ਖਡੂਰ ਸਾਹਿਬ -‘ਨਿਸ਼ਾਨ-ਏ-ਸਿੱਖੀ’ ਟਾਵਰ ਵਿਖੇ ਚੱਲ ਰਹੀ ‘ਨੈਸ਼ਨਲ ਅਕੈਡਮੀ ਆਫ ਕੰਪੀਟੀਟਿਵ ਐਗ਼ਜ਼ਾਮੀਨੇਸ਼ਨਜ਼’ ਦੇ 11 ਅਗਸਤ ਨੂੰ ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਦਾ ਇਮਤਿਹਾਨ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਪ੍ਰੇਰਨਾਮਈ ਭਾਸ਼ਣ ਅਤੇ ਆਸ਼ੀਰਵਾਦ ਦਿੱਤਾ ਗਿਆ। ਇਹ ਅਕੈਡਮੀ ਸਾਬਕਾ ਉ¤ਚ ਪੁਲਿਸ ਅਧਿਕਾਰੀ ਸ. ਸਰੂਪ ਸਿੰਘ, ਆਈ.ਪੀ.ਐਸ. (ਸੇਵਾ ਮੁਕਤ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਰਥਿਕ ਤੌਰ ’ਤੇ ਕਮਜ਼ੋਰ, ਪੇਂਡੂ ਅਤੇ ਪਛੜੇ ਵਰਗਾਂ ਨਾਲ ਸਬੰਧਿਤ ਹੋਣਹਾਰ ਤੇ ਲਾਇਕ ਵਿੱਦਿਆਰਥੀਆਂ ਨੂੰ ਐਨ.ਡੀ.ਏ. ਅਤੇ ਸੀ.ਡੀ.ਐਸ. ਟੈਸਟਾਂ ਦੀ ਕੋਚਿੰਗ ਦੇ ਰਹੀ ਹੈ। ਬਾਬਾ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੰਦੇ ਨੂੰ ਕਿਸੇ ਵੀ ਖੇਤਰ ਵਿਚ ਸਫ਼ਲਤਾ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਦ੍ਰਿੜ ਨਿਸ਼ਚੇ ਦੀ ਲੋੜ ਹੁੰਦੀ ਹੈ ਅਤੇ ਵਿੱਦਿਆਰਥੀਆਂ ਨੂੰ ਅਜਿਹਾ ਨਿਸ਼ਚਾ ਧਾਰਨ ਕਰਨਾ ਚਾਹੀਦਾ ਹੈ, ਜੇਕਰ ਉਹਨਾਂ ਨੇ ਐਨ.ਡੀ.ਏ. ਵਰਗਾ ਔਖਾ ਇਮਤਿਹਾਨ ਸਰ ਕਰਨਾ ਹੈ। ਉਹਨਾਂ ਜਨਰਲ ਹਰਬਖ਼ਸ਼ ਸਿੰਘ ਜਿਹਨਾਂ ਨੇ 1965 ਦੀ ਭਾਰਤ-ਪਾਕਿ ਜੰਗ ਵਿਚ ਮਾਝੇ ਨੂੰ ਪਾਕਿਸਤਾਨ ਦੇ ਕਬਜੇ ਵਿਚ ਜਾਣ ਤੋਂ ਬਚਾਇਆ ਸੀ, ਦੀ ਮਿਸਾਲ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਸ਼ਕਤੀ ਹਾਸਲ ਹੁੰਦੀ ਹੈ ਅਤੇ ਸ਼ਕਤੀ ਨਾਲ ਹੀ ਕੌਮ ਦੀ ਸੇਵਾ ਕੀਤੀ ਜਾ ਸਕਦੀ ਹੈ। ਉਹਨਾਂ ਵਿੱਦਿਆਰਥੀਆਂ ਨੂੰ ਇਸ ਇਮਤਿਹਾਨ ਲਈ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਮੁਕਾਬਲੇ ਵਿਚ ਬੈਠਣ ਲਈ ਪਰਮਾਤਮਾ ਦਾ ਉਟ-ਆਸਰਾ ਵੀ ਲੈਣਾ ਚਾਹੀਦਾ ਹੈ। ਸ. ਸਰੂਪ ਸਿੰਘ ਨੇ ਵਿੱਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਬਹੁਤ ਹੀ ਅਹਿਮ ਇਮਤਿਹਾਨ ਵਿਚ ਬੈਠਣ ਜਾ ਰਹੇ ਹਨ, ਜਿਸ ਲਈ ਉਹਨਾਂ ਨੂੰ ਪੂਰੇ ਉਤਸ਼ਾਹ ਤੇ ਹੌਂਸਲੇ ਦੀ ਲੋੜ ਹੈ। ਇਸ ਮੌਕੇ ਅਕੈਡਮੀ ਦੇ ਕੋਆਰਡੀਨੇਟਰ ਪ੍ਰੋ. ਸੁਖਪ੍ਰੀਤ ਸਿੰਘ ਅਤੇ ਪ੍ਰੋ. ਸ਼ੇਖਰ ਕੁਮਾਰ ਵੀ ਹਾਜ਼ਰ ਸਨ।
ਬਾਬਾ ਸੇਵਾ ਸਿੰਘ ਨੇ ਐਨ.ਡੀ.ਏ. ਟੈਸਟ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਦਿੱਤਾ ਪ੍ਰੇਰਨਾਮਈ ਭਾਸ਼ਣ
This entry was posted in ਪੰਜਾਬ.