ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ 11 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਨਿਊਯਾਰਕ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸਿੱਖ ਕੱਲਚੁਰਲ ਸੋਸਾਇਟੀ ਵਿਖੇ ਹੋਇਆ 11 ਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ ੨੦13 ਨੇ ਗੁਰਦੁਆਰਾ ਸਾਹਿਬ ਨੂੰ ਸਿੰਘ -ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਅਤੇ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ। ਇਸ ਮੁਕਾਬਲੇ ਵਿਚ ਟੋਰਾਂਟੋ, ਕੈਲੇਫ਼ੋਰਨੀਆ, ਵਾਸ਼ਿੰਗਟਨ ਡੀ.ਸੀ.,ਨਿਊਯਾਰਕ, ਮੋਨਟ੍ਰੀਆਲ, ਵੈਨਕੂਵਰ-ਸਰੀ ਅਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਹਿਸਾ ਲਿਆ ਸਿੱਖ ਜੱਗਾਂ ਨੂੰ ਜਦੋਂ ਸਿੰਘ ਸਿੰਘਣੀਆਂ ਨੇ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ ਦੇ ਉਚੇ ਨਾਹਰਿਆਂ ਨੇ ਆਕਾਸ਼ ਗੱਜਣ ਲਾ ਦਿਤਾ।
ਵਿਦਿਆਰਥੀ
ਜੇਤੂਆਂ ਨੂੰ 10,000 ਡਾਲਰ ਦੇ ਇਨਾਮ ਵੰਡੇ ਗਏ।
ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸਤਰਾਂ ਹੈ :
ੳ : ਸਿੰਘਾਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਉਸਤਾਦ ਦਿਦਾਰ ਸਿੰਘ ਜੇਤੂ ਰਹੇ। ਦੂਜੇ ਨੰਬਰ ਵਿਚ ਕੈਲੇਫ਼ੋਰਨੀਆ ਦੇ ਸ਼ਹਿਰ ਸਟਾਕਟਨ ਅਜੇਪਾਲ ਸਿੰਘ ਆਏ।
ਅ : : 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਕੈਲੇਫ਼ੋਰਨੀਆ ਦੇ ਵਿਦਿਆਰਥੀ ਤੇਜਪਾਲ ਸਿੰਘ ਜੇਤੂ ਰਹੇ। ਦੂਜੇ ਸਥਾਨ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਤਨਵੀਰ ਸਿੰਘ ਆਏ।
ਸਿੰਘਣੀਆਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਕ੍ਰਿਨਪ੍ਰੀਤ ਕੌਰ ਜੇਤੂ ਰਹੇ। ਦੂਜੇ ਨੰਬਰ ਵਿਚ ਕੈਲੇਫ਼ੋਰਨੀਆ ਦੇ ਮਨਪ੍ਰੀਤ ਕੌਰ ਆਏ।
ਸਿੰਘਣੀਆਂ 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਨਿਊਯਾਰਕ ਦੇ ਅਬਿਨਾਸ਼ ਕੌਰ ਜੇਤੂ ਰਹੇ। ਦੂਜੇ ਸਥਾਨ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ ਦੇ ਜਸਮੀਨ ਕੌਰ ਆਏ।
ੲ : 17 ਸਾਲ ਤੋਂ ਘੱਟ ਉਮਰ ਦੇ ਮਰੱਠੀ ਦੇ ਖੁੱਲੇ ਮੁਕਾਬਲਿਆਂ ਵਿਚ ਕੈਲੇਫ਼ੋਰਨੀਆ ਦੇ ਵਿਦਿਆਰਥੀ ਤੇਜਪਾਲ ਸਿੰਘ ਅਤੇ ਗੁਰਪਰਤਾਪ ਸਿੰਘ ਜੇਤੂ ਰਹੇ।
ਹ : 18 ਸਾਲ ਉਮਰ ਦੇ ਦੰਗ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਮਨਮੀਤ ਸਿੰਘ ਜੇਤੂ ਰਹੇ। ਦੂਜੇ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜੇ ਦੇ ਮਨਰੂਪ ਸਿੰਘ ਆਏ।
ਰੈਫ਼ਰੀ ਬਣਨ ਦੀ ਸੇਵਾ ਰਾਜ ਸਿੰਘ ਕੈਲੇਫ਼ੋਰਨੀਆ ,ਸਨਮਿਤ ਸਿੰਘ ਡੀ. ਸੀ ਤੇ ਗੁਰਸ਼ੀਲ ਸਿੰਘ ਨੇ ਨਿਭਾਈ ਅਤੇ ਜੱਜ ਦੀਆਂ ਸੇਵਾਵਾਂ ਹਰਪ੍ਰੀਤ ਸਿੰਘ ਕੈਲੇਫ਼ੋਰਨੀਆ, ਪ੍ਰਮਜੀਤ ਸਿੰਘ ਕੈਲੇਫ਼ੋਰਨੀਆ ਅਤੇ ਪਰਮਿਨਦਰ ਸਿੰਘ ਟੋਰਾਂਟੋ ਨੇ ਨਿਭਾਈ।
ਜਿੱਥੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਸ਼ਸ਼ਤਰ ਵਿੱਦਿਆ ਖਾਲਸੇ ਦੀ ਰਹਿਣੀ ਦਾ ਅਤੁੱਟ ਹਿੱਸਾ ਹੈ, ਉੱਥੇ ਇਹ ਸਮੇਂ ਅਤੇ ਜੰਗਾਂ ਦੀ ਅਜਮਾਈ ਵਿੱਦਿਆ ਹਰ ਪ੍ਰਾਣੀ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਅਤੀ ਮਹੱਤਵਪੂਰਨ ਹੈ।ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਭਾਈ ਜਸਦੇਵ ਸਿੰਘ ਅਤੇ ਟੂਰਨਾਮੈਂਟ ਦੇ ਮੁੱਖ ਬੋਲਾਰਾ ਭਾਈ ਰਨਜੀਤ ਸਿੰਘ ਕੈਲੇਫ਼ੋਰਨੀਆ ਦਾ ਕਹਿਣਾ ਸੀ ਕਿ ਯੁੱਧ ਗੱਤਕਾ ਟੂਰਨਾਮੈਂਟ ਦਾ ਮੁੱਖ ਮਕਸੱਦ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਣਾ ਅਤੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਖਣਾ ਹੈ।ਉਹਨਾਂ ਕਿਹਾ ਕਿ ਆਮ ਦਿੱਸਣ ਵਿੱਚ ਆਉਂਦਾ ਹੈ ਕਿ ਗੱਤਕਾ ਖਿਡਾਰੀ ਆਪਣੇ ਇਤਿਹਾਸ ਅਤੇ ਧਰਮ ਨਾਲ ਵਧੇਰੇ ਜਾਣੂ ਹੁੰਦੇ ਹਨ, ਅਤੇ ਨਸ਼ਿਆ ਅਤੇ ਭੈੜੀ ਸੰਗਤ ਤੋਂ ਵੀ ਬੱਚਦੇ ਹਨ।ਟੂਰਨਾਮੈਂਟ ਵਿੱਚ ਸੰਗਤਾਂ ਦੀ ਸਾਰਾ ਦਿਨ ਰੌਣਕ ਰਹੀ।
ਵਸ਼ੇਸ਼ ਧੰਨਵਾਦ ਗੁਰਦੁਆਰਾ ਸਿੱਖ ਕੱਲਚੁਰਲ ਸੋਸਾਇਟੀ ਦੇ ਪਰਦਾਨ ਗੁਰਦੇਵ ਸਿੰਘ ਕੰਗ, ਭਾਈ ਜਸਮਿਨਦਰ ਸਿੰਘ ਜਸੀ, ਭਾਈ ਬਲਾਕਾ ਸਿੰਘ, ਭਾਈ ਸੀਤਲ ਸਿੰਘ/ ਬ੍ਰਮਾ ਜੀ, ਭਾਈ ਮਨਜੀਤ ਸਿੰਘ ਦਮਦਮੀ ਟਕਸਾਲ ਫਲਸ਼ਿੰਗ, ਭਾਈ ਗੁਰਬੰਤ ਸਿੰਘ ਖਾਲਸਾ ਟਰੈਨਸਪੋਰਟ, ਭਾਈ ਭੁਪਿਨਦਰ ਸਿੰਘ ਕੈਲੇਫ਼ੋਰਨੀਆ, ਭਾਈ ਜਸਪ੍ਰੀਤ ਸਿੰਘ ਕੈਲੇਫ਼ੋਰਨੀਆ ਜਿਨਾ ਨੇ ਟੂਰਨਾਮੈਂਟ ਦਾ ਪੂਰਾ ਸਜੋਗ ਦਿਤਾ ਮਇਆ ਦੇ ਰੂਪ ਦੇ ਵਿਚ।
ਹੋਰ ਜਾਣਕਾਰੀ ਲਈ ਭਾਈ ਜਸਦੇਵ ਸਿੰਘ ਜੀ ਕਾਲ ਸੰਪਰਕ ਕਰੋ ਜੀ।ਫੋਨ 416-835-1909