ਲੀਅਰ, (ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦਾ ਸ਼ਹਿਰ ਓਸਲੋ ਦਰਾਮਨ ਇਲਾਕੇ ਚ ਸਿੱਖ ਯੂਥ ਨਾਰਵੇ ਅਤੇ ਮਾਪਿਆ ਦੇ ਸਹਿਯੋਗ ਸੱਦਕੇ ਗੁਰਮਤਿ ਕੈਪ ਗੂਰੂ ਘਰ ਓਸਲੋ ਅਤੇ ਗੁਰੂ ਘਰ ਲੀਅਰ ਵਿਖੇ ਸਾਂਝੇ ਤੋਰ ਤੇ ਲਗਾਇਆ ਗਿਆ।ਜਿਸ ਵਿੱਚ ਤਕਰੀਬਨ 100 ਕੁ ਬੱਚਿਆ ਨੇ ਹਿੱਸਾ ਲਿਆ। ਸਵੀਡਨ ਤੋ ਵੀ ਕੁੱਝ ਬੱਚੇ ਇਸ ਕੈਪ ਚ ਪੁਹੰਚੇ,ਨਾਰਵੇ ਵਿੱਚ ਜੰਮੇ ਇਸ ਸਿੱਖ ਪੀੜੀ ਦੇ ਬੱਚਿਆ ਨੂੰ ਬਹੁਤ ਹੀ ਸਰਲ ਅਤੇ ਵਿਸਥਾਰ ਨਾਲ ਸਿੱਖੀ ਦੀ ਮਹਾਨਤਾ,ਸਿੱਖ ਇਤਿਹਾਸ,ਗੁਰਬਾਣੀ, ਰਹਿਤ ਮਰਿਆਦਾ, ਸਿੱਖ ਗੁਰੂਆਂ ਦੀ ਜੀਵਨੀ ਆਦਿ ਤੋ ਜਾਣੂ ਕਰਵਾਇਆ। ਬੱਚਿਆ ਵੱਲੋ ਇਤਿਹਾਸ, ਸਿੱਖ ਗੁਰੂਆਂ , ਸਿੱਖ ਰਹਿਤ ਮਰਿਆਦਾ ਆਦਿ ਬਾਰੇ ਸਵਾਲ ਜਵਾਬਾ ਦਾ ਦੋਰ ਵੀ ਸਿੱਖ ਪੈਨਲ ਦੇ ਬੀਬੀ ਬਲਵਿੰਦਰ ਕੋਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਰਾਜਪ੍ਰੀਤ ਸਿੰਘ ਅਤੇ ਸਿੱਖ ਯੂਥ ਨਾਰਵੇ ਦੇ ਦੂਸਰੇ ਮੈਬਰਾ ਨਾਲ ਸਾਝੇ ਕੀਤੇ। ਕੈਪ ਦੀ ਸਮਾਪਤੀ ਗੁਰੂ ਘਰ ਲੀਅਰ ਵਿਖੇ ਹੋਈ , ਜਿੱਥੇ ਗੁਰੂ ਘਰ ਦੇ ਪ੍ਰੰਬੱਧਕਾ ਵੱਲੋ ਬੱਚਿਆ ਅਤੇ ਹਾਜਿਰ ਹੋਏ ਮਾਪਿਆ ਲਈ ਗੁਰੂ ਕਾ ਲੰਗਰ ਦਾ ਵੀ ਪ੍ਰੰਬੱਧ ਕੀਤਾ ਗਿਆ।ਇਸ ਸਿੱਖ ਕੈਪ ਦਾ ਪ੍ਰੰਬੱਧ ਸਿੱਖ ਯੂਥ ਨਾਰਵੇ ਦੇ ਸੁਮੀਤ ਸਿੰਘ, ਸਨਦੀਪ ਸਿੰਘ, ਸਿਮਰਨ ਕੋਰ, ਮਹਿਮਾਜੀਤ ਕੋਰ, ਅਮਨਦੀਪ ਕੋਰ, ਨਵਦੀਪ ਕੋਰ, ਹਰਨੀਤ ਕੋਰ, ਦੀਪਿਕਾ ਕੋਰ, ਪ੍ਰਤਾਪ ਸਿੰਘ, ਚਰਨਪ੍ਰੀਤ ਸਿੰਘ , ਕਰਨ ਸਿੰਘ ਆਦਿ ਵੱਲੋ ਕਰਵਾਇਆ ਗਿਆ। ਇਸ ਮੋਕੇ ਯੂ ਕੇ ਤੋ ਆਏ ਭਾਈ ਜਸਵਿੰਦਰ ਸਿੰਘ ਖਾਲਸਾ ਜੋ ਕਿ ਪੰਜਾਬ ਚ ਗਰੀਬ ਬੱਚਿਆ ਨੂੰ ਸਿੱਖੀ ਅਤੇ ਸਿੱਖਿਆ (ਵਿਦਿਆ)ਜੋੜ ਅਤੇ ਨਿਸ਼ਕਾਮ ਸੁੇਵਾ ਕਰ ਰਹੇ ਹਨ ਨੇ ਵੀ ਬੱਚਿਆ ਨੂੰ ਸੰਬਧੋਨ ਕੀਤਾ।ਕੈਪ ਦੀ ਸਮਾਪਤੀ ਵੇਲੇ ਗੁਰੂ ਘਰ ਲੀਅਰ ਦੇ ਮੁੱਖ ਸੇਵਾਦਾਰ ਭਾਈ ਮਨਜੋਰ ਸਿੰਘ,ਬੀਬੀ ਉਪਕਾਰ ਕੋਰ ਉੱਪ ਮੁੱਖ ਸੇਵਾਦਾਰ, ਹਰਵਿੰਦਰ ਸਿੰਘ ਸਕੈਟਰੀ,ਬੀਬੀ ਬਲਵੀਰ ਕੋਰ ਫੋਰਸਤਾਨਦਰ, ਬੀਬੀ ਸੁਰਿੰਦਰ ਕੋਰ ਖਜਾਨਚੀ, ਰਾਜਪ੍ਰੀਤ ਸਿੰਘ ਮੈਬਰ, ਤਗਿੰਦਰ ਸਿੰਘ ਆਦਿ ਵੱਲੋ ਬੱਚਿਆ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।