਲ ਦੀ ਥਾਂ ਦੂਜੇ ਸਾਲ ਤੋਂ ਸ਼ੁਰੂ ਕਰਨ ਦੇ ਫ਼ੈਸਲੇ ਕਾਰਣ ਖੇਤਰੀ ਭਾਸ਼ਵਾਂ ਦੀ ਹੋਂਦ ਤੇ ਸਵਾਲ ਖੜ੍ਹਾਂ ਹੋਣ ਕਾਰਣ ਅੱਜ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਪ੍ਰੋਫੈਸਰਾਂ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦੀ ਹੋਂਦ ਨੂੰ ਬਚਾਣ ਲਈ ਸ਼ੁਰੂ ਕੀਤੀ ਗਈ ਲੜਾਈ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਤੋਂ ਹੋਰ ਖੇਤਰੀ ਭਾਸ਼ਾਵਾਂ ਦੀ ਹੋਂਦ ਦੀ ਰਖਿਆਂ ਦੇ ਲਈ ਅੱਗੇ ਆਉਣ ਦੀ ਵਿਣਤੀ ਕੀਤੀ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਅਸੀ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਬਚਾਉਣ ਲਈ ਵਚਣਬੱਧ ਹਾਂ ਅਤੇ ਇਥੇ ਆਏ ਸਾਰੇ ਪ੍ਰੋਫੈਸਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਇਸ ਲੜਾਈ ਨੂੰ ਲੜਨ ਦਾ ਫੈਸਲਾਂ ਕੀਤਾ ਹੈ। ਉਨ੍ਹਾਂ ਨੇ ਪ੍ਰੋਫੈਸਰਾਂ ਵਲੋਂ ਸੰਸਦ ਵਿਚ ਇਸ ਮਸਲੇ ਨੂੰ ਚੁਕਣ ਦੀ ਮੰਗ ਆਉਣ ਤੋਂ ਬਾਅਦ ਭਰੋਸਾ ਦਿਲਵਾਇਆ ਕਿ ਜਲਦੀ ਹੀ ਇਕ ਵਫਦ ਰਾਹੀ ਸੁਸ਼ਮਾ ਸਵਰਾਜ (ਨੇਤਾ ਵਿਰੋਧੀ ਧਿਰ ਲੋਕਸਭਾ), ਅਰੂਣ ਜੇਤਲੀ (ਨੇਤਾ ਵਿਰੋਧੀ ਧਿਰ ਰਾਜਸਭਾ) ਅਤੇ ਬਡਿੰਢਾ ਤੋਂ ਲੋਕਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਕ ਪਹੁੰਚ ਕਰਕੇ ਇਸ ਵਿਸ਼ੇ ਨੂੰ ਸੰਸਦ ਵਿਚ ਚੁਕਣ ਦੀ ਬੇਨਤੀ ਕਰਾਂਗੇ ਤਾਕਿ ਦਿੱਲੀ ਯੂਨੀਵਰਸਿਟੀ ਦੇ ਵਲੋਂ ਅੰਗ੍ਰੇਜ਼ੀ ਮਾਨਸਿਕਤਾ ਨੂੰ ਸਾਹਮਣੇ ਰਖੱਕੇ ਖੇਤਰੀ ਭਾਸ਼ਾਵਾਂ ਨੁੰ ਕੁਚਲਨ ਦੀ ਜੋ ਕੋਸ਼ਿਸ਼ ਕੀਤੀ ਹੈ, ਉਸ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਨੇ ਸ਼ਰਾਰਤੀ ਅੰਸਰਾਂ ਵਲੋਂ ਧਾਰਮਿਕ ਭਾਵਨਾ ਨੁੰ ਭੜਕਾਉਣ ਲਈ ਇੰਟਰਨੈਟ ਦੇ ਮਾਧਿਅਮ ਨਾਲ ਗੈਰ ਜਰੂਰੀ ਸਾਮਗ੍ਰੀ ਪਾ ਕੇ ਅਪਰਾਧ ਕਰਨ ਤੋਂ ਰੋਕਣ ਲਈ ਗੁਰਦੁਆਰਾ ਕਮੇਟੀ ਦੀ ਸਾਈਬਰ ਸੈਲ ਬਨਾਉਣ ਦੀ ਘੋਸ਼ਣਾ ਵੀ ਕੀਤੀ ।
ਇਸ ਮੌਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਗਰ ਅਸੀ ਆਪਣੀ ਮਾਂ ਬੋਲੀ ਦੀ ਰਖਿਆਂ ਨਹੀਂ ਕਰ ਸਕਦੇ ਤੇ ਸਾਨੂੰ ਇਸ ਦੇਸ਼ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ, ਉਨ੍ਹਾਂ ਨੇ ਸਾਰਿਆਂ ਪ੍ਰੋਫੈਸ਼ਰਾਂ ਨੁੰ ਇਸ ਵਿਸ਼ੇ ਨੂੰ ਚੁਕੱਣ ਵਾਸਤੇ ਦਿੱਲੀ ਦੀ ਜਾਮਾ ਮਸਜ਼ਿਦ ਦੇ ਸ਼ਾਹੀ ਇਮਾਮ ਨਾਲ ਮਿਲਣ ਦੀ ਗੁਜ਼ਾਰੀਸ਼ ਵੀ ਕੀਤੀ, ਤਾਂਕਿ ਇਸ ਲੜਾਈ ਨੂੰ ਸਾਰੇ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਂਇਆਂ ਜਾ ਸਕੇ। ਸੰਸਕ੍ਰਿਤ ਦੇ ਪ੍ਰੋ. ਨੰਦ ਕਿਸ਼ੋਰ ਮਿਸ਼ਰਾ, ਤਮਿਲ ਦੀ ਉਸ਼ਾ ਜਗਦੀਸਨ, ਉਰਦੂ ਦੇ ਮੌਲਾ ਬਖਸ਼, ਮਜ਼ਹਰ, ਨੋਸ਼ਾਦ ਆਲਮ, ਪੰਜਾਬੀ ਦੇ ਪ੍ਰਿਥਵੀਰਾਜ ਥਾਪਰ, ਐਸ. ਪੀ. ਸਿੰਘ ਨੇ ਵੀ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਸੰਸਕ੍ਰਿਤੀ ਨੁੰ ਬਚਾਉਣ ਲਈ ਮਾਂ (ਭਾਸ਼ਾ) ਦੀ ਰਖਿਆਂ ਦੇ ਲਈ ਆਵਾਜ਼ ਨੁੰ ਬੁਲੰਦ ਕਰਨ ਲਈ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਿੱਲੀ ਯੁਨਿਵਰਸਿਟੀ ਵਲੋਂ ਅਮੇਰਿਕਨ ਤਰੀਕੇ ਦੀ ਨਕਲ ਕਰਨ ਦੇ ਕਾਰਣ ਭਾਰਤੀਅਤਾ ਦਾ ਗਲਾ ਘੁਟਨਾ ਉਹ ਕਦੇ ਵੀ ਗਵਾਰਾਂ ਨਹੀ ਕਰਣਗੇ ਅਤੇ ਅੱਜ ਗੁਰੂਪੁਰਬ ਦੀ ਆਮਦ ਤੋਂ ਇਕ ਦਿਨ ਪਹਿਲਾਂ ਅਸੀ ਗੁਰੂ ਘਰ ਵਿਖੇ ਆਪਣੀਆਂ ਮਾਂ ਬੋਲੀਆਂ ਨੂੰ ਬਚਾਉਣ ਲਈ ਪਹੁੰਚਣ ਤੇ ਆਪਣੇ ਆਪ ਨੁੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ ਕਨਵੀਨਰ ਪੰਜਾਬੀ ਅਤੇ ਉਰਦੂ ਜੁਆਇੰਟ ਐਕਸ਼ਨ ਕਮੇਟੀ ਸਹਿਤ ਸਾਰੇ ਪ੍ਰਤਿਨਿਧੀ ਮੌਜੂਦ ਸਨ।