ਅੰਮ੍ਰਿਤਸਰ-ਉਦਯੋਗ ਅਤੇ ਵਣਿਜ ਮੰਤਰੀ ਜੋਸ਼ੀ ਨੇ ਕਿਹਾ ਹੈ ਕਿ ਗੁਰੂ ਨਗਰੀ ਨੂੰ ਟੂਰਿਸਟ ਹਬ ਬਣਾਉਣ ਲਈ ਪੰਜਾਬ ਸਰਕਾਰ ਵੱਚਨ-ਬਧ ਹੈ । ਅੰਮ੍ਰਿਤਸਰ ਦਾ ਬੁਨਿਆਦੀ ਢਾਂਚਾ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਅਗਲੇ 2 ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਲਈ 1600 ਕਰੋੜ ਰੁਪੈ ਰੱਖੇ ਗਏ ਹਨ।ਜੋਸ਼ੀ ਨੇ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਹੋਟਲ ਖੁਲ੍ਹੇ ਹਨ, ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਭਦ ਹੋਣਗੀਆਂ ਅਤੇ ਦੇਸ਼-ਵਿਦੇਸ਼ ਦੇ ਯਾਤਰੀ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਸਕਣਗੇ। ਅਨਿਲ ਜੋਸ਼ੀ ਨੇ ਰਮਾਂਡਾ ਹੋਟਲ ਦੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਰਮਾਂਡਾ ਹੋਟਲ ਸ਼ਹਿਰ ਦੇ ਵਿੱਚਕਾਰ ਸਥਿਤ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ।