ਜੈਪੁਰ- ਕਾਂਗਰਸ ਪਾਰਟੀ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਧਰਮ ਅਤੇ ਜਾਤ ਦੇ ਆਧਾਰ ਤੇ ਉਮੀਦਵਾਰਾਂ ਨੂੰ ਟਿਕਟ ਦੇਵੇਗੀ। ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੰਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਉਸ ਖੇਤਰ ਵਿੱਚ ਕਿਸ ਧਰਮ ਜਾਂ ਕਿਸ ਜਾਤੀ ਦੇ ਲੋਕਾਂ ਦਾ ਬਹੁਮੱਤ ਹੈ। ਕਿਸ ਜਾਤ ਦੇ ਕਿੰਨੇ ਵੋਟ ਹਨ ਅਤੇ ਕਿਸ ਜਾਤ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਜਿੱਤਣ ਦੀ ਪੂਰੀ ਸੰਭਾਵਨਾ ਹੋਵੇ। ਟਿਕਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਆਪਣੇ ਖੇਤਰ ਦੇ ਧਾਰਮਿਕ ਨੇਤਾਵਾਂ ਦੇ ਸਮਰਥਣ ਦੀ ਵੀ ਗਰੰਟੀ ਦੇਣੀ ਹੋਵੇਗੀ।ਹਾਈ ਕਮਾਨ ਵੱਲੋਂ ਇਸ ਸਬੰਧੀ ਸੰਭਾਵਿਤ ਉਮੀਦਵਾਰਾਂ ਸਬੰਧੀ ਜਾਣਕਾਰੀ ਮੰਗੀ ਗਈ ਹੈ।
ਰਾਜਸਥਾਨ ਵਿਧਾਨ ਸੱਭਾ ਖੇਤਰ ਵਿੱਚ ਸੰਭਾਵਿਤ ਉਮੀਦਵਾਰਾਂ ਦੇ ਨਾਂ,ਧਰਮ ਅਤੇ ਜਾਤੀ ਦੇ ਨਾਲ ਨਾਲ ਇਹ ਵੀ ਜਾਣਕਾਰੀ ਮੰਗੀ ਗਈ ਹੈ ਕਿ ਕਿਸ ਜਾਤੀ ਦੇ ਵਿਅਕਤੀ ਨੂੰ ਟਿਕਟ ਦਿੱਤਾ ਜਾਵੇ ਤਾਂ ਜੋ ਪਾਰਟੀ ਦੀ ਜਿੱਤ ਯਕੀਨੀ ਹੋਵੇ ਅਤੇ ਉਸ ਦਾ ਨਾਲ ਲਗਦੇ ਦੂਸਰੇ ਵਿਧਾਨ ਸੱਭਾ ਖੇਤਰਾਂ ਤੇ ਵੀ ਪ੍ਰਭਾਵ ਪਵੇ। ਸੰਭਾਵਿਤ ਉਮੀਦਵਾਰਾਂ ਤੋਂ ਜੋ ਫਾਰਮ ਭਰਵਾਏ ਗਏ ਹਨ, ਉਨ੍ਹਾਂ ਵਿੱਚ ਜਾਤ-ਧਰਮ ਦੀ ਵੀ ਜਾਣਕਾਰੀ ਮੰਗੀ ਗਈ ਹੈ। ਉਮੀਦ ਹੈ ਕਿ ਸਿਤੰਬਰ ਦੇ ਪਹਿਲੇ ਹਫ਼ਤੇ ਤੱਕ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।