ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ ਹੁੰਦੀ ਰਹੀ ਹੈ ,ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਅਤੇ ਮਸ਼ੀਨੀ ਯੁੱਗ ਦੇ ਆਉਣ ਕਰਕੇ ਅਨਾਜ ਸਾਫ ਕਰਨ ਦੇ ਹੋਰ ਸਾਧਨਾਂ ਕਰਕੇ ਅਨਾਜ ਦੀ ਸਫਾਈ ਫਸਲ ਦੀ ਕਟਾਈ ਦੇ ਨਾਲੋ ਨਾਲ ਹੀ ਕਾਫੀ ਹੱਦ ਤੱਕ ਹੋ ਜਾਂਦੀ ਹੈ ,ਬਾਕੀ ਕੰਮ ਘਰਾਂ ਵਿੱਚ ਕਣਕ ਨੂੰ ਭਿਊਂ ਕੇ ਸਾਫ ਕਰ ਲਿਆ ਜਾਂਦਾ ਹੈ ,ਇੱਸੇ ਤਰ੍ਹਾਂ ਹੀ ਚਾਉਲਾਂ ਤੇ ਹੋਰ ਅਨਾਜ ਦਾ ਵੀ ਹੈ, ਛੱਜ ਦੀ ਵਰਤੋਂ ਘਟ ਜਾਣ ਕਰਕੇ ਛੱਜ ਹੁਣ ਕੇਵਲ ਪੰਜਾਬੀ ਸਭਿਆਚਾਰ ਦਾ ਹਿੱਸਾ ਹੀ ਰਹਿਕੇ ਸਾਡੇ ਪੁਰਾਤਨ ਵਿਰਸੇ ਦਾ ਹਿੱਸਾ ਬਣ ਕੇ ਰਹਿ ਗਿਆ ਹੈ ਬੇਸ਼ਕ ਪਿੰਡਾਂ ਥਾਵਾਂ ਵਿਚ ਅਜੇ ਵੀ ਕਈ ਘਰਾਂ ਵਿਚ ਛੱਜ ਦੀ ਵਰਤੋਂ ਪੁਰਾਣੀਆਂ ਸੁਆਣੀਆਂ ਕਰਦੀਆਂ ਹੱਨ ,ਪਰ ਛਾਨਣੀ ਬਿਣ ਤਾਂ ਗੁਜ਼ਾਰਾ ਅਜੇ ਵੀ ਮੁਸਕਲ ਹੈ ,ਛੱਜ ਤੇ ਛਾਨਣੀ ਬਾਰੇ ਇੱਕ ਮੁਹਾਵਰਾ ਅਜੇ ਵੀ ਪ੍ਰਚਲਤ ਹੈ, ਕਿ ਛੱਜ ਤਾਂ ਬੋਲੇ ਪਰ ਛਾਨਣੀ ਕਿਉਂ ਬੋਲੇ ਜਿੱਸ ਵਿੱਚ ਨੌਂ ਸੌਂ ਛੇਕ ,ਇਹ ਮੁਹਾਵਰਾ ਜਦੋਂ ਕੋਈ ਬੰਦਾ ਅਪਨੇ ਔਗਣਾਂ ਨੂੰ ਉਪਰੋਖਾ ਕਰਕੇ ਦੂਸਰੇ ਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਆਮ ਹੀ ਵਰਤਿਆ ਜਾਂਦਾ ਹੈ ,ਭਾਂਵੇਂ ਛਾਨਣੀ ਨੇ ਛੱਜ ਨੂੰ ਅਜੋਕੇ ਸਮੇਂ ਬਹੁਤ ਪਿੱਛੇ ਧੱਕ ਦਿੱਤਾ ਹੈ,ਪਰ ਇਹ ਮੁਹਾਵਰਾ ਜਿਊਂ ਦਾ ਤਿਊਂ ਅਜੇ ਚਲਿਆ ਰਿਹਾ ਹੈ , ਉਂਜ ਵੇਖਿਆ ਜਾਵੇ ਤਾਂ ਛਾਨਣੀ ਦੇ ਪੂਰੇ ਨੌਂ ਸੌਂ ਛੇਕ ਕਿਹੜੇ ਕਿਸੇ ਨੇ ਗਿਣ ਕੇ ਵੇਖੇ ਹੱਨ ,ਪਰ ਵਿਚਾਰੀ ਛਾਨਣੀ ਵਿਚ ਏਨੇ ਗੁਣ ਹੁੰਦਿਆਂ ਐਵੈ ਭੰਡੀ ਜਾ ਰਹੀ ਹੈ , ਕਿਸੇ ਵਿਚ ਗੁਣ ਔਗਣ ਹੋਣਾ ਵੱਖਰੀ ਗੱਲ ਹੈ ਪਰ ਛਾਨਣੀ ਵਿਚ ਐਨੇ ਗੁਣਾਂ ਦੇ ਹੁੰਦਿਆਂ ਵੀ ਲੋਕ ਪਤਾ ਨਹੀ ਕਿਉਂ ਇਸ ਵਿਚਾਰੀ ਦੇ ਪਿੱਛੇ ਪਏ ਹੋਏ ਹਨ ।
ਛੱਜ ਭਾਗਾਂ ਵਾਲਾ ਹੈ ਕਿ ਜਿਸ ਨੂੰ ਪੰਜਾਬੀ ਸਭਿਆਚਾਰ ਵਿਚ ਗੀਤ ਕਾਰ ਅਜੇ ਵੀ ਅਪਣੇ ਗੀਤਾਂ ਰਾਂਹੀ ਕਿਸੇ ਨਾਂ ਕਿਸੇ ਥਾਂ ਜੋੜ ਹੀ ਲੈਂਦੇ ਹੱਨ । ਚਰਖਾ , ਪੂਣੀ , ਗੋਹੜਾ ,ਛੱਲੀ , ਤੱਕਲਾ , ਤੰਦ , ਵਿੱਚ ਕਿਤੇ ਨਾ ਕਿਤੇ ਛੱਜ ਦੀ ਗੱਲ ਵੀ ਹੁੰਦੀ ਹੈ , ਕਈ ਸਭਿਆਚਾਰਕ ਪ੍ਰੋਗ੍ਰਾਮਾਂ ਵਿਚ ਸਟੇਜਾਂ ਤੇ ਦਾਣੇ ਛੱਟਦੀਆਂ ਮਟਿਆਰਾਂ ਦੇ ਰਾਂਗਲੇ ਹੱਥਾਂ ਵਿਚ ਛੱਜ ਅਜੇ ਬੜੀ ਸ਼ਾਨ ਨਾਲ ਸੋਭਦਾ ਹੈ , ਕਿਸੇ ਦੀ ਭੰਡੀ ਕਰਕੇ ਉਸ ਨੂੰ ਛੱਜ ਵਿਚ ਪਾਕੇ ਛੱਟਣ ਵਾਲੀ ਗੱਲ ਵੀ ਕੀਤੀ ਜਾਂਦੀ ਹੈ ਪਰ ਛਾਨਣੀ ਦਾ ਜਿਕਰ ਘੱਟ ਹੀ ਸੁਣਿਆ ਹੈ ,ਸਗੋਂ ਛਾਨਣੀ ਦੀ ਇਸ ਮੁਹਾਵਰੇ ਰਾਹੀਂ ਹੁੰਦੀ ਬਦਨਾਮੀ ਬੜੀ ਵਾਰ ਸੁਣੀ ਹੈ , ਭਾਵੇਂ ਛਾਨਣੀ ਦੇ ਸਿਵਾ ਵੱਡੇ ਛਾਨਣੇ ਵੀ ਛਾਨਣੀ ਵਾਂਗ ਸਫਾਈ ਕਰਨ ਦਾ ਦਿਨਾਂ ਦਾ ਕੰਮ ਘੰਟਿਆਂ ਵਿਚ ਹੀ ਹੋ ਜਾਂਦਾ ਹੈ ,ਪਰ ਇੱਸ ਕੰਮ ਲਈ ਛੱਜ ਵਿਚਾਰਾ ਨੁੱਕਰੇ ਲੱਗ ਗਿਆ ਜਾਪਦਾ ਹੈ ,ਨਿਕਾਰਾ ਜੇਹਾ ਹੋਕੇ , ਪਰ ਛਾਨਣੀ ਦਾ ਸਫਰ ਵੀ ਅਜੇ ਕੀੜੀ ਵਾਂਗ ਜਾਰੀ ਹੈ , ਰਸੋਈ ਵਿਚ ਰੋਟੀ ਟੁੱਕ ਤਿਆਰ ਕਰਨ ਵੇਲੇ ਛਾਨਣੀ ਸੱਭ ਤੋਂ ਪਿਹਲੇ ਆ ਹਾਜ਼ਰ ਹੁੰਦੀ ਹੈ , ਬਿਨਾਂ ਛਾਣਿਆ ਆਟਾ ਖਾਣਾ ਬੇਸ਼ਕ ਸੇਹਤ ਲਈ ਚੰਗਾ ਹੈ ਪਰ ਫਿਰ ਵੀ ਸਾਫ ਸੁਥਰਾ ਫੁਲਕਾ ਬਨਾਉਣ ਚਾਨਣੀ ਦੀ ਸੇਵਾ ਲੈਣੀ ਚੰਗੀ ਸਮਝੀ ਜਾਂਦੀ ਹੈ , ਇੱਸ ਲਈ ਛੱਜ ਬਿਨਾਂ ਗੁਜ਼ਾਰਾ ਤਾਂ ਹੋ ਸਕਦਾ ਹੈ ਪਰ , ਛਾਨਣੀ ਬਿਨਾਂ ਨਹੀਂ , ਮੈਨੂੰ ਯਾਦ ਹੈ ਇਕ ਦਿਨ ਮੈਂ ਬਾਜ਼ਾਰੋਂ ਛਾਨਣੀ ਲਿਆਣਾ ਭੁੱਲ ਗਿਆ ਸਾਂ ,ਤੇ ਉਸੇ ਵੇਲੇ ਛਾਨਣੀ ਲੈਣ ਜਾਣ ਲਈ ਮੈਨੂੰ ਦੁਬਾਰਾ ਉਚੇਚਾ ਬਾਜ਼ਾਰ ਜਾਣਾ ਪਿਆ ਸੀ । ਕਿਉਂ ਜੋ ਛਾਣ ਬੂਰਾ ਹੀ ਨਹੀਂ ਕੋਈ ਹੋਰ ਮਾੜੀ ਚੀਜ ਵੀ ਆਟੇ ਵਿਚ ਮਿਲੀ ਹੋਣ ਕਾਰਣ ਰੋਟੀ ਪਕਾਉਣ ਤੋਂ ਪਹਿਲਾਂ ਛਾਨਣੀ ਦਾ ਗੇੜਾ ਲੁਆੳਣਾ ਜ਼ਰੂਰੀ ਹੁੰਦਾ ਹੈ । ਛਾਨਣੀ ਅਣਥੱਕ ਸੇਵਾ ਦਾਰ ਹੈ ਜੋ ਟੁਟੀ ਹੋਈ ਵੀ ਕੰਮ ਸਾਰਦੀ ਹੈ । ਗੇੜੇ ਤੇ ਗੇੜਾ ਕੱਢ ਕੇ ਬੜੀ ਹੁਸ਼ਿਆਰੀ ਨਾ ਥੋੜ੍ਹੀ ਜੇਹੀ ਮਦਦ ਨਾਲ ਸਾਡੀ ਸੇਹਤ ਦਾ ਖਿਆਲ ਰੱਖਣ ਦਾ ਫਰਜ਼ ਖਿੜੇ ਮੱਥੇ ਨਿਭਾਉਂਦੀ ਹੈ । ਜਿਨਾ ਕੁ ਬੋਲਦੀ ਹੈ ਉਸ ਦੀ ਤੇਜ਼ ਪਰ ਮਿੱਠੀ ਅਵਾਜ਼ ਛੱਜ ਵਾਂਗ ਕੰਨਾਂ ਨੂੰ ਖਾਂਦੀ ਨਹੀਂ ।
ਅੱਜ ਕੁਲ ਤਾਂ ਛੱਜ ਛੱਟਣ ਦਾ ਢੰਗ ਵੀ ਕਿਸ ਕਿਸੇ ਸੁਆਣੀ ਨੂੰ ਹੀ ਆਂਉਦਾ ਹੈ , ਛੱਜ ਦਾ ਫਟਾਕਾ ਲਾਉਣਾ ਤੇ ਕਲਾਉਣਾ , ਵੀ ਇੱਕ ਕਲਾ ਹੈ ਜਿੱਸ ਨੂੰ ਸਿੱਖਣ ਦੀ ਲੋੜ ਨਹੀੰ ਪੈਂਦੀ ਬੱਸ ਸੁਘੜ ਸੁਆਣੀਆਂ ਵੱਲ ਵੇਖ ਕੇ ਇਹ ਕਲਾ ਸਹਿਜੇ ਇੱਕ ਤੋਂ ਦੂਜੀ ਤੀਵੀਂ ਨੂੰ ਆ ਜਾਂਦੀ ਸੀ ਭਾਵ ਇੱਸ ਦਾ ਕੋਈ ਕੋਰਸ ਆਦਿ ਨਹੀਂ ਹੁੰਦਾ,ਬੱਸ ਥੋੜ੍ਹੀ ਜੇਹੀ ਮੇਹਣਤ ਤੇ ਧਿਆਨ ਦੀ ਲੋੜ ਹੁੰਦੀ ਹੈ । ਆਟਾ ਛਾਨਣ ਲਈ ਛਾਨਣੀ ਦੀ ਵਰਤੋਂਕਰਨੀ ਇੱਸ ਤੋਂ ਵੀ ਸੌਖੀ ਹੈ, ਜੋ ਨਿਤ ਪ੍ਰਤੀ ਵਰਤੀ ਜਾਣ ਵਾਲੀ ਚੀਜ਼ ਹੈ । ਫਿਰ ਵੀ ਛਾਨਣੀ ਵਿਚਾਰੀ ਏਨੀ ਕੰਮ ਆਉਣ ਵਾਲੀ ਹੋਣ ਦੇ ਬਾਵਜੂਦ ਵੀ ਸਾਡੇ ਸਭਿਆਚਾਰਕ ਗੀਤਾਂ ਵਿਚ ਕੋਈ ਥਾਂ ਨਹੀਂ ਲੈ ਸਕੀ , ਪਰ ਇਹ ਮੁਹਾਵਾਰਾ ਉਵੇਂ ਦਾ ਉਵੇਂ ਬਰ ਕਰਾਰ ਹੈ ,ਭਾਵੇਂ ਛੱਜ ਲਈ ਕਿਸੇ ਚੱਜ ਦੀ ਲੋੜ ਹੈ ਪਰ ਛਾਨਣੀ ਤਾਂ ਵਰਤਣੀ ਵੀ ਸੌਖੀ , ਤੇ ਛੱਜ ਤੋਂ ਹੈ ਵੀ ਸਸਤੀ , ਛੱਜ ਬਾਜ਼ਾਰ ਵਿਚ ਨਹੀਂ ਵਿਕਦੇ ,ਸਗੋਂ ਇਨ੍ਹਾਂ ਨੂੰ ਬਨਾਉਣ ਲਈ ਇਕ ਖਾਸ ਤਕਨੀਕ ਦੀ ਲੋੜ ਹੁੰਦੀ ਹੈ ਜਿਸ ਨੂੰ ਕੁਝ ਖਾਸ ਕਿਸਮ ਦੇ ਜੱਦੀ ਪੁਸਤੀ ਲੋਕਾਂ ਪਾਸ ਛੱਜ ਬਨਾਉਣ ਦੀ ਕਲ ਸੰਭਾਲੀ ਪਈ ਹੈ , ਜੋ ਰੋਟੀ ਰੋਟੀ ਰੋਜ਼ੀ ਲਈ ਹੁਣ ਉਨ੍ਹਾਂ ਲਈ ਇਹ ਧੰਦਾ ਕਾਫੀ ਨਹੀਂ ਗਲੀ ਮਹੱਲੇ ਵਿਚ ਛੱਜ ਲੈ ਲਓ ਛੱਜ ਗੰਢਾ ਲਓ ਛੱਜ ਬਨਾਣ ਵਾਲੇ ਇਹ ਕਾਰੀਗਰ ਦਾ ਹੋਕਾਂ ਦੇਂਦੇ ਇਨ੍ਹਾਂ ਕਾਰੀਗਰਾਂ ਨੂੰ ਕੋਈ ਹੀ ਪਾਰਣੀ ਸੁਆਣੀ ਹੀ ਪਰਾਣਾ ਛੱਜ ਗੰਢਣ ਲਈ ਦੇਂਦੀ ਹੈ ਨਵੇਂ ਛੱਜ ਦਾ ਗਾਹਕ ਕੋਈ ਕੋਈ ਹੀ ਹੁੰਦਾ ਹੈ , ਛੱਜ ਬਨਾਉਣ ਜਾਂ ਗੰਢਣ ਦੇ ਕਾਰੀਗਰ ਵੀ ਹੁਣ ਪੁਰਾਣੇ ਕਾਰੀਗਰ ਹੀ ਰਹਿ ਗਏ ਹੱਨ , ਪਰ ਛਾਨਣੀ ਦੀ ਚਮਕ ਦਮਕ ਅਜੇ ਬਦਸਤੂਰ ਹੈ , ਨਵੀਂ ਕਿਸਮ ਦੀਆਂ ਲੇੱਕੜ ਜਾਂ ਟੀਨ ਦੇ ਸੁੰਦਰ ਗੋਲ ਪੱਤ੍ਰੀ ਵਿਚ ਲੋਹੇ ਜਾਂ ਪਲਾਸਿਕ ਜਾਲੀ ਵਾਲੀ ਛਾਨਣੀ ਹਰ ਥਾਂ ਤੋਂ ਸੌਖੀ ਮਿਲ ਜਾਂਦੀ ਹੈ , ਨੌ ਸੌ ਛੇਕਾਂ ਵਾਲੀ ਛਾਨਣੀ ਦੀ ਅਜੇ ਜੈ ਜੈ ਕਾਰ ਹੈ , ਛੱਜ ਨੇ ਬੋਲਣਾ ਕੀ ਵਿਚਾਰਾ ਕਿਸੇ ਖੂੰਜੇ ਲੱਗ ਸਮੇਂ ਦੀ ਮਾਰ ਖਾਂਦਾ ਦਿਨ ਕੱਟੀ ਕਰ ਰਿਹਾ ਜਾਪਦਾ ਹੈ ,ਏਨਾ ਹੀ ਨਹੀਂ ਕਿਸੇ ਵਿਆਹ ਸ਼ਾਦੀ ਵੇਲੇ ਜਾਗੋ ਕੱਢਦੀਆਂ ਕੋਲੋਂ ਹਾਸੇ ਭਾਣੇ ਨੱਚਦੀਆਂ ਟੱਪਦੀਆਂ ਕੁੜੀਆਂ ਮੁਟਿਆਰਾਂ ਹੱਥੋਂ ਇੱਸ ਬੇ ਕਸੂਰੇ ਛੱਜ ਨੂ ਜਦੋਂੰ ਮਾਰ ਪੈਂਦੀ ਅਤੇ ਚੂਰ 2 ਹੁੰਦੇ ਵੇਖ ਕੇ ਛਾਨਣੀ ਵੀ ਆਟੇ ਵਾਲੀ ਡਰੰਮੀ ਵਿਚੋਂ ਝਾਕ ਕੇ ਦੁਖੀ ਹੋ ਰਹੀ ਹੁੰਦੀ ਹੋਵੇ ਗੀ । ਪਰ ਬੇਸ਼ੱਕ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਪਰ ਦੋਵੇਂ ਹੀ ਅੱਜ ਤੱਕ ਇੱਸ ਪੁਰਾਣੇ ਮੁਹਾਵਰੇ ਤੋਂ ਖਲਾਸੀ ਨਹੀਂ ਕਰਵਾ ਸਕੇ ਤੇ ਇੱਸ ਮੁਹਾਵਰ ਦੀ ਇੱਕ ਦੂਜੇ ਨਾਲ ਪੁਰਾਣੀ ਸਾਂਝ ਪਾਈ ਬੈਠੇ ਹੱਨ । ਬੇਸ਼ੱਕ ਛੱਜ ਘੱਟ ਬੋਲਦਾ ਹੈ ਪਰ ਛਾਨਣੀ ਨੂੰ ਆਟਾ ਛਾਨਣ ਵੇਲੇ ਥੋੜ੍ਹਾਂ ਬਹੁਤਾ ਬੋਲਣਾ ਹੀ ਪੈਂਦਾ ਹੈ । ਬੋਲਣ ਦਾ ਹੱਕ ਛੱਜ ਨੂੰ ਵੀ ਹੈ ਤੇ ਛਾਨਣੀ ਨੂੰ ਵੀ । ਛਾਨਣੀ ਨੇ ਛੱਜ ਨੂੰ ਕਦੇ ਮੇਹਣਾ ਨਹੀਂ ਮਾਰਿਆ ਤੇ ਨਾ ਹੀ ਕਦੇ ਛੱਜ ਨੇ ਪਰ ਆਮ ਲੋਕ ਤੇ ਵੱਡੀਆਂ 2 ਕਈ ਧਾਰਮਿਕ ਤੇ ਰਾਜਸੀ ਸ਼ਖਸੀਅਤਾਂ ਇੱਸ ਮੁਹਾਵਰੇ ਰਾਹੀਂ ਇੱਕ ਦੂਜੇ ਨੂੰ ਮੂੰਹ ਬੰਦ ਕਰਾਉਣ ਲਈ ਇਸ ਮਹਾਵਰੇ ਦੀ ਵਰਤੋਂ ਆਮ ਕਰਦੀਆਂ ਰਹਿੰਦੀਆ ਹੱਨ । ਜਦੋਂ ਕਿ ਛੱਜ ਵਿਚਾਰਾ ਘਰ ਦੀ ਕਿਸ ਘਰ ਦੀ ਨੁਕਰੇ ਕਿਲੀ ਤੇ ਪੁੱਠਾ ਟੰਗਿਆ ਅਪਨੀ ਹੋਣੀ ਤੇ ਝੂਰ ਰਿਹਾ ਹੈ , ਤੇ ਛਾਨਣੀ ਵੀ ਕਿਸੇ ਆਟੇ ਵਾਲੀ ਡਰੰਮੀ ਵਿਚ ਪਈ ਚੁਪ ਚਾਪ ਇਨ੍ਹਾਂ ਦੇ ਤਾਅਨੇ ਮੇਹਣੇ ਸੁਣ ਰਹੀ ਹੈ । ਤੇ ਵਿੱਚੋ ਵਿੱਚ ਦੋਵੇਂ ਕੁਝ ਇਸ ਤਰ੍ਹਾਂ ਕਹਿ ਰਹੇ ਜਾਪਦੇ ਹਨ ,
ਛੱਜ ਵੀ ਹੈ ਬੋਲਦਾ ਤੇ ਛਾਨਣੀ ਵੀ ਬੋਲਦੀ ।
ਸੱਚੀ ਗੱਲ ਕਹਿ ਕੇ ਕਈ ਭੇਦ ਵੀ ਹੈ ਖੋਲ੍ਹਦੀ ।
ਛਾਨਣੀ ਦੇ ਵਿੱਚ ਹੋਣੇ ਛੇਕ ਵੀ ਜ਼ਰੂਰੀ ,
ਹੁੰਦੀ ਹਰ ਬੰਦੇ ਲਈ ਵੀ ਇਹੋ ਮਜਬੂਰੀ ।
ਮੋਰੀਆਂ ਹੀ ਪਾਂਦੀਆਂ ਨੇ ਬੰਦਿਆਂ ਚ ਦੂਰੀਆਂ ,
ਕਦੇ ਚੋਰ ਮੋਰੀਆਂ ਤੇ ਕਦੇ ਮਜਬੂਰੀਆਂ ।
ਗੁਸੇ ਵਿਚ ਆ ਕੇ ਕਈ ਮੰਦਾ ਚੰਗਾ ਬੋਲਦੇ ਨੇ ,
ਵੱਟਦੇ ਨੇ ਸਦਾ ਇੱਕ ਦੂਜੇ ਤਾਈਂ ਘੂਰੀਆਂ ।
ਛੱਜ ਵਿਚ ਪਾਕੇ ਇੱਕ ਦੂਜੇ ਤਾਂਈਂ ਛੱਟਦੇ ,
ਵੇਲੇ ਨਾਲ ਕਰਦੇ ਨੇ ਨਾਲੇ ਜੀ ਹਜ਼ੂਰੀਆਂ ।
ਛੱਜ ਅਤੇ ਛਾਨਣੀ ਦੀ ਸਾਂਝ ਹੈ ਪੁਰਾਣੀ ,
ਐਵੇਂ ਲੋਕ ਰਹਿਣ ਸਦਾ ਵਿੱਚ ਮਗਰੂਰੀਆਂ ।