ਵਾਸ਼ਿੰਗਟਨ- ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਅੰਤਰਰਾਸ਼ਟਰੀ ਪੱਧਰ ਤੇ ਯਾਤਰਾ ਸਬੰਧੀ ਅਲਰਟ ਜਾਰੀ ਕੀਤਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਅਤੇ ਕੁਝ ਹੋਰ ਅੱਤਵਾਦੀ ਸੰਗਠਨ ਮੱਧ-ਪੂਰਬ ਅਤੇ ਹੋਰ ਇਲਾਕਿਆਂ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਕਰ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਤਾਜ਼ਾ ਸੂਚਨਾ ਅਨੁਸਾਰ ਅੱਤਵਾਦੀ ਸੰਗਠਨ ਇਹ ਹਮਲਾ ਅਗੱਸਤ ਵਿੱਚ ਕਰ ਸਕਦੇ ਹਨ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਯਾਤਰਾ ਸਬੰਧੀ ਦਿੱਤੀ ਗਈ ਇਹ ਚਿਤਾਵਨੀ 31 ਅਗੱਸਤ ਤੱਕ ਹੈ।ਅਮਰੀਕਾ ਨੇ ਕਈ ਦੇਸ਼ਾਂ ਵਿੱਚ ਆਪਣੇ ਦੂਤਾਵਾਸ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਦੇਸ਼ ਹਨ ;ਮਿਸਰ, ਅਲਜੀਰੀਆ,ਇਸਰਾਇਲ,ਤੁਰਕੀ,ਯਮਨ, ਸਾਊਦੀ ਅਰਬ ਅਤੇ ਬੰਗਲਾ ਦੇਸ਼। ਮੁਸਲਿਮ ਦੇਸ਼ਾਂ ਵਿੱਚ ਐਤਵਾਰ ਵਾਲੇ ਦਿਨ ਵੀ ਕੰਮਕਾਰ ਹੁੰਦੇ ਹਨ,ਪਰ ਹੁਣ ਅਮਰੀਕਾ ਵੱਲੋਂ ਕੀਤੀ ਗਈ ਨਵੀਂ ਘੋਸ਼ਣਾ ਅਨੁਸਾਰ ਐਤਵਾਰ ਨੂੰ ਦੂਤਾਵਾਸ ਬੰਦ ਰਹਿਣਗੇ।