ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਬੀਤੇ ਦੋ ਦਿਨ ਪਹਿਲਾਂ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਅਤੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੱਜ ਰਾਕੇਸ਼ ਸਿਧਾਰਥ ਦੀ ਕੋਰਟ ਵਿਚ ਪੇਸ਼ ਕੀਤਾ ਗਿਆ । ਇਸੇ ਕੇਸ ਵਿਚ ਅਜ ਦੋ ਮਹੀਨੇ ਬਾਅਦ ਭਾਈ ਸੁਰਿੰਦਰ ਸਿੰਘ ਵੀ ਪੇਸ਼ ਹੋਏ ਸਨ । ਸੀਨਿਅਰ ਵਕੀਲ ਮਨਿੰਦਰ ਸਿੰਘ ਦੇ ਪਿਤਾ ਜੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਪੇਸ਼ ਨਾ ਹੋ ਸਕੇ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਾ ਸਕੀ ।
ਪੇਸ਼ੀ ਉਪੰਰਤ ਭਾਈ ਹਵਾਰਾ ਨੇ ਗਲਬਾਤ ਦੌਰਾਨ ਸਰਕਾਰ ਵਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਜਦੋਜਹਿਦ ਕਰਨ ਵਾਲਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਭਾਈ ਹਵਾਰਾ ਵਲੋ ਸਖਤ ਨਿਖੇਧੀ ਕੀਤੀ ਗਈ । ਭਾਈ ਹਵਾਰਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਅਜਾਦ ਸਿੱਖ ਰਾਜ ਲਈ ਯੋਗਦਾਨ ਪਾਉਣ ਵਾਲਿਆਂ ਸੁਰਮਿਆਂ ਦਾ ਕੌਮ ਡੱਟ ਕੇ ਸਮਰਥਨ ਕਰੇ । ਭਾਈ ਹਵਾਰਾ ਨੇ ਸਿੱਖ ਕੌਮ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਸਿੱਖ ਕੌਮ ਦੀ ਅਜਾਦੀ ਲਈ ਅਵਾਜ ਬੁਲੰਦ ਕਰਨ, ਸ਼ਹੀਦ ਪਰਿਵਾਰਾਂ ਦੀ ਸੇਵਾ ਸੰਭਾਲ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਮੱਦਦ ਕਰਨ ਵਾਲੇ ਜਿਨ੍ਹਾਂ ਸਿੰਘਾਂ ਨੂੰ ਸਰਕਾਰ ਦਾ ਕੋਈ ਲਾਲਚ ਖਰੀਦ ਨਹੀਂ ਸਕਿਆ, ਨਾ ਕੋਈ ਜੁਲਮ ਅਤੇ ਧੱਕੇਸ਼ਾਹੀਆਂ ਝੁੱਕਾ ਸਕੀਆਂ ਹਨ, ਉਨ੍ਹਾਂ ਦੇ ਦ੍ਰਿੜ ਅਤੇ ਨੇਕ ਇਰਾਦਿਆਂ ਮੂਹਰੇ ਬੇਵੱਸ ਅਤੇ ਲਾਚਾਰ ਭਾਰਤ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਪ੍ਰਚਾਰ ਕਰਵਾ ਕੇ ਉਹਨਾਂ ਦਾ ਮਨੋਬਲ ਡੇਗਣ ਲਈ ਯਤਨਸ਼ੀਲ ਹਨ । ਪਿਛਲੇ ਤੀਹ ਸਾਲ ਤੋਂ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੂ।ਕੇ। ਅਤੇ ਹੋਰ ਅਨੇਕਾਂ ਸਿੰਘਾਂ ਦੀ ਸਿੱਖ ਕੌਮ ਪ੍ਰਤੀ ਸੇਵਾ ਮਹਾਨ ਹੈ । ਸੰਸਾਰ ਅੰਦਰ ਖਾਲਿਸਤਾਨ ਦੀ ਬੁਲੰਦ ਅਵਾਜ ਨੂੰ ਠੱਪ ਕਰਵਾਉਣ, ਸ਼ਹੀਦ ਪਰਿਵਾਰਾਂ ਦੀ ਮੱਦਦ ਬੰਦ ਕਰਵਾਉਣ ਅਤੇ ਗੁਰਬਾਣੀ, ਗੁਰਇਤਿਹਾਸ, ਸਿੱਖ ਇਤਿਹਾਸ ਅਤੇ ਮੌਜੂਦਾ ਸਿੱਖ ਸੰਘਰਸ਼ ਬਾਰੇ ਭੰਬਲਭੂਸਾ ਪੈਦਾ ਕਰਨ ਵਾਲੇ ਸਮੂਹ ਸਰਕਾਰ ਪੱਖੀ ਲਿਖਾਰੀਆਂ ਤੋ ਸਿੱਖ ਕੌਮ ਨੂੰ ਸੁਚੇਤ ਰਹਿਣ ਲਈ ਆਖਿਆ ਹੈ ।
ਅਜ ਕੋਰਟ ਭਾਈ ਹਵਾਰਾ ਨੂੰ ਮਿਲਣ ਵਾਸਤੇ ਸਿੱਖ ਸਟੁਡੇਂਟ ਫੇਡਰੇਸ਼ਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਅਪਣੇ ਸਾਥੀਆਂ ਸਣੇ ਆਏ ਸੀ ਤੇ ਅਨ੍ਹਾਂ ਭਾਈ ਹਵਾਰਾ ਨਾਲ ਕੌਮ ਦੀ ਚੜਦੀ ਕਲਾ ਅਤੇ ਨੋਜੁਆਨਾਂ ਅੰਦਰ ਫੈਲ ਰਹੇ ਨਸ਼ਿਆਂ ਦੇ ਰੁਝਾਨ ਵਿਰੁਧ ਜਦੋਜਹਿਦ ਚਾਲੂ ਕਰਨ ਬਾਰੇ ਵਿਚਾਰ ਵਟਾਦਰਾਂ ਕੀਤਾ ।
ਭਾਈ ਹਵਾਰਾ ਵਲੋ ਸੀਨਿਅਰ ਵਕੀਲ ਮਨਿੰਦਰ ਸਿੰਘ ਦੀ ਗੈਰ ਹਾਜਿਰੀ ਵਿਚ ਉਨ੍ਹਾਂ ਦੇ ਅਸਿਸਟੇਟ ਜਗਮੀਤ ਸਿੰਘ ਰੰਧਾਵਾ ਹਾਜਿਰ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ ।