ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਪੰਜਾਬ, ਹਿਮਾਚਲ, ਉਤਰਾਖੰਡ ਅਤੇ ਦਿੱਲੀ ਦੇ ਨਾਲ ਨਾਲ ਜੰਮੂ ਅਤੇ ਕਸ਼ਮੀਰ ਵਿਖੇ ਵੀ ਸਿੱਖ ਬੱਚੇ-ਬੱਚੀਆਂ ਅਤੇ ਨੌਜਵਾਨਾਂ ਨੂੰ ਆਪਣੇ ਧਾਰਮਿਕ ਵਿਰਸੇ ਅਤੇ ਸ਼ਾਨਾਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਆਰੰਭ ਕੀਤੀ ਗਈ ਹੈ। ਇਸ ਲਹਿਰ ਤਹਿਤ ਅੱਜ ਭਾਈ ਗੁਰਦਾਸ ਹਾਲ ਤੋਂ ਅਰਦਾਸ ਉਪਰੰਤ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ‘ਚ ਵਹੀਰ ਕਸ਼ਮੀਰ ਲਈ ਰਵਾਨਾਂ ਹੋਈ। ਇਸ ਲਹਿਰ ਤਹਿਤ 2 ਅਗਸਤ ਨੂੰ ਬਾਰਾਮੁੱਲਾ, 3 ਅਗਸਤ ਨੂੰ ਦੀਦਾਰ ਸਿੰਘਪੁਰਾ, 4 ਨੂੰ ਕਲਮਪੁਰਾ (ਸਿੰਘਪੁਰਾ), 5 ਨੂੰ ਗੁ: ਸ਼ਹੀਦ ਬੁੰਗਾ, ਸ੍ਰੀ ਨਗਰ, 7 ਨੂੰ ਛੱਤੀ ਸਿੰਘਪੁਰਾ ਅਤੇ 9 ਅਗਸਤ ਨੂੰ ਤਰਾਲ ਵਿਖੇ ਗੁਰਮਤਿ ਅਤੇ ਅਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁਖ ਨਿਸ਼ਾਨਾ ਸੰਗਤਾ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਨਾ ਹੋਵੇਗਾ। ਇਸ ਮੋਕੇ ਮੀਡੀਆ ਸਲਾਹਕਾਰ ਸ.ਤਮਿੰਦਰ ਸਿੰਘ, ਮੁੱਖ ਸਲਾਹਕਾਰ ਸਰਬਜੀਤ ਸਿੰਘ ਸੋਹੀਆਂ, ਭਾਈ ਮਨਜੀਤ ਸਿੰਘ, ਧਰਮੀ ਫੋਜੀ ਭਾਈ ਮੇਜਰ ਸਿੰਘ, ਭਾਈ ਬਲਬੀਰ ਸਿੰਘ, ਭਾਈ ਤਾਰ ਬਲਬੀਰ ਸਿੰਘ, ਭਾਈ ਸੁਖਜਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਅਤੇ ਬੀਬੀ ਰਜਵੰਤ ਕੌਰ ਦਾ ਢਾਡੀ ਜਥਾ ਵੀ ਨਾਲ ਰਵਾਨਾ ਹੋਇਆ।