ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮਸੁਪਤਨੀ ਸਵਰਗੀ ਸ. ਸੇਵਾ ਸਿੰਘ ਇਸ ਦੇਸ਼ ਦੇ ਪੱਖਪਾਤੀ ਕਾਨੂੰਨ ਤੋਂ 29 ਸਾਲਾਂ ਤਕ ਇੰਸਾਫ ਦੀ ਉੜੀਕ ਕਰਦਿਆਂ ਅਦਾਲਤਾ ਦੇ ਚਕੱਰ ਕਟਦਿਆਂ ਹੋਇਆ ਬੀਤੀ 27 ਜੁਲਾਈ ਨੂੰ ਸੰਸਾਰ ਵਿਛੋੜਾ ਦੇ ਗਈ ਹੈ । ਅਹਿਮ ਸੁਤਰਾਂ ਤੋ ਪਤਾ ਲਗਿਆ ਹੈ ਕਿ ਸਜੱਣ ਕੁਮਾਰ ਦੇ ਖਿਲਾਫ ਹੀ ਮੁੱਖ ਗਵਾਹਾਂ ਵਿਚੋ ਭਾਈ ਗੁਰਚਰਨ ਸਿੰਘ ਨੂੰ ਦੋ ਵਾਰੀ ਦਿਲ ਦਾ ਦੌਰਾ ਪੈ ਚੁਕਿਆ ਹੈ ਤੇ ਬੀਬੀ ਨਿਰਪ੍ਰੀਤ ਕੌਰ ਦਾ ਤਿੰਨ ਵਾਰੀ ਐਕਸੀਡੇਂਟ ਹੋ ਚੁਕਿਆ ਹੈ ।
ਸਜੱਣ ਕੁਮਾਰ ਖਿਲਾਫ ਮੁੱਖ ਗਵਾਹਾਂ ਵਿਚੋ ਇਕ ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੀਬੀ ਭਗਵਾਨੀ ਕੌਰ ਕੋ ਕਿ ਸੁਲਤਾਨ ਪੁਰੀ ਰਹਿੰਦੇ ਸਨ, ਦੀਆਂ ਅੱਖਾਂ ਦੇ ਸਾਹਮਣੇ ਹੀ ਸਜੱਣ ਕੁਮਾਰ ਦੇ ਕਹਿਣ ਤੇ ਉਨ੍ਹਾਂ ਦੇ ਦੋ ਬੇਟੇ ਸ, ਹੋਸ਼ਿਆਰ ਸਿੰਘ (21 ਸਾਲ) ਅਤੇ ਸ ਮੋਹਨ ਸਿੰਘ (18 ਸਾਲ) ਅਤੇ ਘਰ ਨੂੰ ਸਰਕਾਰੀ ਗੁਡਿੰਆ ਦੀ ਬਿਫਰੀ ਹੋਈ ਪਲਟਨ ਨੇ ਅੱਗ ਲਾ ਕੇ ਜੀਉਦੇ ਸਾੜ ਦਿੱਤਾ ਸੀ । ਹੁਣ ਸਮੇਂ ਦੀ ਕਾਂਗਰਸ ਸਰਕਾਰ ਤੇ ਚਾਹੁੰਦੀ ਹੀ ਹੈ ਉਨ੍ਹਾਂ ਦੇ ਵਜ਼ੀਰਾਂ ਨੂੰ ਸਜਾ ਦਿਵਾਉਣ ਲਈ ਉਨ੍ਹਾਂ ਦੇ ਖਿਲਾਫ ਖੜੇ ਹੋਏ ਸਿੱਖ ਗਵਾਹ ਇਨਸਾਫ ਦੀ ਉਡੀਕ ਕਰਦੇ ਕਰਦੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਜਾਣ ਤੇ ਉਨ੍ਹਾਂ ਦੇ ਵਜੀਰ ਉਨ੍ਹਾਂ ਵਲੋ ਕੀਤੇ ਕਾਰੇ ਕਾਰਨ ਸਰਕਾਰੀ ਸੁਖਾਂ ਦੀ ਪ੍ਰਾਪਤੀ ਕਰਦੇ ਹੋਏ ਸਿੱਖਾਂ ਦੇ ਹਿਰਦਿਆਂ ਤੇ ਦਾਲ ਮੁੰਗਦੇ ਰਹਿਣ ।
ਬੀਬੀ ਨਿਰਪ੍ਰੀਤ ਕੌਰ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸਜੱਣ ਕੁਮਾਰ ਦੇ ਖਿਲਾਫ ਸੁਲਤਾਨਪੁਰੀ (ਨਾਂਗਲੋਈ) ਕੇਸ ਦੀ ਐਫ ਆਈ ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਚਾਲੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਜਿਸ ਤਰ੍ਹਾਂ ਆਪ ਸਾਰਿਆਂ ਨੇ ਪਹਿਲਾਂ ਮੇਰਾ ਸਾਥ ਦਿੱਤਾ ਸੀ ਉਸੇ ਤਰ੍ਹਾਂ ਹੀ ਹੁਣ ਤੋ ਹੀ ਕਮਰ ਕੱਸੇ ਕਰ ਲਵੋ ਤੇ ਜੇਕਰ ਸਰਕਾਰ ਦਿੱਤੇ ਸਮੇਂ ਵਿਚ ਕਾਰਵਾਈ ਨਹੀਂ ਕਰਦੀ ਤਦ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਏਗਾ ਜਿਸ ਵਿਚ ਕਿਸੇ ਪ੍ਰਕਾਰ ਦੀ ਕੋਈ ਘਟਨਾ ਵਾਪਰਦੀ ਹੈ ਉਸ ਦੀ ਜਿੰਮੇਵਾਰ ਸਰਕਾਰ ਆਪ ਖੁਦ ਹੋਵੇਗੀ ।