ਨਵੀਂ ਦਿੱਲੀ :-ਸ੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਨੇ ਅੱਜ ਦੇਸ਼ ਦੇ ਹੋਮ ਮਿਨੀਸਟਰ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਇਲਾਕੇ ਵਿਖੇ ਕਾਨੂੰਨ ਵਿਵਸਥਾ ਦੀ ਖਰਾਬ ਹਾਲਤ ਅਤੇ ਉਨ੍ਹਾਂ ਦੇ ਸੰਤ ਗੜ੍ਹ ਇਲਾਕੇ ਦੇ ਦਫਤਰ ਵਿਚ ਬਿਤੇ ਦਿਨੀ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੇ ਖਿਲਾਫ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਬਾਰੇ ਵੀ ਜਾਣੂ ਕਰਵਾਇਆ। ਹੋਮ ਮਿਨੀਸਟਰ ਨੇ ਉਨ੍ਹਾਂ ਦੀਆਂ ਸਾਰੀਆਂ ਗਲ੍ਹਾਂ ਸੁਨਣ ਦੇ ਬਾਅਦ ਉਨ੍ਹਾਂ ਦੀ ਪੂਰੀ ਸੁਰਖਿਆ ਦਾ ਭਰੋਸਾ ਦਿੱਤਾ ਅਤੇ ਪੁਲਿਸ ਕਮੀਸ਼ਨਰ ਨੂੰ ਇਸ ਬਾਰੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।