ਧੂਰੀ – ਰਾਜਸਥਾਨ ਤੇ ਬਠਿੰਡਾ ਤੋ ਹੋਰ ਗੱਡੀਆ ਨੂੰ ਮਿਲਾਉਣ ਵਾਲੀ ਇੱਕ ਨਵੀ ਪੇਸੰਜਰ ਰੇਲ ਗੱਡੀ ਨੂੰ ਸਵੇਰੇ 4 ਵਜੇ ਵਿਜੈ ਇੰਦਰ ਸਿੰਗਲਾ ਮੈਂਬਰ ਪਾਰਲੀਮੈਂਟ ਹਲਕਾ ਸੰਗਰੂਰ ਅਤੇ ਅਨਿਲ ਕੁਮਾਰ ਕੈਂਥਪਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਹ ਗੱਡੀ ਧੂਰੀ ਤੋ ਸਵੇਰੇ 4 ਵਜੇ ਚੱਲਿਆ ਕਰੇਗੀ ਅਤੇ ਬਠਿੰਡਾ ਸਵੇਰੇ 6 ਵਜ ਕੇ 25 ਮਿੰਟ ਤੇ ਪਹੁੰਚੇਗੀ। ਇਹ ਗੱਡੀ ਬਠਿੰਡੇ ਤੋ ਕਿਸਾਨ ਐਕਸਪ੍ਰੈਸ ਗੱਡੀ ਨੂੰ ਮਿਲਾਵੇਗੀ ਜਿਸ ਨਾਲ ਸਰਸੇ ਜਾਣ ਵਾਲੀ ਸੰਗਤ ਨੂੰ ਬਹੁਤ ਫਾਇਦਾ ਹੋਵੇਗਾ ਇਹ ਗੱਡੀ ਵਾਪਿਸੀ ਬਠਿੰਡਾ ਤੋ 7 ਵਜ ਕੇ 35 ਮਿੰਟ ਤੇ ਚੱਲੇਗੀ ਤੇ ਧੂਰੀ ਰਾਤ ਸਵਾ 10 ਵਜੇ ਪਹੁੰਚੇਗੀ ਇਸ ਗੱਡੀ ਦੇ ਚੱਲਣ ਨਾਲ ਸਰਸਾ,ਫਿਰੋਜਪੁਰ,ਫਾਜਿਲਕਾ,ਗੰਗਾਨਗਰ ਅਤੇ ਰਾਜਸਥਾਨ ਨੂੰ ਜਾਣ ਵਾਲੀਆ ਗੱਡੀਆ ਨੂੰ ਮਿਲਾਏਗੀ ਜਿਕਰਯੋਗ ਹੈ ਕਿ ਵਿਜੈ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਪਹਿਲਾ ਵੀ ਧੂਰੀ ਤੋ ਦਿੱਲੀ ਗੰਗਾਨਗਰ ਤੋ ਹਜੂਰ ਸਾਹਿਬ ਅੰਮ੍ਰਿਤਸਰ ਅਜਮੇਰ ਬੀਕਾਨੇਰ ਚਲਣ ਵਾਲੀਆ ਗੱਡੀਆ ਤੋ ਇਲਾਵਾ ਸ਼ਤਾਬਦੀ ਐਕਸਪ੍ਰੈਸ ਜੋ ਮੋਗਾ ਬਾਇਆ ਧੂਰੀ,ਰੋਹਤਕ ਤੋ ਦਿੱਲੀ ਚਲਾਉਣ ਵਿੱਚ ਅਹਿਮ ਯੋਗਦਾਨ ਹੈ। ਇਸ ਮੌਕੇ ਇਹਨ੍ਹਾ ਤੋ ਇਲਾਵਾ ਕਰਨ ਸਿੰਘ ਸੀਨੀਅਰ ਡੀ.ੳ.ਐਮ.ਜੀ,ਗੁਲਸ਼ਨ ਜੀ ਸੀਨੀਅਰ ਡੀ.ਸੀ.ਐਮ.ਜੀ,ਮਹੇਸ ਪਟੇਲ ਸੀਨੀਅਰ ਸੁਪਰੀਡੈਂਟ ਧੂਰੀ,ਡਾਕਟਰ ਇੰਦਰਜੀਤ ਸ਼ਰਮਾ,ਅਮਰੀਕ ਸਿੰਘ ਕਾਲਾ ਐਮ.ਸੀ,ਯਾਦਵਿੰਦਰ ਸਿੰਘ ਗੁੱਡੂ,ਰੋਮੀ ਸਿੰਗਲਾ,ਬਿੱਟੂ ਸ਼ੇਰਪੁਰ,ਮਨੀਸ ਜਿੰਦਲ ਰਿੰਕੂ ਅਤੇ ਡੇਰਾ ਸੱਚਾ ਸੌਦਾ ਸਰਸਾ ਦੀ ਸੰਗਤ ਹਾਜਰ ਸੀ।
ਵਿਜੈ ਇੰਦਰ ਸਿੰਗਲਾ ਨੇ ਨਵੀਂ ਪੈਸੰਜਰ ਰੇਲ ਗੱਡੀ ਨੂੰ ਸਵੇਰੇ 4 ਵਜੇ ਝੰਡੀ ਦੇ ਕੇ ਰਵਾਨਾ ਕੀਤਾ
This entry was posted in ਪੰਜਾਬ.