ਪ੍ਰਿਟੋਰਿਆ- ਭਾਰਤ ਦੀ ਟੀਮ ਦੇ ਸਟਾਰ ਓਪਨਰ ਸ਼ਿਖਰ ਧਵਨ ਨੇ ਸਾਊਥ ਅਫ਼ਰੀਕਾ ਏ ਟੀਮ ਦੇ ਖਿਲਾਫ਼ ਡਬਲ ਸੈਂਚਰੀ ਲਗਾ ਕੇ ਨਵਾਂ ਇਤਿਹਾਸ ਰਚਿਆ ਹੈ। ਸੀਮਤ ਓਵਰ ਕ੍ਰਿਕਟ ਵਿੱਚ ਵਿਦੇਸ਼ੀ ਧਰਤੀ ਤੇ 200 ਦਾ ਅੰਕੜਾ ਪਾਰ ਕਰਨ ਵਾਲੇ ਉਹ ਤੀਸਰੇ ਭਾਰਤੀ ਹਨ।
ਏ ਟੀਮਾਂ ਦਰਮਿਆਨ ਹੋ ਰਹੀ ਟਰਾਈਸੀਰੀਜ਼ ਦੇ ਅਹਿਮ ਮੁਕਾਬਲਿਆਂ ਵਿੱਚ ਉਨ੍ਹਾਂ ਨੇ 30 ਚੌਂਕੇ ਅਤੇ 7 ਛੱਕੇ ਲਗਾ ਕੇ 248 ਰਨ ਬਣਾਏ। ਧਵਨ ਤੋਂ ਪਹਿਲਾਂ ਸਚਿਨ ਅਤੇ ਸਹਿਵਾਗ ਨੇ ਇੰਟਰਨੈਸ਼ਨਲ ਵਨਡੇ ਮੈਚਾਂ ਵਿੱਚ ਇਹ ਕਾਰਨਾਮਾਂ ਕੀਤਾ ਸੀ। ਵਨਡੇ ਮੈਚਾਂ ਵਿੱਚ ਡਬਲ ਸੈਂਚਰੀ ਬਣਾਉਣ ਵਾਲੇ ਸ਼ਿਖਰ ਤੀਸਰੇ ਭਾਰਤੀ ਅਤੇ ਓਵਰਆਲ 13ਵੇਂ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਭਾਰਤ, ਦਖਣੀ ਅਫ਼ਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ।ਦੱਖਣੀ ਅਫ਼ਰੀਕਾ 48.4 ਓਵਰ ਵਿੱਚ 394 ਰਨ ਹੀ ਬਣਾ ਸਕਿਆ। ਪੁਜਾਰਾ ਅਤੇ ਸ਼ਿਖਰ ਧਵਨ ਦੀ ਸੈਂਚਰੀ ਦੇ ਦਮ ਤੇ ਇੰਡੀਆ-ਏ ਟੀਮ ਨੇ 3 ਵਿਕਿਟ ਤੇ 433 ਰਣ ਬਣਾਏ।
ਸੀਮਤ ਓਵਰ ਕ੍ਰਿਕਟ ਵਿੱਚ ਸੱਭ ਤੋਂ ਵੱਡਾ ਇੰਡੀਵੀਜੂਅਲ ਸਕੋਰ ਬਣਾਊਣ ਦਾ ਵਰਲਡ ਰਿਕਾਰਡ ਇੰਗਲੈਂਡ ਦੇ ਬਰਾਊਨ ਦੇ ਨਾਂ ਤੇ ਹੈ। ਬਰਾਊਨ ਨੇ 19 ਜੂਨ 2002 ਨੂੰ ਦੀ ਓਵਲ ਵਿੱਚ ਹੋਏ ਕਾਂਊਟੀ ਮੈਚ ਵਿੱਚ 268 ਰਨ ਬਣਾਏ ਸਨ। ਉਸ ਪਾਰੀ ਵਿੱਚ ਉਸ ਨੇ 30 ਚੌਂਕੇ ਅਤੇ 12 ਛੱਕੇ ਲਗਾਏ ਸਨ।