ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੇ 67ਵੇਂ ਸੁਤੰਤਰਤਾ ਦਿਵਸ ਤੇ 10ਵੀਂ ਵਾਰ ਲਾਲ ਕਿਲ੍ਹੇ ਤੇ ਤਿਰੰਗਾ ਫਹਿਰਾਇਆ।ਅਜਿਹਾ ਕਰਨ ਵਾਲੇ ਉਹ ਤੀਸਰੇ ਪ੍ਰਧਾਨਮੰਤਰੀ ਹਨ।ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਨਹਿਰੂ 17 ਵਾਰ ਅਤੇ ਇੰਦਰਾ 16 ਵਾਰ ਲਾਲ ਕਿਲ੍ਹੇ ਤੇ ਤਿਰੰਗਾ ਫਹਿਰਾ ਚੁੱਕੇ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਪਾਕਿਸਤਾਨ ਨੂੰ ਸਖਤ ਸ਼ਬਦਾਂ ਵਿੱਚ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪਿੱਛਲੇ 9 ਸਾਲਾਂ ਦੀਆਂ ਉਪਲੱਭਦੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਕਸਲੀ ਹਿੰਸਾ ਤੋਂ ਲੈ ਕੇ ਸੰਪਰਦਾਇਕਤਾ, ਅੱਤਵਾਦ ਅਤੇ ਗਰੀਬੀ ਵਰਗੇ ਸਰਾਪ ਨੂੰ ਦੂਰ ਕਰਨ ਲਈ ਉਠਾਏ ਗਏ ਕਦਮਾਂ ਸਬੰਧੀ ਵੀ ਵੇਰਵਾ ਦਿੱਤਾ।
ਪ੍ਰਧਾਨਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਿੱਛਲੇ 10 ਸਾਲ ਵਿੱਚ ਸੱਭ ਤੋਂ ਵੱਧ ਆਰਥਿਕ ਸੁਧਾਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੇ ਲਈ ਅਜੇ ਹੋਰ ਵੀ ਕੰਮ ਕਰਨੇ ਹਨ। ਬਿਜਲੀ ਉਤਪਾਦਨ ਵਿੱਚ ਵੀ ਉਨ੍ਹਾਂ ਦੇ ਰਾਜ ਦੌਰਾਨ ਰੀਕਾਰਡ ਵਾਧਾ ਹੋਇਆ ਹੈ। ਮੋਦੀ ਵਰਗੇ ਫਿਰਕਪ੍ਰਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਮਕਾਰ ਲੂੰਬੜ ਚਾਲਾਂ ਦਾ ਸਿੰਘ ਦੀ ਸ਼ਾਨ ਤੇ ਕੋਈ ਅਸਰ ਨਹੀਂ ਹੋਵੇਗਾ।