ਨਵੀਂ ਦਿੱਲੀ : ਦਿੱਲੀ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੇ ਆਪਸੀ ਕਹਾਸੁਨੀ ਦੇ ਦੌਰਾਨ ਸਿੱਖ ਨੌਜਵਾਨ ਕੰਵਲਜੀਤ ਸਿੰਘ ਵਲੋਂ ਕ੍ਰਿਪਾਨ ਨਾਲ ਹਮਲਾ ਕਰਨ ਦੀ ਘਟਨਾ ਨੂੰ ਮੰਦਭਾਗਾ ਦਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਘਟਨਾ ਦੇ ਕਾਰਨਾ ਦਾ ਪਤਾ ਲਗਾਉਣ ਲਈ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੂੰ ਜ਼ਿਮੇਵਾਰੀ ਸੌਂਪਦੇ ਹੋਏ ਕਮੇਟੀ ਦੇ ਲੀਗਲ ਸੈਲ ਨੂੰ ਗਿਰਫਤਾਰ ਯੁਵਕ ਨੂੰ ਤੁਰੰਤ ਪ੍ਰਭਾਵ ਨਾਲ ਕਾਨੂੰਨੀ ਸਹਾਇਤਾ ਮੁਹਈਆ ਕਰਵਾਣ ਦੇ ਆਦੇਸ਼ ਦਿੱਤੇ ਹਨ। ਇਸ ਮਸਲੇ ਵਿਚ ਪਰਮਜੀਤ ਸਿੰਘ ਰਾਣਾ ਨੇ ਦਿੱਲੀ ਪੁਲਿਸ ਦੇ ਡੀ.ਸੀ.ਪੀ. ਸੰਜੇ ਭਾਟੀਆ ਨਾਲ ਅੱਜ ਮਿਲਕੇ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਛਾਨਬੀਨ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਉਥੇ ਮੌਜੂਦ ਲੋਕਾਂ ਵਲੋਂ ਇਸ ਘਟਨਾ ਦੇ ਦੌਰਾਨ ਫਟੜ ਹੋਏ ਗੈਰ ਸਿਖ ਨੌਜਵਾਨ ਵਲੋਂ ਮੈਟਰੋ ਤੋਂ ਉਤਰਨ ਦੇ ਦੌਰਾਨ ਸਿੱਖ ਧਰਮ ਦੇ ਬਾਰੇ ਗਲਤ ਭਾਸ਼ਾ ਦਾ ਇਸਤੇਮਾਲ ਕਰਨ ਦਾ ਦਾਅਵਾ ਕੀਤਾ ਗਿਆ ਹੈ । ਜਿਸ ਤੋਂ ਉੱਤੇਜਿਤ ਹੋ ਕੇ ਸਿੱਖ ਨੌਜਾਵਨ ਨੇ ਹਾਥਾਪਾਈ ਦੇ ਦੌਰਾਨ ਅਪਨੇ ਬਚਾਵ ਦੇ ਲਈ ਕ੍ਰਿਪਾਨ ਦਾ ਇਸਤੇਮਾਲ ਕੀਤਾ ਲਗਦਾ ਹੈ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ, ਸੀਮਾਵਾਂ ਦੀ ਰੱਖਿਆਂ, ਦੇਸ਼ ਨੂੰ ਅੱਨ ਭੰਡਾਰ ਉਪਲੱਬਧ ਕਰਵਾਉਣਾ ਆਦਿਕ ਹੋਰ ਕਈ ਕੰਮ ਕੀਤੇ ਹਨ, ਜਿਸ ਕਰਕੇ ਕੌਮ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾ ਸਕਦਾ ਹੈ। ਅੱਜ ਦੇ ਮਾਡਰਨ ਯੁਗ ਵਿਚ ਸਾਰੀਆਂ ਸੁਖ ਸੁਵਿਧਾਵਾਂ ਹੁੰਦੇ ਹੋਏ ਵੀ ਅੱਜ ਦੇ ਨੌਜਵਾਨ ਸਿੱਖ ਧਰਮ ਦਾ ਮਜ਼ਾਕ ਉੜਾਂਦੇ ਹੋਏ ਉਸ ਨੂੰ ਮੰਨਣ ਵਾਲਿਆਂ ਨੂੰ ਤਾਨੇ ਮਾਰਨ ਤਾਂ ਉਨ੍ਹਾਂ ਦੀ ਤੰਗ ਸੋਚ ਤੇ ਹੈਰਾਨੀ ਹੀ ਪ੍ਰਗਟ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪਿਛਲੇ 500 ਸਾਲਾਂ ਦੌਰਾਨ ਮੁਗਲਾਂ ਤੋਂ ਲੈ ਕੇ ਅੰਗ੍ਰੇਜਾ ਤਕ ਸਿੱਖ ਸੰਘਰਸ਼ ਨਾ ਕਰਦੇ ਤੇ ਸ਼ਾਇਦ ਅੱਜ ਸਾਡਾ ਦੇਸ਼ ਗੁਲਾਮੀ ਦੀਆਂ ਬੇੜੀਆਂ ਵਿਚ ਜਕੜਿਆ ਹੁੰਦਾ।
ਮੇਟਰੋ ਵਿਚ ਕ੍ਰਿਪਾਨ ਹਮਲੇ ਦੇ ਦੋਸ਼ੀ ਨੂੰ ਦਿੱਲੀ ਕਮੇਟੀ ਦੇਵੇਗੀ ਕਾਨੂੰਨੀ ਮਦਦ:- ਜੀ.ਕੇ.
This entry was posted in ਭਾਰਤ.